ਨਿਊਯਾਰਕ (ਪੋਸਟ ਬਿਊਰੋ) - ਅਮਰੀਕਾ ਦੇ ਨਿਊਯਾਰਕ ਵਿੱਚ ਸ਼ਨੀਵਾਰ ਦੇਰ ਰਾਤ ਜਾਰੀ ਕੀਤੇ ਗਏ ਇੱਕ ਵੀਡੀਓ ਵਿਚ ਇਕ ਪੁਲਸ ਅਧਿਕਾਰੀ 13 ਸਾਲਾ ਨੌਜਵਾਨ ਨੂੰ ਗੋਲੀ ਮਾਰਦਾ ਦਿਖਾਈ ਦੇ ਰਿਹਾ ਹੈ। ਪੁਲਸ ਨੇ ਦੱਸਿਆ ਕਿ ਮੈਨਹਟਨ ਤੋਂ ਲਗਭਗ 400 ਕਿਲੋਮੀਟਰ ਉੱਤਰ-ਪੱਛਮ ਵਿੱਚ ਪੁਲਸ ਨੇ ਇੱਕ ਡਕੈਤੀ ਦੀ ਜਾਂਚ ਦੇ ਸਬੰਧ ਵਿੱਚ ਸ਼ੁੱਕਰਵਾਰ ਰਾਤ 10 ਵਜੇ ਦੇ ਕਰੀਬ ਅਫਸਰਾਂ ਵੱਲੋਂ ਦੋ ਨੌਜਵਾਨਾਂ ਨੂੰ ਰੋਕਿਆ ਗਿਆ, ਜਿਸ ਤੋਂ ਬਾਅਦ ਇੱਕ ਨੌਜਵਾਨ ਦੀ ਅਧਿਕਾਰੀ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
ਪੁਲਸ ਨੇ ਕਿਹਾ 13 ਸਾਲ ਦੀ ਉਮਰ ਦੇ ਦੋਵੇਂ ਨੌਜਵਾਨਾਂ ਦਾ ਵਰਣਨ ਡਕੈਤੀ ਦੀ ਘਟਨਾ ਦੇ ਸ਼ੱਕੀ ਵਿਅਕਤੀਆਂ ਨਾਲ ਮੇਲ ਖਾਂਦਾ ਸੀ ਅਤੇ ਉਹ ਡਕੈਤੀ ਵਾਲੇ ਦਿਨ ਉਸੇ ਖੇਤਰ ਵਿੱਚ ਸਨ। ਪੁਲਸ ਵੱਲੋਂ ਜਾਰੀ 'ਬਾਡੀ ਕੈਮਰੇ' ਦੀ ਫੁਟੇਜ ਵਿੱਚ ਇੱਕ ਅਧਿਕਾਰੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਸਨੂੰ ਦੋ ਨੌਜਵਾਨਾਂ ਦੀ ਤਲਾਸ਼ੀ ਲੈਣੀ ਪਵੇਗੀ ਕਿ ਉਹਨਾਂ ਕੋਲ ਕੋਈ ਹਥਿਆਰ ਹੈ ਜਾਂ ਨਹੀਂ। ਇਸ ਤੋਂ ਤੁਰੰਤ ਬਾਅਦ ਉਨ੍ਹਾਂ ਵਿੱਚੋਂ ਇੱਕ ਭੱਜਣ ਲੱਗ ਪੈਂਦਾ ਹੈ। ਵੀਡੀਓ ਵਿੱਚ ਨਿਆਹ ਵੇ ਨਾਮਕ ਨੌਜਵਾਨ ਨੂੰ, ਉਸ ਦਾ ਪਿੱਛਾ ਕਰ ਰਹੇ ਅਧਿਕਾਰੀਆਂ ਵੱਲ ਬੰਦੂਕ ਤਾਣਦਿਆਂ ਦੇਖਿਆ ਜਾ ਸਕਦਾ ਹੈ।
ਪੁਲਸ ਨੇ ਕਿਹਾ ਕਿ ਅਧਿਕਾਰੀਆਂ ਨੇ ਸੋਚਿਆ ਕਿ ਇਹ ਇੱਕ ਪਿਸਤੌਲ ਸੀ ਪਰ ਬਾਅਦ ਵਿੱਚ ਪਤਾ ਲੱਗਾ ਕਿ ਇਹ ਇੱਕ ਖਿਡੌਣਾ ਸੀ। ਪੁਲਸ ਫਿਰ ਕਿਸ਼ੋਰ ਨੂੰ ਜ਼ਮੀਨ 'ਤੇ ਸੁੱਟ ਦਿੰਦੀ ਹੈ ਅਤੇ ਇੱਕ ਅਧਿਕਾਰੀ ਉਸ ਦੀ ਛਾਤੀ ਵਿੱਚ ਗੋਲੀ ਮਾਰਦਾ ਹੈ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਫਰਾਂਸ 'ਚ ਸੰਸਦੀ ਚੋਣਾਂ ਲਈ ਵੋਟਿੰਗ ਜਾਰੀ
NEXT STORY