ਇਸਲਾਮਾਬਾਦ (ਬਿਊਰੋ): ਪਾਕਿਸਤਾਨ ਸਰਕਾਰ ਦਾ ਬੁਰਾ ਸਮਾਂ ਚੱਲ ਰਿਹਾ ਹੈ। ਕੋਰੋਨਾ ਕਾਰਨ ਪਾਕਿਸਤਾਨ ਦੀ ਅਰਥਵਿਵਸਥਾ ਬੁਰੇ ਦੌਰ ਵਿਚੋਂ ਲੰਘ ਰਹੀ ਹੈ।ਦੇਸ਼ ਵਿਚ ਮਹਿੰਗਾਈ ਆਸਮਾਨ ਛੂਹਣ ਲੱਗੀ ਹੈ।ਹਾਲਾਤ ਇੰਨੇ ਬਦਤਰ ਹੋ ਗਏ ਹਨ ਕਿ ਸਰਕਾਰ ਕਰਜ਼ ਲੈਕੇ ਕਰਮਚਾਰੀਆਂ ਨੂੰ ਤਨਖਾਹ ਦੇ ਰਹੀ ਹੈ। ਸੁਪਰੀਮ ਕੋਰਟ ਨੇ ਦੇਸ਼ ਦੀ ਖਸਤਾ ਹਾਲਤ 'ਤੇ ਇਮਰਾਨ ਸਰਕਾਰ ਨੂੰ ਫਟਕਾਰ ਲਗਾਈ ਹੈ। ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕਰਜ਼ ਲੈ ਕੇ ਤਨਖਾਹ ਦੇਣਾ ਸਰਕਾਰ ਦਾ ਬਹੁਤ ਨਿਰਾਸ਼ਾਜਨਕ ਕੰਮ ਹੈ। ਮਹਿੰਗਾਈ ਦੇ ਮੁੱਦੇ 'ਤੇ ਹੁਣ ਇਮਰਾਨ ਸਰਕਾਰ 'ਤੇ ਚਾਰੇ ਪਾਸਿਓਂ ਹਮਲੇ ਕੀਤੇ ਜਾ ਰਹੇ ਹਨ।
ਸਥਾਨਕ ਮੀਡੀਆ ਮੁਤਾਬਕ ਸੁਪਰੀਮ ਕੋਰਟ ਦੇ ਮੁੱਖ ਜੱਜ ਗੁਲਜ਼ਾਰ ਅਹਿਮਦ ਨੇ ਇਕ ਕਰਮਚਾਰੀ ਦੇ ਮੁਕੱਦਮੇ ਵਿਚ ਟਿੱਪਣੀ ਕੀਤੀ ਕਿ ਸਰਕਾਰੀ ਵਿਭਾਗਾਂ ਵਿਚ ਪਹਿਲਾਂ ਤਾਂ ਸਰਕਾਰ ਨੇ ਜ਼ਿਆਦਾ ਕਰਮਚਾਰੀਆਂ ਦੀ ਭਰਤੀ ਕਰ ਲਈ ਹੈ ਅਤੇ ਹੁਣ ਤਨਖਾਹ ਦੇਣ ਲਈ ਕਰਜ਼ ਲੈ ਰਹੀ ਹੈ। ਪਾਕਿਸਤਾਨ ਦੀ ਮਹਿੰਗਾਈ ਦਰ ਦਾ ਰਿਕਾਰਡ 10.9 ਫੀਸਦੀ ਤੱਕ ਪਹੁੰਚ ਗਿਆ ਹੈ। ਸਟੇਟ ਬੈਂਕ ਆਫ ਪਾਕਿਸਤਾਨ (ਐੱਸ.ਬੀ.ਪੀ.) ਦੀ ਇਕ ਰਿਪੋਰਟ ਮੁਤਾਬਕ ਮਈ ਵਿਚ ਚਿਕਨ ਦੀਆਂ ਕੀਮਤਾਂ ਵਿਚ 60 ਫੀਸਦੀ, ਆਂਡੇ ਦੀਆਂ ਕੀਮਤਾਂ ਵਿਚ 55 ਫੀਸਦੀ ਅਤੇ ਸਰੋਂ ਦੇ ਤੇਲ ਵਿਚ 31 ਫੀਸਦੀ ਵਾਧਾ ਹੋਇਆ ਹੈ। ਇੱਥੋਂ ਤੱਕ ਕਿ ਪੇਟ ਭਰਨ ਲਈ ਜ਼ਰੂਰੀ ਕਣਕ ਦੀ ਕੀਮਤ ਵੀ ਮਈ ਵਿਚ 30 ਫੀਸਦੀ ਜ਼ਿਆਦਾ ਹੋ ਗਈ ਹੈ। ਕਣਕ 'ਤੇ ਮਹਿੰਗਾਈ ਹੋਰ ਵੱਧ ਸਕਦੀ ਹੈ ਕਿਉਂਕਿ ਇਸ ਵਰ 20 ਲੱਖ ਮ੍ਰੀਟਿਕ ਟਨ ਕਣਕ ਉਤਪਾਦਨ ਵਿਚ ਕਮੀ ਆਈ ਹੈ।
ਪੜ੍ਹੋ ਇਹ ਅਹਿਮ ਖਬਰ- ਵਿਸ਼ਵ ਪੱਧਰ 'ਤੇ ਸਿਗਰਟਨੋਸ਼ੀ ਕਰਨ ਵਾਲਿਆਂ ਦੀ ਗਿਣਤੀ ਚ 1.1 ਬਿਲੀਅਨ ਤੱਕ ਵਾਧਾ
ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਨੇ ਕਿਹਾ ਕਿ ਇਮਰਾਨ ਸਰਕਾਰ ਦੇ ਇਰਾਦਿਆਂ ਤੋਂ ਲੱਗਦਾ ਹੈ ਕਿ ਇਸ ਵਾਰ ਜਨਤਾ ਵਿਰੋਧੀ ਬਜਟ ਲਿਆਉਣ ਦੀ ਕੋਸ਼ਿਸ਼ ਹੋਵੇਗੀ, ਅਜਿਹਾ ਬਿਲਕੁੱਲ ਨਹੀਂ ਹੋਣ ਦਿੱਤਾ ਜਾਵੇਗਾ। ਪਾਰਟੀ ਦੇ ਨੇਤਾ ਅਤੇ ਸਾਬਕਾ ਵਿਤ ਮੰਤਰੀ ਮਿਫਤਾ ਇਸਮਾਈਲ ਨੇ ਕਿਹਾ ਕਿ 50 ਲੱਖ ਨੌਜਵਾਨ ਬੇਰੁਜ਼ਗਾਰ ਹਨ। ਸਾਢੇ 7 ਕਰੋੜ ਲੋਕ ਅਜਿਹੇ ਹਨ ਜਿਹਨਾਂ ਨੂੰ 18 ਹਜ਼ਾਰ ਰੁਪਏ ਨਾਲੋਂ ਵੀ ਘੱਟ ਤਨਖਾਹ ਮਿਲਦੀ ਹੈ। ਦੇਸ਼ ਕੁਝ ਸਰਕਾਰੀ ਖਾਧ ਬੈਂਕਾਂ ਭਰੋਸੇ ਜ਼ਿੰਦਾ ਨਹੀਂ ਰਹਿ ਸਕਦਾ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹੈਰਾਨੀਜਨਕ ਖ਼ੁਲਾਸਾ : ਇੰਗਲੈਂਡ ਦੇ ਸ਼ਾਹੀ ਘਰਾਣਿਆਂ ’ਚ ਕਦੇ ਗੈਰ-ਗੋਰਿਆਂ ਦੇ ਨੌਕਰੀ ਕਰਨ ’ਤੇ ਸੀ ਪਾਬੰਦੀ
NEXT STORY