ਵਾਸ਼ਿੰਗਟਨ — ਅਮਰੀਕਾ 'ਚ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁਧ ਕੀਤੀ ਜਾ ਰਹੀ ਸਖਤੀ ਤੋਂ ਉਹ ਲੋਕ ਜ਼ਿਆਦਾ ਡਰੇ ਹੋਏ ਹਨ, ਜਿਨ੍ਹਾਂ ਨੇ ਆਪਣੇ ਕਾਰੋਬਾਰ ਖੋਲੇ ਹੋਏ ਹਨ ਅਤੇ ਹੁਣ ਉਨ੍ਹਾਂ ਨੂੰ ਲੱਗਦਾ ਹੈ ਕਿ ਸਭ ਕੁਝ ਇਥੇ ਹੀ ਛੱਡ ਕੇ ਜਾਣਾ ਹੋਵੇਗਾ। 1.10 ਕਰੋੜ ਗੈਰ-ਕਾਨੂੰਨੀ ਪ੍ਰਵਾਸੀਆਂ 'ਚੋਂ 10 ਫੀਸਦੀ ਆਪਣਾ ਕਾਰੋਬਾਰ ਚਲਾ ਰਹੇ ਹਨ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਹੱਥੀ ਚੱੜ ਜਾਣ 'ਤੇ ਪਿਛਲੇ ਕਈ ਵਰ੍ਹਿਆਂ ਦੀ ਮਿਹਨਤ 'ਤੇ ਪਾਣੀ ਫਿਰ ਜਾਵੇਗਾ ਜਦਕਿ ਲੱਖਾਂ ਡਾਲਰ ਦਾ ਨੁਕਸਾਨ ਵੱਖਰਾ ਹੋਵੇਗਾ।
ਤਨਖਾਹਦਾਰ ਗੈਰ-ਕਾਨੂੰਨੀ ਪ੍ਰਵਾਸੀਆਂ ਵਾਸਤੇ ਵੀ ਅਮਰੀਕਾ ਛੱਡਣਾ ਸੌਖਾ ਨਹੀਂ ਪਰ ਕਾਰੋਬਾਰੀਆਂ ਨੂੰ ਇਹ ਚਿੰਤਾ ਖਾ ਰਹੀ ਹੈ ਕਿ ਇਮੀਗ੍ਰੇਸ਼ਨ ਹਿਰਾਸਤ ਦੌਰਾਨ ਉਨ੍ਹਾਂ ਦੇ ਕਾਰੋਬਾਰ ਦੀ ਦੇਖ ਭਾਲ ਕੌਣ ਕਰੇਗਾ, ਜਿਸ ਕਾਰਨ ਉਨ੍ਹਾਂ ਨੇ ਆਪਣੇ ਕਾਰੋਬਾਰ ਵੇਚਣੇ ਸ਼ੁਰੂ ਕਰ ਦਿੱਤੇ ਹਨ, ਜਾਂ ਇਨ੍ਹਾਂ ਨੂੰ ਰਿਸ਼ਤੇਦਾਰਾਂ ਦੇ ਨਾਂ ਕੀਤਾ ਜਾ ਰਿਹਾ ਹੈ ਜਾਂ ਪਹਿਲਾਂ ਹੀ ਬੰਦ ਕੀਤਾ ਜਾ ਰਿਹਾ ਹੈ ਤਾਂ ਕਿ ਮੌਕੇ 'ਤੇ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ। ਕੈਲੇਫੋਰਨੀਆ ਅਤੇ ਹੋਰਨਾਂ ਕਈ ਸੂਬਿਆਂ 'ਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਸੁਝਾਅ ਦੇ ਚੁੱਕੇ ਜਾਰਜ ਰਿਵੇਰਾ ਨੇ ਕਿਹਾ ਕਿ ਫਿਲਹਾਲ ਇਹ ਕਹਿਣਾ ਮੁਸ਼ਕਿਲ ਹੋਵੇਗਾ ਕਿ ਕਿੰਨੇ ਪ੍ਰਵਾਸੀ ਆਪਣਾ ਕਾਰੋਬਾਰ ਸਮੇਟ ਰਹੇ ਹਨ। ਰਿਵੇਰਾ ਨੇ ਕਿਹਾ ਕਿ ਫਿਰ ਵੀ ਹਰ ਕਾਰੋਬਾਰੀ ਕੋਈ ਨਾ ਕੋਈ ਯਤਨ ਕਰ ਰਿਹਾ ਹੈ। ਗੈਰ-ਕਾਨੂੰਨੀ ਪ੍ਰਵਾਸੀ ਨਹੀਂ ਚਾਹੁੰਦੇ ਕਿ ਇਮੀਗ੍ਰੇਸ਼ਨ ਹਿਰਾਸਤ 'ਚ ਚਲੇ ਜਾਣ 'ਤੇ ਉਨ੍ਹਾਂ ਦਾ ਕਾਰੋਬਾਰ ਰਾਤੋਂ-ਰਾਤ ਖਤਮ ਹੋ ਜਾਵੇਗਾ ਅਤੇ ਅਮਰੀਕਾ ਤੋਂ ਖਾਲੀ ਹੱਥ ਜਾਣਾ ਪਵੇ। ਅਜਿਹੇ ਕਾਰੋਬਾਰੀ ਆਪਣਾ ਨਾਂ ਅਖਬਾਰਾਂ 'ਚ ਛਾਪਣ ਤੋਂ ਵੀ ਡਰਦੇ ਹਨ ਕਿਉਂਕਿ ਇਸ ਨਾਲ ਇਮੀਗ੍ਰੇਸ਼ਨ ਅਧਿਕਾਰੀ ਸਰਗਰਮ ਹੋ ਜਾਣਗੇ। ਲਾਂਸ ਏਜੰਲਸ ਨਾਲ ਸਬੰਧਤ ਇਕ ਕਾਰੋਬਾਰੀ ਨੇ ਦੱਸਿਆ ਕਿ ਉਸ ਕੋਲ 50 ਮੁਲਾਜ਼ਮ ਕੰਮ ਕਰਦੇ ਹਨ ਅਤੇ ਉਸ ਦੀ ਸਾਲਾਨਾ ਆਮਦਨ 50 ਲੱਖ ਡਾਲਰ ਹੈ। ਉਹ ਆਪਣਾ ਕਾਰੋਬਾਰ ਰਿਸ਼ਤੇਦਾਰਾਂ ਦੇ ਨਾਂ ਤਬਦੀਲ ਕਰਨ ਦੀ ਯੋਜਨਾ ਬਣਾ ਰਿਹਾ ਹੈ। ਜੋ ਅਮਰੀਕੀ ਸਿਟੀਜ਼ਨ ਹਨ ਜਦਕਿ ਉਹ ਖੁਦ ਪਰਿਵਾਰ ਨਾਲ ਸਪੇਨ ਜਾਣ ਦਾ ਇੱਛੁਕ ਹਨ। ਘਾਟੇ 'ਚ ਆਪਣਾ ਕਾਰੋਬਾਰ ਵੇਚਣਾ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਮਜ਼ਬੂਰੀ ਬਣ ਗਈ ਹੈ। ਇਮੀਗ੍ਰੇਸ਼ਨ ਅਧਿਕਾਰੀ ਦਾਅਵਾ ਕਰ ਰਹੇ ਹਨ ਕਿ ਸਿਰਫ ਅਪਰਾਧਕ ਪਿਛੋਕੜ ਵਾਲੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵੱਲ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ ਪਰ ਇਸ ਸਾਲ ਦੇ ਪਹਿਲਾਂ 6 ਮਹੀਨਿਆਂ ਦੌਰਾਨ 75 ਹਜ਼ਾਰ ਦੇ ਲਗਭਗ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਹਿਰਾਸਤ 'ਚ ਲਿਆ ਗਿਆ, ਜਿਨ੍ਹਾਂ 'ਚੋਂ 19,700 ਦਾ ਕੋਈ ਅਪਰਾਧਕ ਪਿਛੋਕੜ ਨਹੀਂ ਸੀ। ਤਾਜ਼ਾ ਆਂਕੜਿਆਂ ਮੁਤਾਬਕ ਇਸ ਸਾਲ ਜਨਵਰੀ ਤੋਂ ਜੂਨ ਵਿਚਾਲੇ ਕੁਲ 1,,05,700 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ।
ਵਾਸ਼ਿੰਗਟਨ ਸਥਿਤ ਇੰਸਟੀਚਿਊਟ ਆਨ ਟੈਕਸੇਸ਼ ਐਂਡ ਇਕੋਨਾਮਿਕ ਪਾਲਿਸੀ ਮੁਤਾਬਕ ਗੈਰ-ਕਾਨੂੰਨੀ ਪ੍ਰਵਾਸੀ ਹਰਾ ਸਾਲ ਅਮਰੀਕਾ ਦੇ ਅਰਥਚਾਰ 'ਚ 11.7 ਕਰੋੜ ਡਾਲਰ ਦਾ ਯੋਗਦਾਨ ਪਾਉਂਦੇ ਹਨ। ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਨਿੱਜੀ ਟੈਕਸ ਦਾਤਾ ਸ਼ਨਾਖਚ ਨੰਬਰ ਅਤੇ ਇਕ ਇੰਪਲਾਇਰ ਸ਼ਨਾਖਤ ਨੰਬਰ ਮਿਲ ਜਾਂਗਾ ਹੈ, ਜਿਸ ਦੇ ਆਧਾਰ 'ਤੇ ਉਹ ਬੈਂਕ ਖਾਤਾ ਖੋਲ ਸਕਦੇ ਹਨ ਅਤੇ ਕਾਰੋਬਾਰ ਚਲਾ ਸਕਦੇ ਹਨ।
ਬਰੈਂਪਟਨ 'ਚ ਟਰੱਕ ਨੇ ਦਰੜੀ ਟੈਕਸੀ, ਦੋ ਗੰਭੀਰ
NEXT STORY