ਨਿਊਯਾਰਕ, ( ਰਾਜ ਗੋਗਨਾ)—ਇਮੀਗ੍ਰੇਸ਼ਨ ਕਸਟਮਜ ਇਨਫੋਰਸਮੈਟ (ਆਈਸ) ਵਲੋਂ 25 ਵਿਅਕਤੀਆਂ ਨੂੰ ਨਿਊਯਾਰਕ ਦੇ ਲਾਗ ਆਈਲੈਂਡ ਤੋਂ ਫੜਿਆ ਗਿਆ ਹੈ, ਜਿਹੜੇ ਤਕਰੀਬਨ ਸਾਰੇ ਦੱਖਣੀ ਤੇ ਸੈਂਟਰਲ ਅਮਰੀਕਾ ਨਾਲ ਸੰਬਧਤ ਹਨ।
ਲਾਂਗ ਆਈਲੈਂਡ ਜਿੱਥੇ ਗੈਂਗਵਾਰ ਕਾਫੀ ਜ਼ੋਰ-ਸ਼ੋਰ ਨਾਲ ਚੱਲਦੀ ਰਹੀ ਹੈ ਅਤੇ ਕਈ ਦਰਜਨ ਕਤਲ ਵੀ ਹੋ ਚੁੱਕੇ ਹਨ, ਉਥੇ ਆਈਸ ਵਲੋਂ ਵਿਸ਼ੇਸ਼ ਆਪ੍ਰੇਸ਼ਨ ਚਲਾਉਂਦਿਆਂ ਅਮਰੀਕਾ 'ਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਇਨ੍ਹਾਂ 25 ਵਿਅਕਤੀਆਂ ਨੂੰ ਫੜਿਆ ਗਿਆ। ਇੱਕ ਵਿਅਕਤੀ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਨਾਮ ਕਿਸੇ ਨਾ ਕਿਸੇ ਕੇਸ 'ਚ ਸ਼ਾਮਲ ਸਨ, ਜੋ ਸਾਊਥ ਅਮਰੀਕਾ ਦੇ ਦੇਸ਼ ਬ੍ਰਾਜ਼ੀਲ, ਇਕਵਾਡੋਰ, ਸਲਵਾਡੋਰ ਗੋਤੇਮਾਲਾ ਅਧੂਰਸ, ਮੈਕਸੀਕੋ ਅਤੇ ਯੁਰਕੀਨ ਨਾਲ ਸਬੰਧਤ ਸਨ, ਜੋ ਸਥਾਨਕ ਵੱਖ-ਵੱਖ ਜੇਲਾਂ 'ਚ ਨਜ਼ਰਬੰਦ ਹਨ।
ਕੈਨੇਡਾ 'ਚ ਕਰਵਾਇਆ ਗਿਆ 'ਮਿਸ ਵਰਲਡ ਪੰਜਾਬਣ' ਪ੍ਰੋਗਰਾਮ, ਸੱਭਿਆਚਾਰਕ ਰੰਗ ਨੇ ਮੋਹਿਆ ਦਿਲ
NEXT STORY