ਨੈਸ਼ਨਲ ਡੈਸਕ- ਅਕਸਰ ਦੇਖਿਆ ਗਿਆ ਹੈ ਕਿ ਚੋਰ ਚੋਰੀ ਕਰਨ ਲਈ ਨਿੱਤ ਨਵਾਂ ਹਥਕੰਡਾ ਅਪਣਾਉਂਦੇ ਹਨ, ਜਿਨ੍ਹਾਂ 'ਚੋਂ ਕਈ ਵਾਰ ਉਹ ਕਾਮਯਾਬ ਹੋ ਜਾਂਦੇ ਹਨ ਤੇ ਕਈ ਵਾਰ ਉਹ ਫੜੇ ਵੀ ਜਾਂਦੇ ਹਨ। ਇਸੇ ਦੌਰਾਨ ਇਕ ਹੈਰਾਨ ਕਰਨ ਵਾਲਾ ਮਾਮਲਾ ਰਾਜਸਥਾਨ ਤੋਂ ਸਾਹਮਣੇ ਆਇਆ ਹੈ, ਜਿੱਥੇ ਕੋਟਾ ਦੇ ਬੋਰਖੇੜਾ ਥਾਣਾ ਖੇਤਰ ਇਲਾਕੇ 'ਚ ਇਕ ਚੋਰ ਜਦੋਂ ਐਗਜ਼ਾਸਟ ਫੈਨ ਦੀ ਜਗ੍ਹਾ ਰਾਹੀਂ ਘਰ 'ਚ ਵੜਨ ਦੀ ਕੋਸ਼ਿਸ਼ ਕਰਨ ਲੱਗਾ ਤਾਂ ਉਹ ਉਸ 'ਚ ਫਸ ਗਿਆ, ਜਿਸ ਮਗਰੋਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਕਾਬੂ ਕਰ ਲਿਆ। ਇਸ ਮਾਮਲੇ ਦੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਵਾਇਰਲ ਹੋ ਰਹੀ ਇਸ ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਚੋਰ ਰਸੋਈ ਵਿੱਚ ਲੱਗੇ ਐਗਜ਼ੌਸਟ ਫੈਨ ਦੇ ਛੇਕ ਰਾਹੀਂ ਘਰ 'ਚ ਵੜਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਜਗ੍ਹਾ ਤੰਗ ਹੋਣ ਕਾਰਨ ਉਸ ਦਾ ਧੜ ਤਾਂ ਅੰਦਰ ਆ ਗਿਆ, ਪਰ ਉਸ ਦਾ ਬਾਕੀ ਸਰੀਰ ਬਾਹਰ ਹੀ ਲਟਕਦਾ ਰਿਹਾ, ਜਿਸ ਨੂੰ ਦੇਖੇ ਜਾਣ ਮਗਰੋਂ ਉਤਾਰਿਆ ਗਿਆ। ਇਹ ਵੀ ਦੱਸਿਆ ਜਾ ਰਿਹਾ ਸੀ ਕਿ ਇਹ ਚੋਰ ਆਪਣੇ ਇਕ ਸਾਥੀ ਨਾਲ ਚੋਰੀ ਕਰਨ ਲਈ ਕਾਰ 'ਚ ਆਇਆ ਸੀ। ਇਸ ਦੌਰਾਨ ਇਕ ਚੋਰ ਤਾਂ ਕਾਬੂ ਆ ਗਿਆ, ਪਰ ਦੂਜਾ ਫਰਾਰ ਹੋਣ 'ਚ ਕਾਮਯਾਬ ਹੋ ਗਿਆ।
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਸੁਭਾਸ਼ ਕੁਮਾਰ ਰਾਵਤ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ 3 ਜਨਵਰੀ ਨੂੰ ਖਾਟੂਸ਼ਿਆਮ ਜੀ ਦੇ ਦਰਸ਼ਨਾਂ ਲਈ ਗਏ ਹੋਏ ਸਨ। ਜਦੋਂ ਉਹ 4 ਜਨਵਰੀ ਦੀ ਰਾਤ ਨੂੰ ਵਾਪਸ ਆਏ ਅਤੇ ਗੇਟ ਖੋਲ੍ਹਿਆ ਤਾਂ ਉਨ੍ਹਾਂ ਨੇ ਆਪਣੀ ਸਕੂਟੀ ਦੀ ਲਾਈਟ ਵਿੱਚ ਚੋਰ ਨੂੰ ਕੰਧ ਵਿੱਚ ਫਸਿਆ ਵੇਖਿਆ।
ਉਨ੍ਹਾਂ ਨੇ ਚੋਰ ਨੂੰ ਦੇਖ ਕੇ ਰੌਲਾ ਪਾਇਆ ਤਾਂ ਗੁਆਂਢੀ ਵੀ ਇਕੱਠੇ ਹੋ ਗਏ। ਇਸ ਰੌਲੇ ਨੂੰ ਸੁਣ ਕੇ ਚੋਰ ਦਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ, ਪਰ ਫਸੇ ਹੋਏ ਚੋਰ ਨੇ ਲੋਕਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਨੂੰ ਛੱਡ ਦਿੱਤਾ ਜਾਵੇ ਕਿਉਂਕਿ ਉਸ ਦੇ ਹੋਰ ਸਾਥੀ ਵੀ ਆਸ-ਪਾਸ ਹੀ ਮੌਜੂਦ ਹਨ। ਪਰ ਲੋਕਾਂ ਨੇ ਉਸ ਨੂੰ ਉਤਾਰ ਕੇ ਪੁਲਸ ਨੂੰ ਸੂਚਨਾ ਦਿੱਤੀ।
ਇਹ ਵੀ ਪੜ੍ਹੋ- ''ਗ਼ਲਤੀ ਨਾਲ ਹੋ ਗਿਆ ਹਮਲਾ..!'', ਥਾਈਲੈਂਡ 'ਚ ਕੰਬੋਡੀਆਈ ਮੋਰਟਾਰ ਹਮਲੇ ਮਗਰੋਂ ਫੌਜ ਨੇ ਦਿੱਤੀ ਸਫਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
‘ਨੋਰਾ ਫਤੇਹੀ ਤੁਹਾਡੀ ਕੀ ਲੱਗਦੀ...?’; ਫੇਰਿਆਂ ਵਿਚਾਲੇ ਜਦੋਂ ਅਚਾਨਕ ਪੰਡਿਤ ਨੇ ਲਾੜੇ ਨੂੰ ਪੁੱਛ ਲਿਆ ਇਹ ਸਵਾਲ
NEXT STORY