ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੇ ਕਿੰਗਸਟਨ ਸ਼ਹਿਰ ਨਾਲ ਸੰਬੰਧਿਤ ਇੱਕ ਵਿਅਕਤੀ ਵੱਲੋਂ ਬੋਸਟਨ ਮੈਰਾਥਨ ਦੌਰਾਨ ਮਰਹੂਮ ਗਾਇਕ ਗੋਰਡ ਡਾਊਨੀ ਨੂੰ ਵਿਲੱਖਣ ਢੰਗ ਨਾਲ ਸ਼ਰਧਾਂਜਲੀ ਭੇਟ ਕੀਤੀ ਗਈ, ਜੋ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫਾਇਰਫਾਈਟਰ ਜੋਸਫ ਰੀਡ ਨੇ ਇਸ ਦੌੜ ਦੌਰਾਨ ਉਸੇ ਤਰ੍ਹਾਂ ਦਾ ਪਹਿਰਾਵਾ ਪਹਿਨਿਆ, ਜੋ ਕੈਨੇਡਾ ਦੇ ਪ੍ਰਸਿੱਧ ਗਾਇਕ ਗੋਰਡ ਡਾਊਨੀ ਪਹਿਨਦੇ ਸਨ। ਇਸ ਤਰੀਕੇ ਨਾਲ ਉਸਨੇ ਮਰਹੂਮ ਕਲਾਕਾਰ ਨੂੰ ਯਾਦ ਕੀਤਾ ਅਤੇ ਆਪਣੀ ਸ਼ਰਧਾਂਜਲੀ ਪ੍ਰਗਟ ਕੀਤੀ।
ਇਹ ਵੀ ਪੜ੍ਹੋ : ਅਣਪਛਾਤੇ ਵਿਅਕਤੀਆਂ ਵੱਲੋਂ ਲਾਈ ਗਈ ਅੱਗ ਕਾਰਨ ਵੈਨ ਤੇ ਕਾਰ ਸੜ ਕੇ ਸੁਆਹ
ਜੋਸਫ ਰੀਡ ਦਾ ਕਹਿਣਾ ਹੈ ਕਿ ਉਹ ਆਪਣੇ ਆਪ ਨੂੰ ਕੋਈ ਵੱਡਾ ਦੌੜਾਕ ਨਹੀਂ ਮੰਨਦਾ, ਪਰ ਇਸ ਮੈਰਾਥਨ ਵਿੱਚ ਹਿੱਸਾ ਲੈਣਾ, ਉਸ ਲਈ ਇੱਕ ਖਾਸ ਮੌਕਾ ਸੀ। ਉਸਨੇ ਦੱਸਿਆ ਕਿ ਇਹ ਦੌੜ ਉਸ ਲਈ ਸਿਰਫ਼ ਇੱਕ ਖੇਡ ਨਹੀਂ, ਸਗੋਂ ਇੱਕ ਯਾਦਗਾਰ ਅਤੇ ਭਾਵਨਾਤਮਕ ਯਾਤਰਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੰਪ ਦਾ ਈਰਾਨ 'ਤੇ ਵੱਡਾ ਹਮਲਾ, ਕਿਹਾ- ਹੋਰਮੁਜ਼ ਦੀ ਘੇਰਾਬੰਦੀ ਨਾਲ ਰੋਜ਼ਾਨਾ ਪੈ ਰਿਹਾ 500 ਮਿਲੀਅਨ ਦਾ ਘਾਟਾ!
NEXT STORY