Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, MAR 30, 2026

    12:21:54 PM

  • love marriage husband wife revelation

    ਪੰਜਾਬ: 18 ਸਾਲਾ ਕੁੜੀ ਨੇ ਕਰਵਾਈ Love Marriage...

  • nitish kumar resign mlc

    ਬਿਹਾਰ ਦੀ ਸਿਆਸਤ 'ਚ ਵੱਡਾ ਉਲਟਫੇਰ: ਨਿਤੀਸ਼ ਕੁਮਾਰ...

  • punjab congress leader s son commits suicide by shooting himself

    ਪੰਜਾਬ : ਕਾਂਗਰਸੀ ਆਗੂ ਦੇ ਪੁੱਤ ਨੇ ਚੁੱਕਿਆ...

  • iran war impact

    ਨਹਾਉਣ ਤੋਂ ਲੈ ਕੇ AC ਚਲਾਉਣ ਤੱਕ ਬੈਨ ! ਈਰਾਨ ਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • Canada
  • 2022 'ਚ ਕੈਨੇਡਾ ਦੀ ਧਰਤੀ ਨੇ ਖਾ ਲਏ ਪੰਜਾਬ ਦੇ ਕਈ ਲਾਲ, ਆਖਰੀ ਹਫ਼ਤੇ ਵੀ ਆ ਰਹੀਆਂ ਸੋਗਮਈ ਖ਼ਬਰਾਂ

INTERNATIONAL News Punjabi(ਵਿਦੇਸ਼)

2022 'ਚ ਕੈਨੇਡਾ ਦੀ ਧਰਤੀ ਨੇ ਖਾ ਲਏ ਪੰਜਾਬ ਦੇ ਕਈ ਲਾਲ, ਆਖਰੀ ਹਫ਼ਤੇ ਵੀ ਆ ਰਹੀਆਂ ਸੋਗਮਈ ਖ਼ਬਰਾਂ

  • Edited By Vandana,
  • Updated: 30 Dec, 2022 05:41 PM
Canada
in 2022 canada eaten many reds of punjab sad news coming even in last week
  • Share
    • Facebook
    • Tumblr
    • Linkedin
    • Twitter
  • Comment

ਇੰਟਰਨੈਸ਼ਨਲ ਡੈਸਕ (ਬਿਊਰੋ) ਸਾਲ 2022 ਕੁਝ ਹੀ ਦਿਨਾਂ ਵਿਚ ਅਲਵਿਦਾ ਹੋਣ ਜਾ ਰਿਹਾ ਹੈ। ਇਸ ਸਾਲ ਜਿੱਥੇ ਚੰਗੀਆਂ ਯਾਦਾਂ ਸਾਡੇ ਜੀਵਨ ਦਾ ਹਿੱਸਾ ਬਣੀਆਂ, ਉੱਥੇ ਕੁਝ ਘਰਾਂ ਦੇ ਚਿਰਾਗ ਜੋ ਸੁਨਹਿਰੇ ਭਵਿੱਖ ਦੀ ਆਸ ਲਈ ਕੈਨੇਡਾ ਗਏ, ਉਹ ਹੁਣ ਕਦੇ ਵਾਪਸ ਘਰ ਨਹੀਂ ਆਉਣਗੇ। ਇਸ ਸਾਲ ਕੈਨੇਡਾ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਨੌਜਵਾਨ ਮੁੰਡੇ/ਕੁੜੀਆਂ ਦੀ ਬੇਵਕਤੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਉਂਦੀ ਰਹੀ। ਸਾਲ ਦੇ ਅਖੀਰ ਤੱਕ ਆ ਰਹੀਆਂ ਅਜਿਹੀਆਂ ਖ਼ਬਰਾਂ ਨੇ ਦਿਲ ਵਲੂੰਧਰ ਦਿੱਤੇ ਹਨ।

ਗੁਰਦਾਸਪੁਰ ਦੇ 25 ਸਾਲਾ ਗੱਭਰੂ ਦੀ ਟਰੱਕ ਹਾਦਸੇ ’ਚ ਮੌਤ 

PunjabKesari

ਓਂਟਾਰੀਓ (ਕੈਨੇਡਾ) ਦੇ ਹਾਈਵੇਅ 401 ’ਤੇ ਵਾਪਰੇ ਟਰੱਕ ਹਾਦਸੇ ਵਿਚ 25 ਸਾਲਾ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ। ਨੌਜਵਾਨ ਟਰੱਕ ਡਰਾਈਵਰ ਦਾ ਨਾਂ ਸ਼ਰਨ ਦੱਸਿਆ ਗਿਆ। ਓਂਟਾਰੀਓ ਪ੍ਰੋਵਿਨਸ਼ਨਿਲ ਪੁਲਸ ਦੇ ਮੁਤਾਬਕ ਓਂਟਾਰੀਓ ਦੇ ਹਾਈਵੇਅ 401 ਦੇ ਵੇਸਟਬਾਉਂਡ ਅਤੇ ਸਾਉਥ ਗਲੈਨਗੈਰੀ ਉਨਟਾਰੀਓ ਵਿਖੇ ਸ਼ਰਨ ਦਾ ਟਰੱਕ ਅੱਗੇ ਜਾ ਰਹੇ ਟਰੱਕ ਦੇ ਪਿਛਿਓਂ ਟਕਰਾ ਗਿਆ, ਜਿਸ ਕਾਰਨ ਸ਼ਰਨ ਦੀ ਮੌਕੇ ’ਤੇ ਹੀ ਮੌਤ ਹੋ ਗਈ।ਨੌਜਵਾਨ ਦਾ ਪੰਜਾਬ ਤੋਂ ਪਿਛੋਕੜ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਸੀ। ਇਹ ਹਾਦਸਾ ਸ਼ਾਮ ਦੇ 5:00 ਕੁ ਵਜੇ ਵਾਪਰਿਆ। ਇਸ ਹਾਦਸੇ ਵਿਚ ਤਿੰਨ ਹੋਰ ਟਰੱਕ ਟਰੈਲਰ ਸ਼ਾਮਲ ਸਨ ਪਰ ਹੋਰ ਕਿਸੇ ਵੀ ਟਰੱਕ ਚਾਲਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ।

26 ਸਾਲਾ ਪੰਜਾਬੀ ਨੌਜਵਾਨ ਦੀ ਫਰੇਜ਼ਰ ਨਦੀ 'ਚੋਂ ਮਿਲੀ ਲਾਸ਼

PunjabKesari

26 ਸਾਲਾ ਰਵੀ ਮਾਨ ਨਾਮੀ ਨੌਜਵਾਨ ਦੀ 8 ਅਗਸਤ ਦੀ ਸਵੇਰ ਮਿਸ਼ਨ ਪੁਲ ਦੇ ਹੇਠਾਂ ਪਾਣੀ ਵਿੱਚ ਡੁੱਬ ਜਾਣ ਕਾਰਨ ਮੌਤ ਹੋ ਗਈ। ਉਸ ਦੀ ਲਾਸ਼ ਸ਼ਨੀਵਾਰ ਦੁਪਹਿਰ ਮਿਤੀ 13 ਅਗਸਤ ਨੂੰ ਬਰਾਮਦ ਕੀਤੀ ਗਈ।ਪਰਿਵਾਰ ਨੇ ਰਵੀ ਮਾਨ ਦੇ ਲਾਪਤਾ ਹੋਣ ਦੇ ਬਾਰੇ ਉਸ ਦੀ ਪਹਿਚਾਣ ਬਾਰੇ ਪੁਲਸ ਨੂੰ ਰਿਪੋਰਟ ਵੀ ਦਰਜ ਕਰਵਾਈ ਸੀ।ਮ੍ਰਿਤਕ ਦੀ ਨਜ਼ਦੀਕੀ ਪਰਿਵਾਰਿਕ ਮੈਂਬਰ ਪੁਨੀਤ ਮਾਨ ਨੇ ਸੋਸ਼ਲ ਮੀਡੀਆ 'ਤੇ ਦੱਸਿਆ ਸੀ ਕਿ 26 ਸਾਲਾ ਨੌਜਵਾਨ, ਜਿਸ ਦਾ ਨਾ ਰਵੀ ਮਾਨ ਹੈ ਉਹ 8 ਅਗਸਤ ਨੂੰ ਸਵੇਰੇ 10:00 ਵਜੇ ਦੇ ਕਰੀਬ ਮਿਸ਼ਨ ਪੁਲ ਦੇ ਹੇਠਾਂ ਪਾਣੀ ਵਿਚ ਡੁੱਬ ਗਿਆ ਸੀ। 

ਪੰਜਾਬੀ ਨੌਜਵਾਨ ਦੀ ਮੌਤ, ਪਿੰਡ ਲੋਹਗੜ੍ਹ 'ਚ ਪਸਰਿਆ ਸੋਗ

PunjabKesari

ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਲੋਹਗੜ੍ਹ ਦੇ ਇਕ ਨੌਜਵਾਨ ਦੀ ਕੈਨੇਡਾ ਵਿਖੇ ਇਕ ਸੜਕ ਹਾਦਸੇ ’ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ੁੱਭਦੀਪ ਸਿੰਘ ਦੁਸਾਂਝ (24) ਪੁੱਤਰ ਅਮਰਜੀਤ ਸਿੰਘ ਵਾਸੀ ਲੋਹਗੜ੍ਹ, ਫਿਰੋਜ਼ਪੁਰ ਵਜੋਂ ਹੋਈ। ਸ਼ੁੱਭਦੀਪ ਦੀ ਮੌਤ ਕੈਨੇਡਾ ਦੇ ਬੀ. ਸੀ. ਸਟੇਟ ’ਚ ਟਰੱਕ ਨਾਲ ਹਾਦਸਾ ਹੋਣ ਕਾਰਨ ਹੋਈ। ਖਬਰ ਮਿਲਦਿਆਂ ਹੀ ਪਿੰਡ ਲੋਹਗੜ੍ਹ ’ਚ ਸੋਗ ਦੀ ਲਹਿਰ ਦੌੜ ਗਈ। 

ਸੰਗਰੂਰ ਦੇ ਨੌਜਵਾਨ ਦੀ ਪਾਣੀ 'ਚ ਡੁੱਬਣ ਕਾਰਨ ਮੌਤ

PunjabKesari

ਬੀਤੇ ਦਿਨ ਕੈਨੇਡਾ ਦੇ ਸੂਬੇ ਅਲਬਰਟਾ ਦੇ ਸ਼ਹਿਰ ਕੈਲਗਰੀ ਨਾਲ ਸਬੰਧਤ ਇਕ 37 ਸਾਲਾ ਨੌਜਵਾਨ ਮਨਦੀਪ ਸਿੰਘ ਉੱਪਲ, ਉਰਫ (ਰਵੀ) ਦੀ ਡੂੰਘੇ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ।ਇਹ ਨੌਜਵਾਨ ਆਪਣੇ ਸਾਥੀਆਂ ਦੇ ਨਾਲ Bow River ਵਿਖੇ ਘੁੰਮਣ ਗਿਆ ਸੀ, ਜਿਥੇ ਉਸ ਨਾਲ ਇਹ ਹਾਦਸਾ ਵਾਪਰ ਗਿਆ। ਮ੍ਰਿਤਕ ਨੌਜਵਾਨ ਦਾ ਪੰਜਾਬ ਤੋਂ ਪਿਛੋਕੜ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਨਾਲ ਸੀ।

ਮਿਲਟਨ ਗੋਲੀ ਕਾਂਡ 'ਚ ਜ਼ਖਮੀ ਸਤਵਿੰਦਰ ਸਿੰਘ ਦੀ ਮੌਤ

PunjabKesari

ਪੰਜਾਬ ਦੇ ਖੰਨਾ ਨਾਲ ਪਿਛੋਕੜ ਰੱਖਣ ਵਾਲੇ ਇਕ ਅੰਤਰਰਾਸ਼ਟਰੀ ਵਿਦਿਆਰਥੀ ਸਤਵਿੰਦਰ ਸਿੰਘ ਦੀ ਮੌਤ ਹੋ ਜਾਣ ਦੀ ਦੁਖਦਾਇਕ ਖ਼ਬਰ ਸਾਹਮਣੇ ਆਈ। ਸਤਵਿੰਦਰ ਸਿੰਘ ਮਿਲਟਨ ਵਿੱਚ ਹੋਈ ਗੋਲੀਬਾਰੀ ਦੇ ਹਮਲੇ ਦੇ ਪੀੜਤਾਂ ਵਿੱਚੋਂ ਇੱਕ ਸੀ, ਜਿਸ ਦੀ ਹਸਪਤਾਲ ਵਿੱਚ ਮੌਤ ਹੋ ਗਈ।ਇਸ ਗੋਲੀਬਾਰੀ ਦੇ ਨਤੀਜੇ ਵਜੋਂ ਐੱਮ.ਕੇ. ਬਾਡੀ ਸ਼ਾਪ ਮਿਲਟਨ ਦੇ ਮਾਲਕ ਸ਼ਕੀਲ ਅਸ਼ਰਫ (38) ਅਤੇ ਇਕ ਟੋਰਾਂਟੋ ਟ੍ਰੈਫ਼ਿਕ ਪੁਲਸ ਮੁਲਾਜ਼ਮ ਐਂਡਰਿਊ ਹਾਂਗ (48) ਦੀ ਵੀ ਮੌਤ ਹੋ ਗਈ ਸੀ। 

ਸੜਕ ਹਾਦਸੇ ’ਚ ਜ਼ਖ਼ਮੀ ਪੰਜਾਬਣ ਦੀ ਮੌਤ

PunjabKesari

ਇਕ ਬੇਕਾਬੂ ਹੋਏ ਟਰੱਕ ਹੇਠਾਂ ਆਉਣ ਕਾਰਨ ਬ੍ਰਿਟਿਸ਼ ਕੋਲੰਬੀਆ ਦੀ 44 ਸਾਲਾ ਗੁਰਪ੍ਰੀਤ ਕੌਰ ਸੰਘਾ ਪੰਜਾਬਣ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ। ਜਾਣਕਾਰੀ ਅਨੁਸਾਰ ਗੁਰਪ੍ਰੀਤ ਕੌਰ ਸੜਕ ’ਤੇ ਇਕ ਹੋਰ ਔਰਤ ਨਾਲ ਜਾ ਰਹੀ ਸੀ, ਜਦੋਂ ਇਕ ਬੇਕਾਬੂ ਟਰੱਕ ਉਨ੍ਹਾਂ ’ਚ ਆ ਵੱਜਾ। ਦੋਵੇਂ ਔਰਤਾਂ ਟਰੱਕ ਹੇਠ ਫਸ ਗਈਆਂ ਸਨ, ਜਿਨ੍ਹਾਂ ਨੂੰ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਟਰੱਕ ਹੇਠੋਂ ਬਾਹਰ ਕੱਢਿਆ ਗਿਆ। ਹਾਦਸਾ 2 ਸਤੰਬਰ ਨੂੰ ਵਾਪਰਿਆ ਸੀ ਤੇ ਉਸ ਤੋਂ ਬਾਅਦ ਗੁਰਪ੍ਰੀਤ ਕੌਰ ਹਸਪਤਾਲ ’ਚ ਇਲਾਜ ਅਧੀਨ ਸੀ। ਸੜਕ ਹਾਦਸੇ ਦੌਰਾਨ ਮੌਕੇ ਤੋਂ ਭਗੌੜੇ ਹੋਏ ਟਰੱਕ ਡਰਾਈਵਰ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਗੁਰਪ੍ਰੀਤ ਦੀ ਅਚਨਚੇਤ ਮੌਤ ਕਾਰਨ ਪੂਰਾ ਪਰਿਵਾਰ ਬਹੁਤ ਸਦਮੇ ’ਚ ਸੀ।

ਦਿਲ ਕੰਬਾਅ ਦੇਣ ਵਾਲੇ ਹਾਦਸੇ ’ਚ ਕੋਟਕਪੂਰਾ ਦੇ ਗੁਰਕੀਰਤ ਸਿੰਘ ਦੀ ਮੌਤ

PunjabKesari

ਨੇੜਲੇ ਪਿੰਡ ਕੋਠੇ ਗੱਜਣ ਸਿੰਘ ਵਾਲੇ ਦੇ ਜੰਮਪਲ ਅਤੇ ਕੈਨੇਡਾ ਵਿਖੇ ਆਪਣੇ ਪਰਿਵਾਰ ਸਮੇਤ ਖੁਸ਼ਹਾਲ ਜੀਵਨ ਬਤੀਤ ਕਰ ਰਹੇ 44 ਸਾਲਾ ਵਿਅਕਤੀ ਗੁਰਕੀਰਤ ਪਾਲ ਸਿੰਘ ਪੁੱਤਰ ਗੁਰਦੇਵ ਸਿੰਘ ਖੋਸਾ ਦੀ ਵਿਦੇਸ਼ ਦੀ ਧਰਤੀ ’ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਦੁਖਦਾਇਕ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਅਤੇ ਮਾਤਮ ਦਾ ਮਾਹੌਲ ਪੈਦਾ ਹੋ ਗਿਆ। ਮ੍ਰਿਤਕ ਦੇ ਭਰਾਵਾਂ ਜਸਕੀਰਤ ਸਿੰਘ, ਇੰਦਰਪ੍ਰੀਤ ਸਿੰਘ ਅਤੇ ਦਲੇਰ ਸਿੰਘ ਨੇ ਦੱਸਿਆ ਕਿ ਐਡਮਿੰਟਨ (ਕੈਨੇਡਾ) ਵਿਖੇ ਦੋ ਕਾਰਾਂ ਦਰਮਿਆਨ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ ਦੌਰਾਨ ਦੋਵੇਂ ਕਾਰਾਂ ਨੂੰ ਅੱਗ ਲੱਗ ਗਈ, ਜਿਸ ਕਾਰਨ ਦੋਵੇਂ ਕਾਰਾਂ ਸੜ ਕੇ ਸੁਆਹ ਹੋ ਗਈਆਂ।ਇਸ ਹਾਦਸੇ ਵਿਚ ਗੁਰਕੀਰਤ ਪਾਲ ਸਿੰਘ ਸਮੇਤ ਦੂਜੀ ਕਾਰ ਵਿਚ ਸਵਾਰ ਗੋਰੇ ਦੀਆਂ ਲਾਸ਼ਾਂ ਵੀ ਅਗਨ ਭੇਂਟ ਹੋ ਗਈਆਂ।

ਪਿੰਡ ਰੌਂਤਾ ਦੇ ਸੁਖਮੰਦਰ ਸਿੰਘ ਨਾਲ ਵਾਪਰਿਆ ਵੱਡਾ ਹਾਦਸਾ, ਹੋਈ ਦਰਦਨਾਕ ਮੌਤ

PunjabKesari

ਮੋਗਾ ਜ਼ਿਲ੍ਹੇ ਦੇ ਪਿੰਡ ਰੌਂਤਾ ਦੇ 37 ਸਾਲਾ ਨੌਜਵਾਨ ਸੁਖਮੰਦਰ ਸਿੰਘ ਉਰਫ਼ ਮਿੰਦਾ (37) ਦੀ ਟਰੇਲਰ ਹੋਮ ਨੂੰ ਅੱਜ ਲੱਗਣ ਕਾਰਣ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ। ਮ੍ਰਿਤਕ ਨੌਜਵਾਨ ਕੈਨੇਡਾ ਦੇ ਵੈਨਕੂਵਰ ਇਲਾਕੇ ਵਿਚ ਰਹਿੰਦਾ ਸੀ। ਮ੍ਰਿਤਕ ਸੁਖਮੰਦਰ ਸਿੰਘ ਉਰਫ਼ ਮਿੰਦਾ ਦੇ ਤਾਏ ਦੇ ਪੁੱਤਰ ਰਜਿੰਦਰ ਸਿੰਘ ਦਿਓਲ ਲੇਖਾਕਾਰ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਨੇ ਦੱਸਿਆ ਕਿ ਸੁਖਮੰਦਰ ਸਿੰਘ ਮਿੰਦਾ ਟਰੇਲਰ ਹੋਮ ਵਿਚ ਰਹਿੰਦਾ ਸੀ। ਉਸ ਵਿਚ ਗੈਸ ਲੀਕ ਹੋਣ ਨਾਲ ਟਰੇਲਰ ਹੋਮ ਨੂੰ ਅੱਗ ਲੱਗ ਗਈ, ਜਿਸ ਕਾਰਣ ਉਸਦੀ ਮੌਤ ਹੋ ਗਈ। ਸੁਖਮੰਦਰ ਸਿੰਘ ਮਿੰਦਾ ਦੇ ਮਾਪੇ ਵੀ ਕੈਨੇਡਾ ਵਿਚ ਰਹਿੰਦੇ ਹਨ। 

ਤਰਨਤਾਰਨ ਦੇ ਨਵਰੂਪ ਜੌਹਲ ਦੀ ਹੋਈ ਮੌਤ

PunjabKesari

ਬਰੈਂਪਟਨ ਵਿਚ ਪੰਜਾਬੀ ਨੌਜਵਾਨ ਨਵਰੂਪ ਜੌਹਲ ਦੀ ਅਚਾਨਕ ਮੌਤ ਹੋ ਗਈ। ਨੌਜਵਾਨ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਬਾਣੀਆ ਦਾ ਰਹਿਣ ਵਾਲਾ ਸੀ। ਕੁਝ ਸਮਾਂ ਪਹਿਲਾਂ ਆਪਣੇ ਪੁੱਤਰ ਨਵਰੂਪ ਜੌਹਲ ਨੂੰ ਮਿਲਣ ਲਈ ਉਸ ਦੇ ਪਿਤਾ ਏ.ਐਸ.ਆਈ. ਸਤਨਾਮ ਸਿੰਘ ਬਾਵਾ ਅਤੇ ਮਾਤਾ ਜਗਦੀਸ਼ ਕੌਰ ਕੈਨੇਡਾ ਗਏ ਹੋਏ ਸਨ। ਇਨ੍ਹਾਂ ਮਾਪਿਆਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਪੁੱਤਰ ਨੂੰ ਇਵੇਂ ਲਿਆਉਣਾ ਪਵੇਗਾ। 2016 'ਚ ਸਟੱਡੀ ਬੇਸ 'ਤੇ ਕੈਨੇਡਾ ਗਿਆ ਨਵਰੂਪ ਜੌਹਲ ਅਚਾਨਕ ਬੀਮਾਰੀ ਦਾ ਸ਼ਿਕਾਰ ਹੋ ਗਿਆ। ਸ਼ਨੀਵਾਰ ਨੂੰ ਅਚਾਨਕ ਪਿਤਾ ਸਤਨਾਮ ਸਿੰਘ ਬਾਵਾ ਨੇ ਆਪਣੀ ਬੇਟੀ ਨਵਦੀਪ ਕੌਰ ਨੂੰ ਫੋਨ ਕਰਕੇ ਕਿਹਾ ਕਿ ਹੁਣ ਤੇਰਾ ਭਰਾ ਨਵਰੂਪ ਜੌਹਲ ਇਸ ਦੁਨੀਆ 'ਚ ਨਹੀਂ ਰਿਹਾ।

ਨਕੋਦਰ ਦੇ 22 ਸਾਲਾ ਨੌਜਵਾਨ ਦੀ ਮੌਤ

PunjabKesari

ਨਕੋਦਰ ਦੇ ਰਹਿਣ ਵਾਲੇ 22 ਸਾਲਾ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਨਕੋਦਰ ਦੇ ਮੁਹੱਲਾ ਸੁੰਦਰ ਨਗਰ ਦੇ ਰਹਿਣ ਵਾਲੇ ਨੌਜਵਾਨ ਜਤਿਨ ਪੁਰੀ (22) ਪੁੱਤਰ ਸੁਰੇਸ਼ ਪੁਰੀ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਤਿਨ ਪੁਰੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ। ਜਤਿਨ ਕਰੀਬ ਤਿੰਨ ਸਾਲ ਪਹਿਲਾਂ 2019 ਵਿੱਚ ਕੈਨੇਡਾ ਗਿਆ ਸੀ। ਉਹ ਕੈਨੇਡਾ ਦੇ ਸ਼ਹਿਰ ਬਰੈਂਪਟਨ ਦੇ ਇਕ ਕਾਲਜ ਵਿੱਚ ਪੜ੍ਹਾਈ ਕਰਦਾ ਸੀ। ਉਸ ਦੀ ਕੈਨੇਡਾ ਰਹਿੰਦੀ ਭੈਣ ਦਾ ਜਨਮ ਦਿਨ ਸੀ ਅਤੇ ਉਸ ਨੇ ਭੈਣ ਲਈ ਗਿਫ਼ਟ ਲੈ ਕੇ ਜਾਣਾ ਸੀ ਪਰ ਜਦੋਂ ਨਹੀਂ ਗਿਆ ਤਾਂ ਭੈਣ ਅਤੇ ਉਸ ਦੇ ਹੋਰ ਪਰਿਵਾਰਕ ਮੈਂਬਰ ਜਦੋਂ ਜਤਿਨ ਦੇ ਕਮਰੇ ਵਿਚ ਆਏ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਪਰਿਵਾਰ ਨੇ ਕਿਸੇ ਤਰ੍ਹਾਂ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਜਤਿਨ ਅੰਦਰ ਡਿੱਗਿਆ ਮਿਲਿਆ, ਜਿਸ ਦੀ ਮੌਤ ਹੋ ਚੁੱਕੀ ਸੀ।

ਮਾਪਿਆਂ ਦੇ ਇਕਲੌਤੇ ਗੱਭਰੂ ਪੁੱਤ ਦੀ ਮੌਤ

PunjabKesari

ਅੰਤਰਰਾਸ਼ਟਰੀ ਪੰਜਾਬੀ ਵਿਦਿਆਰਥੀ ਅਰਸ਼ਦੀਪ ਸਿੰਘ ਖੋਸਾ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਜਾਣਦੀ ਮੰਦਭਾਗੀ ਖ਼ਬਰ ਸਾਹਮਣੇ ਆਈ। ਮ੍ਰਿਤਕ ਅਰਸ਼ਦੀਪ ਸਿੰਘ ਖੋਸਾ ਦੀ ਉਮਰ 22 ਸਾਲ ਸੀ ਤੇ ਉਹ ਇੱਕ ਸਾਲ ਪਹਿਲਾਂ ਪੰਜਾਬ ਤੋਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਆਇਆ ਸੀ।ਅਰਸ਼ਦੀਪ ਸਿੰਘ ਖੋਸਾ ਇਸ ਸਮੇਂ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਖੇ ਰਹਿ ਰਿਹਾ ਸੀ, ਜਿੱਥੇ ਲੰਘੇ ਵੀਰਵਾਰ 18 ਨਵੰਬਰ 2022 ਨੂੰ ਹਾਰਟ ਅਟੈਕ ਨਾਲ ਉਸਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕੋਟ ਕਰੋੜ ਕਲਾ ਦਾ ਰਹਿਣ ਵਾਲਾ ਸੀ ਅਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

20 ਸਾਲਾ ਭਾਰਤੀ ਵਿਦਿਆਰਥੀ ਦੀ ਸੜਕ ਹਾਦਸੇ 'ਚ ਮੌਤ

PunjabKesari

ਕੈਨੇਡਾ ਦੇ ਟੋਰਾਂਟੋ ਵਿਖੇ ਬੀਤੇ ਦਿਨ ਵਾਪਰੇ ਇਕ ਸੜਕ ਹਾਦਸੇ ਵਿਚ 20 ਸਾਲਾ ਭਾਰਤੀ ਨੌਜਵਾਨ ਕਾਰਤਿਕ ਸੈਣੀ ਦੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ। ਕਾਰਤਿਕ ਸੈਣੀ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਕੈਨੇਡਾ ਆਇਆ ਸੀ ਅਤੇ ਬੀਤੇ ਦਿਨ ਸਵੇਰੇ ਸਾਇਕਲ ਚਲਾਉਂਦੇ ਸਮੇਂ ਇਕ ਪਿੱਕ-ਅਪ ਟਰੱਕ ਦੇ ਨਾਲ ਟੱਕਰ ਵਿਚ ਉਸ ਦੀ ਮੌਤ ਹੋ ਗਈ।ਕਾਰਤਿਕ ਸੈਣੀ ਭਾਰਤ ਤੋਂ ਹਰਿਆਣਾ ਦੇ ਸੂਬੇ ਕਰਨਾਲ ਦਾ ਰਹਿਣ ਵਾਲਾ ਸੀ ਅਤੇ ਉਹ 2021 ਵਿੱਚ ਕੈਨੇਡਾ ਪੜ੍ਹਾਈ ਕਰਨ ਲਈ ਆਇਆ ਸੀ। ਨੌਜਵਾਨ ਕਾਰਤਿਕ ਸੈਣੀ ਉਨਟਾਰੀਓ ਦੇ ਸ਼ੈਰੀਡਨ ਕਾਲਜ ਦਾ ਵਿਦਿਆਰਥੀ ਸੀ।

ਸੰਗਰੂਰ ਦੇ ਨੌਜਵਾਨ ਦੀ ਕੈਨੇਡਾ 'ਚ ਦੁਖਦਾਇਕ ਮੌਤ, ਕੁਝ ਮਹੀਨੇ ਪਹਿਲਾਂ ਮਿਲੀ ਸੀ ਪੀ. ਆਰ.

PunjabKesari

ਸੰਗਰੂਰ ਜ਼ਿਲ੍ਹੇ ਦੇ ਨੌਜਵਾਨ ਦੀ ਕੈਨੇਡਾ ’ਚ ਵਾਪਰੇ ਭਿਆਨਕ ਸੜਕ ਹਾਦਸੇ ’ਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਮੁਤਾਬਕ ਹਲਕੇ ਦਿੜ੍ਹਬਾ ਦੇ ਪਿੰਡ ਹਰੀਗੜ੍ਹ ਦੇ ਨੌਜਵਾਨ ਦੀਪਇੰਦਰ ਸਿੰਘ ਉਰਫ਼ ਰੂਬੀ ਪੁੱਤਰ ਗੁਰਪ੍ਰੀਤ ਸਿੰਘ (27) ਦੀ ਕੈਨੇਡਾ ਦੇ ਵਿਨੀਪੈਗ ’ਚ ਵਾਪਰੇ ਸੜਕ ਹਾਦਸੇ ਵਿੱਚ ਮੌਤ ਹੋ ਗਈ। ਦੱਸਿਆ ਗਿਆ ਕਿ ਦੀਪਇੰਦਰ ਵਿਨੀਪੈਗ 'ਚ ਗੱਡੀ ਰਾਹੀਂ ਕਿਤੇ ਜਾ ਰਿਹਾ ਸੀ। ਇਸ ਦੌਰਾਨ ਸੜਕ 'ਤੇ ਬਰਫ਼ ਅਤੇ ਧੁੰਦ ਪਈ ਹੋਣ ਕਾਰਨ ਉਸ ਦੀ ਗੱਡੀ ਦਾ ਸੰਤੁਲਨ ਵਿਗੜ ਗਿਆ। ਜਿਸ ਕਾਰਨ ਉਸ ਦੀ ਕਾਰ ਡਿਵਾਈਡਰ ਨਾਲ ਜਾ ਟਕਰਾਈ ਅਤੇ ਪਿੱਛੋਂ ਆ ਰਹੇ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਦੀਪਇੰਦਰ ਦੇ ਗੰਭੀਰ ਸੱਟਾਂ ਲੱਗੀਆਂ।ਜ਼ਖ਼ਮੀ ਹਾਲਤ 'ਚ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਗਈ। ਦੱਸ ਦੇਈਏ ਕਿ ਮ੍ਰਿਤਕ ਦੀਪਇੰਦਰ ਦਾ ਵਿਆਹ 2 ਕੁ ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਉਹ ਕੁਝ ਮਹੀਨੇ ਪਹਿਲਾਂ ਪੀ. ਆਰ. ਹੋ ਕੇ ਕੈਨੇਡਾ ਗਿਆ ਸੀ। 

18 ਸਾਲਾਂ ਦੇ ਪੰਜਾਬੀ ਮੁੰਡੇ ਦਾ ਕਤਲ

PunjabKesari

ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਇੱਕ ਹਾਈ ਸਕੂਲ ਦੀ ਪਾਰਕਿੰਗ ਵਿੱਚ ਪੰਜਾਬੀ ਨੌਜਵਾਨ ਦਾ ਕਥਿਤ ਤੌਰ 'ਤੇ ਇੱਕ ਹੋਰ ਨੌਜਵਾਨ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ। ਅਖ਼ਬਾਰ ‘ਵੈਨਕੂਵਰ ਸਨ’ ਦੀ ਖ਼ਬਰ ਮੁਤਾਬਕ ਮ੍ਰਿਤਕ ਦੀ ਪਛਾਣ ਮਹਿਕਪ੍ਰੀਤ ਸੇਠੀ ਵਜੋਂ ਹੋਈ। ਮੰਗਲਵਾਰ ਨੂੰ ਸਰੀ ਦੇ ਤਮਨਾਵਿਸ ਸੈਕੰਡਰੀ ਸਕੂਲ ਦੀ ਪਾਰਕਿੰਗ ਵਿੱਚ ਹੋਈ ਲੜਾਈ ਤੋਂ ਬਾਅਦ ਇੱਕ 17 ਸਾਲਾ ਮੁੰਡੇ ਨੇ ਉਸ ਨੂੰ ਚਾਕੂ ਮਾਰ ਦਿੱਤਾ ਸੀ। ਖ਼ਬਰ ਅਨੁਸਾਰ, ਸਕੂਲ ਦੀ ਪ੍ਰਿੰਸੀਪਲ ਨੇ ਮੰਗਲਵਾਰ ਨੂੰ ਘਟਨਾ ਦੀ ਪੁਸ਼ਟੀ ਕੀਤੀ, ਹਾਲਾਂਕਿ ਉਨ੍ਹਾਂ ਕਿਹਾ ਕਿ ਮਹਿਕਪ੍ਰੀਤ (18) ਸਕੂਲ ਦਾ ਵਿਦਿਆਰਥੀ ਨਹੀਂ ਹੈ।

ਪੰਜਾਬੀ ਵਿਦਿਆਰਥਣ ਦੀ ਸ਼ੱਕੀ ਹਾਲਾਤ ‘ਚ ਮੌਤ

PunjabKesari

ਪੰਜਾਬ ਤੋਂ ਕੈਨੇਡਾ ‘ਚ ਵਿਦਿਆਰਥੀ ਵੀਜ਼ਾ ‘ਤੇ ਆਈ ਇਸ਼ਨੀਤ ਕੌਰ ਦੀ ਸ਼ੱਕੀ ਹਾਲਾਤ ‘ਚ ਮੌਤ ਹੋ ਜਾਣ ਦੀ ਖ਼ਬਰ ਮਿਲੀ। ਇਸ਼ਨੀਤ ਕੌਰ 5 ਸਾਲ ਪਹਿਲਾਂ ਕੈਨੇਡਾ ‘ਚ ਵਿਦਿਆਰਥੀ ਵੀਜ਼ੇ ‘ਤੇ ਆਈ ਸੀ ਉਹ ਅਤੇ ਟੋਰਾਂਟੋ ਦੇ ਸ਼ਹਿਰ ਬੈਰੀ ‘ਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਰਕ ਪਰਮਿਟ ਹਾਸਲ ਕਰ ਚੁੱਕੀ ਸੀ।ਕੁਝ ਮਹੀਨਿਆਂ ਤੱਕ ਹੀ ਇਸ਼ਮੀਤ ਨੂੰ ਪੀ.ਆਰ ਵੀ ਮਿਲਣ ਵਾਲੀ ਸੀ ਕਿ ਰੱਬ ਵੱਲੋਂ ਉਸ ਨਾਲ ਇਹ ਭਾਣਾ ਵਾਪਰ ਗਿਆ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਇਸ਼ਮੀਤ ਦੀ ਲਾਸ਼ ਉਸਦੀ ਕਾਰ ਦੀ ਡਰਾਈਵਿੰਗ ਸੀਟ ‘ਤੇ ਪਾਈ ਗਈ। ਇਸ਼ਨੀਤ ਦੀ ਮੌਤ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ।ਪੁਲਸ ਜਾਂਚ ਵਿੱਚ ਜੁਟੀ ਹੋਈ ਹੈ!

ਪੰਜਾਬਣ ਗਗਨਦੀਪ ਕੌਰ ਦੀ ਸੜਕ ਹਾਦਸੇ 'ਚ ਮੌਤ

PunjabKesari

ਪੰਜਾਬ ਤੋਂ ਪੜ੍ਹਾਈ ਕਰਨ ਲਈ ਕੈਨੇਡਾ ਆਈ 29 ਸਾਲਾ ਗਗਨਦੀਪ ਕੌਰ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਗਗਨਦੀਪ ਕੌਰ ਕੈਨੇਡਾ ਦੇ ਮਾਂਟਰੀਅਲ ਵਿਚ ਇਕੱਲੀ ਰਹਿੰਦੀ ਸੀ। ਉਹ 5 ਦਸੰਬਰ ਦੀ ਸਵੇਰ ਨੂੰ ਕੰਮ 'ਤੇ ਜਾ ਰਹੀ ਸੀ ਅਤੇ ਸੜਕ ਪਾਰ ਕਰਦੇ ਸਮੇਂ ਇਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗਗਨ ਆਪਣੇ ਪਿੱਛੇ ਆਪਣੇ ਪਤੀ ਅਤੇ 6 ਸਾਲ ਦੀ ਧੀ ਨੂੰ ਛੱਡ ਗਈ ਹੈ, ਜਿਨ੍ਹਾਂ ਨੂੰ ਪਿਛਲੇ 3 ਸਾਲਾਂ ਤੋਂ ਦੇਖਣ ਦਾ ਮੌਕਾ ਨਹੀਂ ਮਿਲਿਆ।

ਲਾਪਤਾ ਹੋਈ 23 ਸਾਲਾ ਪੰਜਾਬਣ ਜਸਵੀਰ ਪਰਮਾਰ ਦੀ ਮਿਲੀ ਲਾਸ਼

PunjabKesari

23 ਸਾਲਾ ਪੰਜਾਬਣ ਜਸਵੀਰ ਪਰਮਾਰ ਦੀ ਮ੍ਰਿਤਕ ਦੇਹ ਮਿਲਣ ਦੀ ਖ਼ਬਰ ਹੈ। ਸਰੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ (RCMP) ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। RCMP ਮੁਤਾਬਕ 29 ਨਵੰਬਰ 2022 ਨੂੰ ਪੱਛਮੀ ਵੈਨਕੂਵਰ ਵਿਚ ਇਕ ਕੁੜੀ ਦੀ ਮ੍ਰਿਤਕ ਦੇਹ ਮਿਲੀ ਸੀ ਅਤੇ ਹੁਣ ਪੁਸ਼ਟੀ ਹੋਈ ਕਿ ਇਹ ਮ੍ਰਿਤਕ ਦੇਹ ਸਰੀ ਤੋਂ ਲਾਪਤਾ ਹੋਈ ਜਸਵੀਰ ਪਰਮਾਰ ਦੀ ਸੀ।ਜਸਵੀਰ ਪਰਮਾਰ ਸਰੀ ਦੀ ਰਹਿਣ ਵਾਲੀ ਸੀ ਅਤੇ ਉਸ ਨੇ ਆਖਰੀ ਵਾਰ 22 ਨਵੰਬਰ ਨੂੰ ਆਪਣੇ ਪਰਿਵਾਰ ਨਾਲ ਸੰਪਰਕ ਕੀਤਾ ਸੀ ਪਰ ਉਸ ਤੋਂ ਬਾਅਦ ਉਸ ਦਾ ਕੋਈ ਸੁਰਾਗ ਨਾਲ ਮਿਲਣ 'ਤੇ ਉਦੋਂ ਤੋਂ ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਸਨ। ਇਸ ਮਾਮਲੇ ਵਿਚ ਪੁਲਸ ਨੇ ਲੋਕਾਂ ਤੋਂ ਵੀ ਸਹਿਯੋਗ ਦੀ ਅਪੀਲ ਕੀਤੀ ਸੀ। ਪੁਲਸ ਦਾ ਕਹਿਣਾ ਹੈ ਕਿ ਜਸਵੀਰ ਦੀ ਮੌਤ ਦੇ ਮਾਮਲੇ ਵਿੱਚ ਕੁਝ ਵੀ ਅਪਰਾਧਿਕ ਨਹੀਂ ਲੱਗ ਰਿਹਾ ਹੈ।

ਮਾਪਿਆਂ ਦੇ 26 ਸਾਲਾ ਪੁੱਤ ਦੀ ਹਾਦਸੇ 'ਚ ਹੋਈ ਮੌਤ

PunjabKesari

ਨੇੜਲੇ ਪਿੰਡ ਨਾਰੋਮਾਜਰਾ ਦੇ ਮਿਹਨਤੀ ਪਰਿਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਪਹੁੰਚਿਆ ਜਦੋਂ ਰਣਜੀਤ ਸਿੰਘ ਦੇ, ਕੈਨੇਡਾ ਰਹਿੰਦੇ ਪੁੱਤਰ ਰਮਨਪ੍ਰੀਤ ਸਿੰਘ ਸੋਹੀ (26) ਨੌਜਵਾਨ ਦੀ ਟਰੱਕ ਹਾਦਸੇ 'ਚ ਹੋਈ ਦਰਦਨਾਕ ਮੌਤ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਮ੍ਰਿਤਕ ਦੇ ਭਰਾ ਜਗਪ੍ਰੀਤ ਸਿੰਘ ਬੱਬੂ ਨੇ ਦੱਸਿਆ ਕਿ ਰਮਨਪ੍ਰੀਤ ਸਿੰਘ ਲਗਭਗ 8 ਸਾਲ ਪਹਿਲਾਂ ਆਪਣੇ ਚੰਗੇ ਭਵਿੱਖ ਦੇ ਲਈ ਉਚੇਰੀ ਸਿੱਖਿਆ ਲੈਣ ਲਈ ਸਟੱਡੀ ਵੀਜੇ 'ਤੇ ਕੈਨੇਡਾ ਗਿਆ ਸੀ। ਉਥੇ ਹੀ ਉਸ ਨੇ ਪੱਕੇ ਹੋਣ ਉਪਰੰਤ ਆਪਣਾ ਟਰਾਂਸਪੋਰਟ ਦਾ ਕਾਰੋਬਾਰ ਸ਼ੁਰੂ ਕਰ ਲਿਆ।ਜਿਸਦੇ ਚੱਲਦਿਆਂ ਬੀਤੇ ਕੱਲ੍ਹ ਉਸ ਨੇ ਜਦ ਆਪਣਾ ਟਰੱਕ ਖਾਲੀ ਕਰਨ ਦੇ ਲਈ ਟਰੱਕ ਨੂੰ ਪਿੱਛੇ ਵੱਲ ਕੀਤਾ ਤਾਂ ਡਾਲਾ ਖੋਲ੍ਹਦੇ ਸਮੇਂ ਬ੍ਰੇਕ ਨਾ ਲੱਗੇ ਹੋਣ ਕਾਰਨ ਉਕਤ ਨੌਜਵਾਨ ਕੰਧ ਅਤੇ ਟਰੱਕ ਦੇ ਵਿਚਕਾਰ ਆ ਗਿਆ, ਜਿਸ ਕਾਰਨ ਰਮਨਪ੍ਰੀਤ ਨੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਤੋਂ ਬਾਅਦ ਦਮ ਤੋੜ ਦਿੱਤਾ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਰਮਨਪ੍ਰੀਤ ਨੇ ਜਨਵਰੀ ਮਹੀਨੇ 'ਚ ਵਿਆਹ ਕਰਵਾਉਣਾ ਲਈ ਪੰਜਾਬ ਆਉਣਾ ਸੀ। 

2 ਬੱਚਿਆਂ ਦੀ ਮਾਂ ਨੇ ਦੁਨੀਆ ਨੂੰ ਕਿਹਾ ਅਲਵਿਦਾ

PunjabKesari

ਜ਼ਿਲ੍ਹਾ ਮੋਗਾ ਦੇ ਪਿੰਡ ਰੋਲੀ ਦੀ ਵਸਨੀਕ ਸਰਬਜੀਤ ਕੌਰ ਦੀ ਵਿਨੀਪੈਗ, ਕੈਨੇਡਾ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਜਾਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਸਰਬਜੀਤ ਕੌਰ ਬੀਤੇ ਦਿਨ ਆਪਣੀ ਕਾਰ ਵਿੱਚ ਕੰਮ ਤੋਂ ਘਰ ਪਰਤ ਰਹੀ ਸੀ ਤਾਂ ਗਲਤ ਦਿਸ਼ਾ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਵਾਹਨ ਨੇ ਸਰਬਜੀਤ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਸਰਬਜੀਤ ਦੀ ਮੌਕੇ 'ਤੇ ਹੀ ਮੌਤ ਹੋ ਗਈ।ਮ੍ਰਿਤਕ ਸਰਬਜੀਤ ਕੌਰ ਦਾ ਮੋਗਾ ਨੇੜਲੇ ਪਿੰਡ ਰੋਲੀ ਵਿੱਚ ਵਿਆਹ ਹੋਇਆ ਸੀ ਅਤੇ ਉਹ ਆਪਣੇ 2 ਬੱਚਿਆਂ ਸਮੇਤ 2012 ਵਿੱਚ ਆਪਣੇ ਪਤੀ ਨਾਲ ਕੈਨੇਡਾ ਵਿੱਚ ਪੀ.ਆਰ. ਕਰਨ ਗਈ ਸੀ। 

ਫਰੀਦਕੋਟ ਦੇ ਗੱਭਰੂ ਨਾਲ ਵਾਪਰਿਆ ਭਾਣਾ, ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ

PunjabKesari

ਪੰਜਾਬ ਤੋਂ ਪਿਛਲੇ ਮਹੀਨੇ ਹੀ ਕੈਨੇਡਾ ਆਏ ਇੱਕ 30 ਸਾਲਾ ਇਕ ਸਿੱਖ ਨੌਜਵਾਨ ਦੀ ਮਿਸੀਸਾਗਾ ਵਿੱਚ ਇੱਕ ਟਰਾਂਸਪੋਰਟ ਟਰੱਕ ਦੀ ਲਪੇਟ ਵਿੱਚ ਆਉਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ। ਪੀਲ ਰੀਜਨਲ ਪੁਲਸ ਨੇ ਦੱਸਿਆ ਕਿ 13 ਦਸੰਬਰ ਨੂੰ ਸਵੇਰੇ 7 ਵਜੇ ਤੋਂ ਪਹਿਲਾਂ ਕੋਰਟਨੀਪਾਰਕ ਡਰਾਈਵ ਅਤੇ ਐਡਵਰਡਜ਼ ਬੁਲੇਵਾਰਡ ਵਿਖੇ ਵਾਪਰੇ ਹਾਦਸੇ ਵਿਚ ਮਨਪ੍ਰੀਤ ਸਿੰਘ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ।ਮਨਪ੍ਰੀਤ ਦੇ ਦੋਸਤ ਬਲਵਿੰਦਰ ਸਿੰਘ ਨੇਦੱਸਿਆ ਕਿ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਮਨਪ੍ਰੀਤ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਤੋਂ ਸਪਾਊਸ ਵੀਜ਼ੇ 'ਤੇ ਆਇਆ ਸੀ।

ਭਰੀ ਜਵਾਨੀ ’ਚ ਜਹਾਨੋਂ ਤੁਰ ਗਿਆ ਗੱਭਰੂ ਪੁੱਤ

PunjabKesari

ਵਿਧਾਨ ਸਭਾ ਹਲਕਾ ਪਾਇਲ ਅਧੀਨ ਪੈਂਦੇ ਬਲਾਕ ਦੋਰਾਹਾ ਦੇ ਨੇੜਲੇ ਪਿੰਡ ਰਾਮਪੁਰ ਦੇ ਇਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਕੈਨੇਡਾ (ਸਰੀ) ’ਚ ਮੌਤ ਹੋ ਜਾਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ। ਮ੍ਰਿਤਕ ਦੇ ਭਰਾ ਗੁਰਪ੍ਰੀਤ ਸਿੰਘ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਉਸਦਾ ਭਰਾ ਗੁਰਜਿੰਦਰ ਸਿੰਘ ਮਾਂਗਟ ਉਰਫ ਗੱਗੀ ਸਪੁੱਤਰ ਕਰਨੈਲ ਸਿੰਘ 2015 ’ਚ ਕੈਨੇਡਾ (ਸਰੀ) ਗਿਆ ਸੀ, ਜਿਸਦੀ ਪਤਨੀ ਅਤੇ ਉਸਦਾ 6 ਸਾਲਾ ਬੇਟਾ ਵੀ ਕੁਝ ਮਹੀਨੇ ਪਹਿਲਾਂ ਹੀ ਉਸ ਕੋਲ ਕੈਨੇਡਾ ਗਏ ਸਨ। ਗੁਰਜਿੰਦਰ ਸਿੰਘ ਦੀ ਬੀਤੇ ਦਿਨੀਂ ਕੈਨੇਡਾ ‘ਚ ਕਾਰ ਚਲਾਉਂਦੇ ਸਮੇਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ।

25 ਦਸੰਬਰ ਨੂੰ ਪਰਤਣਾ ਸੀ ਘਰ, ਮਾਂ ਵੇਖਦੀ ਰਹਿ ਗਈ ਰਾਹ

PunjabKesari

ਉੱਘੇ ਸਾਹਿਤਕਾਰ ਸੁਰਜੀਤ ਸਿੰਘ ਪੰਛੀ ਦੇ ਨੌਜਵਾਨ ਪੋਤਰੇ ਜਗਦੀਪ ਸਿੰਘ (37) ਪੁੱਤਰ ਮਾ. ਰਵੀਦੀਪ ਸਿੰਘ ਵਾਸੀ ਮਹਿਲ ਕਲਾਂ (ਬਰਨਾਲਾ) ਦੀ ਕੈਨੇਡਾ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਮੁਤਾਬਕ ਮ੍ਰਿਤਕ ਕਰੀਬ 15 ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਕੈਨੇਡਾ ਦੇ ਸ਼ਹਿਰ ਕੈਲਗਰੀ ਵਿਖੇ ਗਿਆ ਸੀ, ਜਿੱਥੇ ਉਹ ਆਪਣੇ ਛੋਟੇ ਭਰਾ ,ਆਪਣੀ ਪਤਨੀ ਤੇ ਪੁੱਤਰ ਨਾਲ ਰਹਿ ਰਿਹਾ ਸੀ।ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਜਗਦੀਪ ਸਿੰਘ 25 ਦਸੰਬਰ ਨੂੰ ਪੰਜਾਬ ਆਉਣ ਦੀ ਤਿਆਰੀ ਕਰ ਰਿਹਾ ਸੀ, ਜਿਸ ਕਾਰਨ ਉਸ ਦੇ ਪਰਿਵਾਰ ਵਾਲੇ ਤੇ ਦੋਸਤ-ਮਿੱਤਰ ਬਹੁਤ ਖ਼ੁਸ਼ ਸਨ ਪਰ ਰੱਬ ਨੂੰ ਕੁਝ ਹੋਰ ਹੀ ਮਨਜੂਰ ਸੀ।

ਲੋਹੀਆਂ ਖ਼ਾਸ ਦੇ ਨੌਜਵਾਨ ਦੀ ਕੈਨੇਡਾ 'ਚ ਸ਼ੱਕੀ ਹਾਲਾਤ 'ਚ ਮੌਤ

PunjabKesari

ਜਲੰਧਰ ਦੇ ਹਹਿਣ ਵਾਲੇ ਨੌਜਵਾਨ ਦੀ ਕੈਨੇਡਾ ਵਿਖੇ ਸ਼ੱਕੀ ਹਾਲਾਤ ਵਿਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ। ਮਿਲੀ ਜਾਣਕਾਰੀ ਮੁਤਾਬਕ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਮਾਰਕੀਟ ਕਮੇਟੀ ਲੋਹੀਆਂ ਖ਼ਾਸ ਦੇ ਵਾਈਸ ਚੇਅਰਮੈਨ ਜਸਵੰਤ ਸਿੰਘ ਜੋਸਨ ਅਤੇ ਉਨ੍ਹਾਂ ਦੇ ਪਰਵਾਰਿਕ ਮੈਂਬਰਾਂ ਨੂੰ ਡੂੰਘਾ ਸਦਮਾ ਉਸ ਵੇਲੇ ਲੱਗਾ ਜਦੋਂ ਉਨ੍ਹਾਂ ਦੇ ਕੈਲਗਰੀ ਕੈਨੇਡਾ ਰਹਿੰਦੇ ਪੁੱਤਰ ਜਸਕਰਨ ਸਿੰਘ (22) ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ।

ਪੜ੍ਹੋ ਇਹ ਅਹਿਮ ਖ਼ਬਰ- Year Ender 2022: ਸਾਲ 2022 'ਚ ਦੁਨੀਆ ਦੀਆਂ ਇਨ੍ਹਾਂ ਘਟਨਾਵਾਂ ਨੇ ਬਟੋਰੀਆਂ ਸੁਰਖ਼ੀਆਂ

ਬੱਸ ਪਲਟਣ ਕਾਰਨ ਬਾਬਾ ਬਕਾਲਾ ਸਾਹਿਬ ਦੇ ਨੌਜਵਾਨ ਦੀ ਮੌਤ

PunjabKesari

ਕ੍ਰਿਸਮਸ ਦੀ ਸ਼ਾਮ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ “ਬਹੁਤ ਬਰਫੀਲੇ” ਹਾਈਵੇਅ 'ਤੇ ਇੱਕ ਬੱਸ ਪਲਟਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਉਥੇ ਹੀ ਇਸ ਬੱਸ ਹਾਦਸੇ ਵਿਚ ਪੰਜਾਬ ਦੇ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਵੀ ਸਾਹਮਣੇ ਆਈ। ਬੱਸ ਵੈਨਕੂਵਰ ਤੋਂ ਲਗਭਗ 170 ਮੀਲ ਉੱਤਰ-ਪੂਰਬ ਵਿਚ ਮੈਰਿਟ ਦੇ ਪੂਰਬ ਵਿਚ ਹਾਈਵੇ 97C 'ਤੇ ਸਥਾਨਕ ਸਮੇਂ ਅਨੁਸਾਰ ਸ਼ਾਮ 6 ਵਜੇ ਦੇ ਕਰੀਬ ਹਾਦਸਾਗ੍ਰਸਤ ਹੋ ਗਈ।ਦੱਸਿਆ ਗਿਆ ਕਿ ਚਾਰ ਮਹੀਨੇ ਪਹਿਲਾਂ ਵਰਕ ਪਰਮਿਟ ‘ਤੇ ਕੈਨੇਡਾ ਪੁੱਜੇ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਬੁਤਾਲਾ ਦੀ ਪੱਤੀ ਰਾਜਪੁਰਾ ਦੇ ਵਸਨੀਕ ਕਰਨਜੋਤ ਸਿੰਘ ਉਰਫ ਵਿੱਕੀ (42) ਦੀ ਮੌਤ ਹੋ ਗਈ। ਮ੍ਰਿਤਕ ਆਪਣੇ ਪਿੱਛੇ ਪਤਨੀ ਨਵਜੀਤ ਕੌਰ (38) ਅਤੇ ਮਾਮੂਸ ਬੱਚੇ, ਜਿਨ੍ਹਾਂ ਵਿਚ ਸਾਹਿਬਜੀਤ ਸਿੰਘ (8) ਅਤੇ ਹਰਗੁਨ ਕੌਰ (3) ਛੱਡ ਗਿਆ।

ਮੋਹਾਲੀ ਦੇ ਇੰਜੀਨੀਅਰ ਦੀ ਮੌਤ, ਪਰਿਵਾਰ ਸਣੇ PR ਲੈ ਕੇ ਗਿਆ ਸੀ ਵਿਦੇਸ਼

PunjabKesari

ਮੋਹਾਲੀ ਦੇ ਇੰਜੀਨੀਅਰ ਨੌਜਵਾਨ ਅਮਰਿੰਦਰ ਸਿੰਘ (38) ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮੋਹਾਲੀ ਦਾ ਨਿਵਾਸੀ ਅਮਰਿੰਦਰ ਸਿੰਘ ਆਪਣੇ ਚੰਗੇ ਭਵਿੱਖ ਲਈ ਆਪਣੀ ਪਤਨੀ ਤੇ ਬੱਚੇ ਸਮੇਤ ਇੱਥੋਂ ਪੀ. ਆਰ. ਲੈ ਕੇ ਕੈਨੇਡਾ ਗਿਆ ਹੋਇਆ ਸੀ। ਉੱਥੇ ਉਹ ਸਰੀ ਵਿਖੇ ਇੱਕ ਕੰਪਨੀ 'ਚ ਨੌਕਰੀ ਕਰਦਾ ਸੀ। ਕਰੀਬ 2 ਦਿਨ ਪਹਿਲਾਂ ਅਮਰਿੰਦਰ ਸਿੰਘ  ਕੰਪਨੀ 'ਚ ਨੌਕਰੀ ਕਰਦੇ ਦੌਰਾਨ ਹੀ ਡਿੱਗ ਪਿਆ।ਉਸ ਨੂੰ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਬਰੇਨ ਹੈਮਰੇਜ ਦਾ ਅਟੈਕ ਆਇਆ ਹੈ। ਡਾਕਟਰਾਂ ਵਲੋਂ ਉਸ ਦੇ ਸਿਰ ਦਾ ਆਪਰੇਸ਼ਨ ਵੀ ਕੀਤਾ ਗਿਆ ਪਰ ਉਸਦੀ ਜ਼ਿੰਦਗੀ ਬਚਾਈ ਨਹੀਂ ਜਾ ਸਕੀ ਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।ਮ੍ਰਿਤਕ ਇੰਜੀਨੀਅਰ ਅਮਰਿੰਦਰ ਸਿੰਘ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇੱਕ ਛੋਟਾ ਬੱਚਾ ਛੱਡ ਗਿਆ। 

ਕੈਨੇਡਾ ਵਿਖੇ ਸੁਲਤਾਨਪੁਰ ਲੋਧੀ ਦੇ 25 ਸਾਲਾ ਨੌਜਵਾਨ ਦੀ ਮੌਤ

PunjabKesari

ਕੈਨੇਡਾ ਦੇ ਸਰੀ ਸ਼ਹਿਰ 'ਚ ਰਹਿੰਦੇ ਸੁਲਤਾਨਪੁਰ ਲੋਧੀ ਦੇ ਇਕ 25 ਸਾਲਾ ਨੌਜਵਾਨ ਗੁਰਵਿੰਦਰਜੀਤ ਸਿੰਘ ਦੀ ਸ਼ੱਕੀ ਹਾਲਾਤ ‘ਚ ਮੌਤ ਹੋ ਗਈ। ਬੇਸ਼ੱਕ ਮੌਤ 2 ਦਸੰਬਰ ਨੂੰ ਹੋਈ ਪਰ ਕੋਈ ਵੀ ਪਰਿਵਾਰਕ ਜੀਅ ਇਥੇ ਨਾ ਹੋਣ ਕਰਕੇ ਪਰਿਵਾਰ ਰਾਹੀਂ ਪਤਾ ਬਾਅਦ ਵਿਚ ਲੱਗਾ। ਮੌਤ ਤੋਂ ਪਹਿਲਾਂ ਇਹ ਨੌਜਵਾਨ ਭਾਰੀ ਮਾਨਸਿਕ ਤਣਾਅ ਦੇ ਚਲਦਿਆਂ ਦੋ ਕੁ ਮਹੀਨੇ ਸਰੀ ਮੈਮੋਰੀਅਲ ਹਸਪਤਾਲ ਵੀ ਦਾਖ਼ਲ ਰਿਹਾ। ਗੁਰਵਿੰਦਰਜੀਤ 2016 ਵਿੱਚ ਸਟੂਡੈਂਟ ਵੀਜ਼ੇ 'ਤੇ ਕੈਨੇਡਾ ਆਇਆ ਸੀ ਅਤੇ 2018 ਵਿੱਚ ਉਸ ਨੂੰ ਪੀ. ਆਰ. ਮਿਲ ਗਈ ਸੀ।ਮ੍ਰਿਤਕ ਦਾ ਭਰਾ ਅਤੇ ਮਾਤਾ ਨਿਊਜ਼ੀਲੈਂਡ ਰਹਿੰਦੇ ਹਨ ਜਦਕਿ ਪਿਤਾ ਦੁਬਈ ‘ਚ ਹਨ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।ਗੁਰਵਿੰਦਰਜੀਤ ਸਿੰਘ ਦਾ ਪਿਛਲਾ ਪਿੰਡ ਸਬ ਡਿਵੀਜ਼ਨ ਸੁਲਤਾਨਪੁਰ ਲੋਧੀ 'ਚ ਪਿੰਡ ਪੱਤੀ ਨਬੀ ਬਖ਼ਸ਼, ਡਾਕਖਾਨਾ ਠੱਟਾ ਹੈ। 

2 ਦਿਨ ਪਹਿਲਾਂ ਕੈਨੇਡਾ ਗਏ ਪੁੱਤ ਦੇ ਮਨਾ ਰਹੇ ਸੀ ਜਸ਼ਨ, ਅਚਾਨਕ ਮਿਲੀ ਮੌਤ ਦੀ ਖ਼ਬਰ

PunjabKesari

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਉਪ ਪ੍ਰਧਾਨ ਆਈ. ਐੱਸ. ਬਿੰਦਰਾ ਦੇ ਭਤੀਜੇ ਹਰੀਸ਼ ਸਿੰਘ ਦੀ ਕੈਨੇਡਾ ਵਿਚ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਹਰੀਸ਼ ਸਿੰਘ ਮਹਿਜ਼ 2 ਦਿਨ ਪਹਿਲਾਂ ਹੀ ਸਟੱਡੀ ਵੀਜ਼ੇ ’ਤੇ ਕੈਨੇਡਾ (ਬ੍ਰੈਂਪਟਨ) ਗਿਆ ਸੀ। ਪੁੱਤ ਦੇ ਕੈਨੇਡਾ ਜਾਣ ਦਾ ਅਜੇ ਪਰਿਵਾਰ ਵਜੋਂ ਜਸ਼ਨ ਮਨਾਇਆ ਜਾ ਰਿਹਾ ਸੀ ਕਿ ਅਚਾਨਕ ਹਰੀਸ਼ ਸਿੰਘ ਦੀ ਮੌਤ ਦੀ ਖ਼ਬਰ ਮਿਲਣ ਨਾਲ ਪਰਿਵਾਰ ਵਿਚ ਕੋਹਰਾਮ ਮਚ ਗਿਆ। 

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

  • Goodbye 2022
  • Punjabi Youth
  • Girls
  • Untimely Death
  • Canada
  • ਅਲਵਿਦਾਦ 2022
  • ਪੰਜਾਬੀ ਨੌਜਵਾਨ
  • ਕੁੜੀਆਂ
  • ਬੇਵਕਤੀ ਮੌਤ
  • ਕੈਨੇਡਾ

ਇਟਲੀ ਦੀ ਸੰਸਦ ਨੇ 2023 ਦੇ ਬਜਟ ਨੂੰ ਦਿੱਤੀ ਮਨਜ਼ੂਰੀ, ਜਾਣੋ ਜਨਤਾ ਲਈ ਕਿੰਨਾ ਲਾਭਕਾਰੀ

NEXT STORY

Stories You May Like

  • canada big incidents
    3 ਦਿਨਾਂ 'ਚ 3 ਪੰਜਾਬੀਆਂ ਦਾ ਕਤਲ ! ਕੈਨੇਡਾ ਤੋਂ ਆ ਰਹੀਆਂ ਮੰਦਭਾਗੀਆਂ ਖ਼ਬਰਾਂ ਨੇ ਪੰਜਾਬ 'ਚ ਮਚਾਈ ਸਨਸਨੀ
  • nia  red fort  kashmir  raids
    NIA ਨੇ ਲਾਲ ਕਿਲ੍ਹਾ ਧਮਾਕੇ ਦੀ ਜਾਂਚ 'ਚ ਕਸ਼ਮੀਰ 'ਚ ਕਈ ਥਾਵਾਂ 'ਤੇ ਮਾਰੇ ਛਾਪੇ
  • my red car pinkoo tv video traffic rules
    ਬੱਚਿਆਂ ਨੂੰ ਜ਼ਰੂਰ ਵਿਖਾਓ Pinkoo TV ਦੀ ਨਵੀਂ ਵੀਡੀਓ 'ਮੇਰੀ ਲਾਲ ਕਾਰ', ਟ੍ਰੈਫਿਕ ਨਿਯਮਾਂ ਬਾਰੇ ਵੀ ਹੋਣਗੇ ਜਾਗਰੂਕ
  • 7 5 earthquake
    ਆ ਗਿਆ 7.5 ਤੀਬਰਤਾ ਦਾ ਭੂਚਾਲ ! ਬੁਰੀ ਤਰ੍ਹਾਂ ਕੰਬ ਗਈ ਟੋਂਗਾ ਦੀ ਧਰਤੀ
  • jangi lal mahajan attacks mann government  s bullying
    'ਪੰਜਾਬ ਕੇਸਰੀ ਕੋਈ ਕਮੇਡੀ ਸ਼ੋਅ ਨਹੀਂ', ਮਾਨ ਸਰਕਾਰ ਦੀਆਂ ਧੱਕੇਸ਼ਾਹੀਆਂ ਵਿਰੁੱਧ ਜੰਗੀ ਲਾਲ ਮਹਾਜਨ ਦਾ ਹੱਲਾ
  • gold price plummets on first day of the week
    ਹਫ਼ਤੇ ਦੇ ਪਹਿਲੇ ਦਿਨ ਹੀ ਮੂਧੇ ਮੂੰਹ ਡਿੱਗਾ ਸੋਨਾ ! ਚਾਂਦੀ ਦੀਆਂ ਕੀਮਤਾਂ 'ਚ ਵੀ ਆਈ ਗਿਰਾਵਟ
  • jalandhar punjab rain
    ਜਲੰਧਰ ਸਣੇ ਪੰਜਾਬ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ, ਮੁੜ ਵਾਪਸ ਆਈ ਠੰਡ ਨੇ ਛੇੜੀ ਕੰਬਣੀ
  • this is the first time in canada  s history that such a tragedy has happened
    ਕੈਨੇਡਾ ਦੇ ਇਤਿਹਾਸ 'ਚ ਪਹਿਲੀ ਵਾਰ ਵਾਪਰਿਆ ਅਜਿਹਾ ਭਾਣਾ, ਆਬਾਦੀ 'ਚ ਦਰਜ ਕੀਤੀ ਗਈ ਵੱਡੀ ਗਿਰਾਵਟ
  • big warning regarding punjab s weather
    ਪੰਜਾਬ 'ਚ 31 ਮਾਰਚ ਨੂੰ ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ, ਮੌਸਮ ਵਿਭਾਗ ਦੀ...
  • prime minister modi kept the countrymen safe  shweta malik
    ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਰੱਖਿਆ ਸੁਰੱਖਿਅਤ : ਸ਼ਵੇਤ ਮਲਿਕ
  • good news for wine lovers
    ਸ਼ਰਾਬ ਦੇ ਸ਼ੌਕੀਨਾਂ ਦੀਆਂ ਲੱਗੀਆਂ ਮੌਜਾਂ! ਸਸਤੇ ਰੇਟਾਂ 'ਤੇ ਵਿੱਕ ਰਹੀ ਸ਼ਰਾਬ,...
  • jalandhar administration s big statement amid shortage of lpg petrol and diesel
    LPG ਪੈਟਰੋਲ-ਡੀਜ਼ਲ ਦੀ ਕਿੱਲਤ ਦਰਮਿਆਨ ਜਲੰਧਰ ਪ੍ਰਸ਼ਾਸਨ ਦਾ ਆ ਗਿਆ ਵੱਡਾ ਬਿਆਨ,...
  • a new discussion has arisen in akali dal politics
    ਸਿਆਸਤ 'ਚ ਵੱਡੀ ਹਲਚਲ! ਸ਼ਾਹਕੋਟ ਹਲਕੇ 'ਚ ਅਕਾਲੀ ਦਲ ਦੀ ਰੈਲੀ ਮਗਰੋਂ ਛਿੜੀ ਨਵੀਂ...
  • my red car pinkoo tv video traffic rules
    ਬੱਚਿਆਂ ਨੂੰ ਜ਼ਰੂਰ ਵਿਖਾਓ Pinkoo TV ਦੀ ਨਵੀਂ ਵੀਡੀਓ 'ਮੇਰੀ ਲਾਲ ਕਾਰ',...
  • wife on thar snatches husband from police custody
    Punjab: ਬਣਿਆ ਪੂਰਾ ਫ਼ਿਲਮੀ ਸੀਨ! THAR 'ਤੇ ਆਈ ਪਤਨੀ ਪੁਲਸ ਹਿਰਾਸਤ 'ਚੋਂ ਭਜਾ...
  • punjab weather raining
    3 ਦਿਨ ਪਵੇਗਾ ਭਾਰੀ ਮੀਂਹ! ਪੰਜਾਬ 'ਚ ਹਨ੍ਹੇਰੀ-ਤੂਫ਼ਾਨ ਦਾ ਮੌਸਮ ਵਿਭਾਗ ਨੇ ਅਲਰਟ...
Trending
Ek Nazar
famous actor becomes father for the second time  wife gives birth to son

ਦੂਜੀ ਵਾਰ ਪਿਤਾ ਬਣਿਆ ਮਸ਼ਹੂਰ ਅਦਾਕਾਰ, ਪਤਨੀ ਨੇ ਦਿੱਤਾ ਪੁੱਤ ਨੂੰ ਜਨਮ

toffee theft father beating daughter

'ਟੌਫ਼ੀ' ਪਿੱਛੇ ਕਲਯੁਗੀ ਪਿਓ ਨੇ ਕੁੱਟ-ਕੁੱਟ ਮਾਰ 'ਤੀ ਧੀ, ਹੋਸ਼ ਉਡਾ ਦੇਵੇਗਾ...

indian rapper spits at fan

Live Show 'ਚ ਗਰਮਾਇਆ ਮਾਹੌਲ ; ਰੈਪਰ ਨੇ ਬੋਤਲ ਸੁੱਟਣ ਵਾਲੇ ਨੌਜਵਾਨ 'ਤੇ ਸੁੱਟਿਆ...

3 1 magnitude earthquake hits gujarat  second in six days

6 ਦਿਨਾਂ 'ਚ ਦੋ ਵਾਰ ਕੰਬੀ ਧਰਤੀ! ਅਮਰੇਲੀ 'ਚ ਆਇਆ 3.1 ਤੀਬਰਤਾ ਦਾ ਭੂਚਾਲ

famous actor passes away

ਬੰਗਾਲੀ ਅਦਾਕਾਰ ਦੀ ਸ਼ੂਟਿੰਗ ਦੌਰਾਨ ਮੌਤ, ਸਮੁੰਦਰ 'ਚ ਡੁੱਬਣ ਕਾਰਨ ਵਾਪਰਿਆ...

mobile phone explodes in student  s pocket

ਅਚਾਨਕ ਜੇਬ 'ਚ ਫਟ ਗਿਆ ਮੋਬਾਈਲ, ਬੁਰੀ ਤਰ੍ਹਾਂ ਝੁਲਸਿਆ ਬਿਲਾਸਪੁਰ ਦਾ ਵਿਦਿਆਰਥੀ

is dark chocolate healthier than milk chocolate

ਕੀ ਡਾਰਕ ਚਾਕਲੇਟ ਸੱਚਮੁੱਚ ਮਿਲਕ ਚਾਕਲੇਟ ਨਾਲੋਂ ਸਿਹਤਮੰਦ ਹੈ? ਜਾਣੋ ਕੀ ਕਹਿੰਦੇ...

russian citizens detained in united states

48 ਰੂਸੀ ਨਾਗਰਿਕ ਵੱਖ-ਵੱਖ ਅਮਰੀਕੀ ਜੇਲ੍ਹਾਂ ਵਿੱਚ ਕੈਦ

pak fm ishaq dar falls down

ਮਿਸਰ ਦੇ ਵਿਦੇਸ਼ ਮੰਤਰੀ ਦਾ ਸਵਾਗਤ ਕਰਦੇ ਹੋਏ ਲੜਖੜਾ ਕੇ ਡਿੱਗੇ ਪਾਕਿ FM; ਵੀਡੀਓ...

over 3 lakh people on the streets in italy

ਇਟਲੀ ਦਾ ਕੋਈ ਰਾਜਾ ਨਹੀਂ; 3 ਲੱਖ ਤੋਂ ਉਪੱਰ ਲੋਕ ਸੜਕਾਂ 'ਤੇ, ਮੇਲੋਨੀ ਤੇ ਟਰੰਪ...

iran attacks us airbase in saudi arabia

ਸਾਊਦੀ 'ਚ US ਏਅਰਬੇਸ 'ਤੇ ਈਰਾਨ ਦਾ ਭਿਆਨਕ ਹਮਲਾ, ਤਬਾਹੀ ਦੀਆਂ ਤਸਵੀਰਾਂ ਆਈਆਂ...

uae response to missile and drone threat from iran

UAE ਨੇ ਈਰਾਨ ਤੋਂ ਆਉਣ ਵਾਲੇ ਮਿਜ਼ਾਈਲ ਅਤੇ ਡਰੋਨ ਹਮਲੇ ਦਾ ਦਿੱਤਾ ਮੂੰਹ ਤੋੜ ਜਵਾਬ

famous actress  s picture from the hospital surfaced

14 ਦਿਨਾਂ 'ਚ ਘਟਿਆ 4 ਕਿੱਲੋ ਭਾਰ, ਮਸ਼ਹੂਰ ਅਦਾਕਾਰਾ ਦੀ ਹਸਪਤਾਲ ਤੋਂ ਤਸਵੀਰ ਆਈ...

tributes paid to gagandeep singh randhawa in brisbane

ਬ੍ਰਿਸਬੇਨ ਵਿਖੇ ਡਾ. ਗਗਨਦੀਪ ਸਿੰਘ ਰੰਧਾਵਾ ਨੂੰ ਭਾਵ-ਭਿੰਨੀ ਸ਼ਰਧਾਂਜਲੀ ਭੇਟ

gurdas maan program in canada

ਕੈਨੇਡਾ 'ਚ ਗੁਰਦਾਸ ਮਾਨ ਦੇ ਪ੍ਰੋਗਰਾਮਾਂ ‘ਤੇ ਵਿਰੋਧ ਦੀਆਂ ਆਵਾਜ਼ਾਂ ਤੇਜ਼

rallies hindu temples canada

ਕੈਨੇਡਾ 'ਚ ਹਿੰਦੂ ਮੰਦਰਾਂ ਅੱਗੇ “ਖਾਲਿਸਤਾਨ ਜ਼ਿੰਦਾਬਾਦ” ਰੈਲੀਆਂ ਦਾ ਐਲਾਨ, 5...

badshah shares first post amid marriage talks with punjabi actress

ਪੰਜਾਬੀ ਅਦਾਕਾਰਾ ਨਾਲ ਵਿਆਹ ਦੀਆਂ ਚਰਚਾਵਾਂ ਵਿਚਾਲੇ ਬਾਦਸ਼ਾਹ ਨੇ ਸਾਂਝੀ ਕੀਤੀ...

no kings performance in toronto

ਟੋਰਾਂਟੋ 'ਚ ਅਮਰੀਕੀ ਕੌਂਸਲੇਟ ਬਾਹਰ ‘ਨੋ ਕਿੰਗਜ਼’ ਪ੍ਰਦਰਸ਼ਨ, ਸੈਂਕੜੇ ਲੋਕ ਇਕੱਠੇ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਦੇਸ਼ ਦੀਆਂ ਖਬਰਾਂ
    • west asia stress treatment foreign patients
      ਪੱਛਮੀ ਏਸ਼ੀਆ ਤਣਾਅ ਦਾ ਅਸਰ: ਇਸ ਸੂਬੇ 'ਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ 'ਚ 40%...
    • massive fire engulfs plastic factory in indonesia s wanaherang
      ਇੰਡੋਨੇਸ਼ੀਆ ਦੀ ਪਲਾਸਟਿਕ ਫੈਕਟਰੀ 'ਚ ਭਿਆਨਕ ਅੱਗ! ਕਈ ਫਾਇਰ ਫਾਈਟਰ ਬੇਹੋਸ਼...
    • will planes no longer fly in poor pakistan
      ਕੰਗਾਲ ਪਾਕਿਸਤਾਨ 'ਚ ਹੁਣ ਨਹੀਂ ਉੱਡਣਗੇ ਹਵਾਈ ਜਹਾਜ਼? ਮਹਿੰਗੇ ਤੇਲ ਕਾਰਨ PIA ਦੇ...
    • thieves steal 12 tonnes of chocolate in europe
      ਯੂਰਪ 'ਚ ਚੋਰ ਲੈ ਉਡੇ 12 ਟਨ ਚਾਕਲੇਟ, ਬਾਜ਼ਾਰ ’ਚ ‘ਕਿਟਕੈਟ’ ਦੀ ਕਿੱਲਤ ਦਾ ਖ਼ਤਰਾ
    • iran issues direct challenge to america  warns of major disaster
      'ਨਾ ਝੁਕਾਂਗੇ, ਨਾ ਬਿਨਾਂ ਜਿੱਤ ਜੰਗ ਮੁੱਕੇਗੀ': ਈਰਾਨ ਨੇ ਅਮਰੀਕਾ ਨੂੰ ਦਿੱਤੀ...
    • trump operation 5g ready
      ਟਰੰਪ ਦਾ 'ਆਪ੍ਰੇਸ਼ਨ 5G' ਤਿਆਰ, ਈਰਾਨ ਦੀ ਤਬਾਹੀ ਦਾ ਬਲੂਪ੍ਰਿੰਟ ਲੀਕ
    • mikaël kingsbury retires from freestyle skiing
      ਮੋਗਲਜ਼ ਸਕੀਇੰਗ ਦੇ ਮਹਾਨ ਖਿਡਾਰੀ ਮਿਕਾਏਲ ਕਿੰਗਜ਼ਬਰੀ ਨੇ ਕੀਤਾ ਸੰਨਿਆਸ ਦਾ ਐਲਾਨ
    • calgary  s daughter jenny gibbons to join moon mission
      ਚੰਦ ਮਿਸ਼ਨ ਨਾਲ ਜੁੜੇਗੀ ਕੈਲਗਰੀ ਦੀ ਧੀ ਜੈਨੀ ਗਿਬਨਜ਼
    • heavy rains and floods in afghanistan
      ਅਫਗਾਨਿਸਤਾਨ 'ਚ ਕੁਦਰਤ ਦਾ ਕਹਿਰ: ਭਾਰੀ ਮੀਂਹ ਤੇ ਹੜ੍ਹ ਕਾਰਨ 17 ਮੌਤਾਂ, ਦਰਜਨਾਂ...
    • russian citizens detained in united states
      48 ਰੂਸੀ ਨਾਗਰਿਕ ਵੱਖ-ਵੱਖ ਅਮਰੀਕੀ ਜੇਲ੍ਹਾਂ ਵਿੱਚ ਕੈਦ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +