ਇੰਟਰਨੈਸ਼ਨਲ ਡੈਸਕ- ਜੇਲ੍ਹ 'ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਰਿਹਾਅ ਕਰਨ ਦੀ ਗੂੰਜ ਅਮਰੀਕਾ 'ਚ ਵੀ ਸੁਣਾਈ ਦੇ ਰਹੀ ਹੈ। ਦਰਅਸਲ, ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ ਦੇ ਮੈਚ ਦੌਰਾਨ ਸਟੇਡੀਅਮ ਦੇ ਉੱਪਰ ਇਕ ਏਅਰਕ੍ਰਾਫਟ ਉੱਡਦਾ ਦਿਖਾਈ ਦਿੱਤਾ ਹੈ। ਇਸ ਏਅਰਕ੍ਰਾਫਟ 'ਤੇ ਇਮਰਾਨ ਖ਼ਾਨ ਨੂੰ ਰਿਹਾਅ ਕਰਨ ਦਾ ਸੰਦੇਸ਼ ਲਿਖਿਆ ਸੀ।
ਸਮਾਚਾਰ ਏਜੰਸੀ ਏ.ਐੱਨ.ਆਈ. ਦੁਆਰਾ ਸ਼ੇਅਰ ਕੀਤੀ ਗਈ ਵੀਡੀਓ 'ਚ 'ਇਮਰਾਨ ਖ਼ਾਨ ਨੂੰ ਰਿਹਾਅ ਕਰੋ' ਸੰਦੇਸ਼ ਲੈ ਕੇ ਜਾਣ ਵਾਲਾ ਇਕ ਜਹਾਜ਼ ਨਾਸਾਉ, ਨਿਊਯਾਰਕ ਦੇ ਉੱਪਰ ਦੇਖਿਆ ਗਿਆ। ਇਸੇ ਸਟੇਡੀਅਮ 'ਚ ਭਾਰਤ ਟੀ-20 ਵਿਸ਼ਵ ਕੱਪ 'ਚ ਪਾਕਿਸਤਾਨ ਖ਼ਿਲਾਫ਼ ਖੇਡ ਰਿਹਾ ਹੈ। ਦੱਸ ਦੇਈਏ ਕਿ 71 ਸਾਲਾ ਇਮਰਾਨ ਖ਼ਾਨ ਨੂੰ ਪਿਛਲੇ ਸਾਲ ਸਤੰਬਰ ਤੋਂ ਰਾਵਲਪਿੰਡੀ ਦੀ ਹਾਈ ਸਕਿਓਰਿਟੀ ਵਾਲੀ ਅਡਿਆਲਾ ਲੇਜ਼ 'ਚ ਰੱਖਿਆ ਗਿਆ ਹੈ।
ਇਮਰਾਨ ਖ਼ਾਨ ਇਸ ਸਮੇਂ ਭ੍ਰਿਸ਼ਟਾਚਾਰ ਦੇ ਇਕ ਮਾਮਲੇ 'ਚ ਤਿੰਨ ਸਾਲਾਂ ਦੀ ਸਜ਼ਾ ਕੱਟ ਰਹੇ ਹਨ। ਇਮਰਾਨ ਖ਼ਾਨ ਨੂੰ ਉਨ੍ਹਾਂ ਦੇ ਲਾਹੌਰ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਦੇ ਲੋਕ ਇਮਰਾਨ ਖ਼ਾਨ ਨੂੰ ਰਿਹਾਅ ਕਰਨ ਦੀ ਮੰਗ ਕਰ ਰਹੇ ਹਨ। ਇਸ ਤੋਂ ਇਲਾਵਾ ਵੀ ਇਮਰਾਨ ਖ਼ਾਨ ਕਈ ਮਾਮਲਿਆਂ 'ਚ ਦੋਸ਼ੀ ਪਾਏ ਗਏ ਹਨ ਅਤੇ ਉਨ੍ਹਾਂ ਨੂੰ ਸਜ਼ਾ ਵੀ ਸੁਣਾਈ ਜਾ ਚੁੱਕੀ ਹੈ।
PM ਨਰਿੰਦਰ ਮੋਦੀ ਨੂੰ ਚੁਣਿਆ ਜਾਣਾ ਦੱਖਣੀ ਏਸ਼ੀਆ ਲਈ ਚੰਗੀ ਗੱਲ : ਸਾਜਿਦ ਤਰਾਰ
NEXT STORY