ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਡੈਮੋਕ੍ਰੇਟ ਨੀਤ ਹਾਊਸ ਆਫ ਰਿਪ੍ਰਜ਼ੈਂਟੇਟਿਵ 'ਚ ਉਨ੍ਹਾਂ ਦੇ ਖਿਲਾਫ ਮਹਾਦੋਸ਼ ਦੀ ਪ੍ਰਕਿਰਿਆ 'ਦਿਖਾਵਾ' ਹੈ ਤੇ ਅਜਿਹਾ ਨਹੀਂ ਹੋਣਾ ਚਾਹੀਦਾ। ਮਹਾਦੋਸ਼ ਦੇ ਤਹਿਤ ਜਨਤਕ ਸੁਣਵਾਈ ਬੁੱਧਵਾਰ ਨੂੰ ਸ਼ੁਰੂ ਹੋਈ ਜਦੋਂ ਯੂਕ੍ਰੇਨ ਦੇ ਕਾਰਜਕਾਰੀ ਰਾਜਦੂਤ ਵਿਲੀਅਮ ਟੇਲਰ ਤੇ ਯੂਰਪੀ ਤੇ ਯੂਰੇਸ਼ੀਆਈ ਮਾਮਲਿਆਂ ਦੇ ਲਈ ਉਪ-ਸਹਾਇਕ ਵਿਦੇਸ਼ ਮੰਤਰੀ ਜਾਰਜ ਕੈਂਟ ਨੇ ਖੂਫੀਆ ਸੂਚਨਾ 'ਤੇ ਸਦਨ ਦੀ ਸਥਾਈ ਉੱਚ ਕਮੇਟੀ ਦੇ ਸਾਹਮਣੇ ਪੰਜ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਆਪਣੇ ਬਿਆਨ ਦਰਜ ਕਰਾਏ।
ਟਰੰਪ 'ਤੇ ਰਾਸ਼ਟਰਪਤੀ ਅਹੁਦੇ ਦੇ ਸੰਭਾਵਿਤ ਡੈਮੋਕ੍ਰੇਟ ਉਮੀਦਵਾਰ ਜੋਆ ਬਾਈਡੇਨ ਤੇ ਉਸ ਦੇ ਬੇਟੇ ਹੰਟਰ ਖਿਲਾਫ ਨਿੱਜੀ ਤੌਰ 'ਤੇ ਸਿਆਸੀ ਲਾਭ ਹਾਸਲ ਕਰਨ ਲਈ ਯੂਕ੍ਰੇਨ ਦੇ ਅਧਿਕਾਰੀਆਂ 'ਤੇ ਦਬਾਅ ਬਣਾਉਣ ਦੇ ਨਾਤੇ ਅਹੁਦੇ ਦੀ ਦੁਰਵਰਤੋਂ ਦੇ ਦੋਸ਼ ਹਨ। ਹੰਟਰ ਯੂਕ੍ਰੇਨ ਦੀ ਇਕ ਗੈਸ ਕੰਪਨੀ ਦੇ ਬੋਰਡ 'ਚ ਰਹੇ ਹਨ। ਟਰੰਪ ਨੇ ਤੁਰਕੀ ਦੇ ਮਹਿਮਾਨ ਰਾਸ਼ਟਰਪਤੀ ਰਜਬ ਤੈਯਬ ਏਦ੍ਰੋਆਨ ਦੇ ਨਾਲ ਵਾਈਟ ਹਾਊਸ 'ਚ ਸੰਯੁਕਤ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਇਹ ਦਿਖਾਵਾ ਹੈ ਤੇ ਇਸ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ। ਇਹ ਸਥਿਤੀ ਉਨ੍ਹਾਂ ਲੋਕਾਂ ਨੇ ਪੈਦਾ ਕੀਤਾ ਹੈ, ਜਿਨ੍ਹਾਂ ਨੂੰ ਇਸ ਨੂੰ ਨਹੀਂ ਹੋਣ ਦੇਣਾ ਚਾਹੀਦਾ ਸੀ। ਵਾਈਟ ਹਾਊਸ 'ਚ ਪੂਰਾ ਦਿਨ ਏਦ੍ਰੋਆਨ ਦੇ ਨਾਲ ਬੈਠਕਾਂ 'ਚ ਵਿਅਸਤ ਰਹੇ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਮਹਾਦੋਸ਼ 'ਤੇ ਜਨਤਕ ਸੁਣਵਾਈ ਨਹੀਂ ਸੁਣੀ। ਜਦੋਂ ਇਕ ਪੱਤਰਕਾਰ ਨੇ ਮਹਾਦੋਸ਼ 'ਤੇ ਟਰੰਪ ਦੀ ਪ੍ਰਤੀਕਿਰਿਆ ਜਾਨਣੀ ਚਾਹੀ ਤਾਂ ਉਨ੍ਹਾਂ ਨੇ ਕਿਹਾ ਕਿ ਕੀ ਤੁਸੀਂ ਪਿੱਛੇ ਪੈਣ ਦੀ ਸਾਜ਼ਿਸ਼ ਦੀ ਗੱਲ ਕਰ ਰਹੇ ਹੋ। ਮੈਨੂੰ ਇਹ ਮਜ਼ਾਕ ਲੱਗਦਾ ਹੈ। ਮੈਂ ਪ੍ਰਕਿਰਿਆ ਦੇਖੀ ਨਹੀਂ ਹੈ। ਮੈਂ ਇਸ ਨੂੰ ਇਕ ਮਿੰਟ ਲਈ ਵੀ ਨਹੀਂ ਦੇਖਿਆ ਕਿਉਂਕਿ ਮੈਂ ਤੁਰਕੀ ਦੇ ਰਾਸ਼ਟਰਪਤੀ ਦੇ ਨਾਲ ਰਿਹਾ ਤੇ ਉਹ ਮੇਰੇ ਲਈ ਜ਼ਿਆਦਾ ਮਹੱਤਵਪੂਰਨ ਹਨ।
ਪੱਤਰਕਾਰਾਂ ਨੇ ਕਿਹਾ ਕਿ ਉਹ ਜਾਨਣਾ ਚਾਹੁੰਦੇ ਹਨ ਕਿ ਵ੍ਹਿਸਲਬਲੋਅਰ ਕੌਣ ਹੈ। ਟਰੰਪ ਨੇ ਕਿਹਾ ਕਿ ਇਸ ਵ੍ਹਿਸਲਬਲੋਅਰ ਨੇ ਹੀ ਕਈ ਗਲਤ ਜਾਣਕਾਰੀਆਂ ਦਿੱਤੀਆਂ ਹਨ, ਜਿਸ 'ਚ ਜੁਲਾਈ 'ਚ ਯੂਕ੍ਰੇਨ ਦੇ ਰਾਸ਼ਟਰਪਤੀ ਦੇ ਨਾਲ ਫੋਨ 'ਤੇ ਉਨ੍ਹਾਂ ਦੀ ਗੱਲਬਾਤ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਅਜਿਹਾ ਕੁਝ ਨਹੀਂ ਲਿਖਿਆ ਜੋ ਤੱਥ ਤੋਂ ਵੱਖਰਾ ਸੀ। ਟਰੰਪ ਨੇ ਕਿਹਾ ਕਿ ਉਹ ਯੂਕ੍ਰੇਨ ਦੇ ਰਾਸ਼ਟਰਪਤੀ ਦੇ ਨਾਲ ਫੋਨ 'ਤੇ ਹੋਈ ਉਨ੍ਹਾਂ ਦੀ ਇਕ ਹੋਰ ਗੱਲਬਾਤ ਦਾ ਬਿਓਰਾ ਵੀਰਵਾਰ ਨੂੰ ਜਾਰੀ ਕਰਨਗੇ। ਉਨ੍ਹਾਂ ਨੇ ਕਿਹਾ ਕਿ ਅਸਲ 'ਚ ਇਹ ਗੱਲਬਾਤ ਦੋਵਾਂ ਫੋਨ ਕਾਲਾਂ 'ਚੋਂ ਪਹਿਲੀ ਸੀ।
ਸ਼ਖਸ ਦੇ ਨੱਕ ਦੇ ਅੰਦਰ ਉੱਗਿਆ ਦੰਦ, ਡਾਕਟਰ ਵੀ ਹੋਏ ਹੈਰਾਨ
NEXT STORY