ਸਿਡਨੀ (ਸਨੀ ਚਾਂਦਪੁਰੀ):- ਬਾਬਾ ਗੁਰਦਿੱਤਾ ਜੀ ਦੀ ਆਸਟ੍ਰੇਲੀਆ ਵੱਸਦੀ ਪਿੰਡ ਚਾਂਦਪੁਰ ਰੁੜਕੀ ਦੀ ਸੰਗਤ ਵੱਲੋਂ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਕੱਲ ਸਮਾਪਤੀ ਕੀਤੀ ਗਈ। 15 ਅਗਸਤ ਤੋਂ ਆਰੰਭ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਕੱਲ 17 ਅਗਸਤ ਨੂੰ ਸਵੇਰੇ 10:30 ਵੱਜਦੇ ਭੋਗ ਪਾਏ ਗਏ ਅਤੇ ਉਸ ਉਪਰੰਤ ਕੀਰਤਨੀਏ ਜਥੇ ਵੱਲੋਂ ਸੰਗਤਾਂ ਨੂੰ ਕੀਰਤ ਸਰਵਣ ਕਰਾਇਆ ਗਿਆ ਅਤੇ ਪ੍ਰਭੂ ਦੇ ਨਾਮ ਨਾਲ ਜੋੜਿਆ ਗਿਆ। ਇਸ ਮੌਕੇ ਪਿੰਡ ਚਾਂਦਪੁਰ ਰੁੜਕੀ ਦੀ ਸੰਗਤ ਨੇ ਬਾਬਾ ਗੁਰਦਿੱਤਾ ਜੀ ਦੀ ਉਸਤਤ ਕਰਦਿਆਂ ਦੱਸਿਆ ਕਿ ਬਾਬਾ ਗੁਰਦਿੱਤਾ ਜੀ ਦੀਨ ਦੁਨੀ ਦੇ ਦੋਖੀ ਸਨ। ਬਾਬਾ ਗੁਰਦਿੱਤਾ ਜੀ ਦੇ ਦਰ 'ਤੇ ਜਿਸ ਨੇ ਵੀ ਸ਼ਰਧਾ ਨਾਲ ਮੱਥਾ ਟੇਕਿਆ ਹੈ ਉਹ ਖਾਲੀ ਨਹੀਂ ਗਿਆ। ਬਾਬਾ ਗੁਰਦਿੱਤਾ ਨੇ ਹਰ ਇੱਕ ਦੀ ਝੋਲੀ ਭਰੀ ਹੈ।
ਇਸ ਮੌਕੇ ਪਿੰਡ ਚਾਂਦਪੁਰ ਰੁੜਕੀ ਦੀ ਸੰਗਤ ਵੱਲੋਂ ਆਈ ਸੰਗਤ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਗਿਆ ਕਿ ਬਾਬਾ ਗੁਰਦਿੱਤਾ ਜੀ ਦੀ ਕਿਰਪਾ ਸਦਕਾ ਅੱਜ ਉਹਨਾਂ ਦੀ ਸਾਉਣ ਭਾਦੋਂ ਦੀ ਸੰਗਰਾਂਦ ਜਿੱਥੇ ਬਾਬਾ ਜੀ ਦੇ ਅਸਥਾਨ ਪਿੰਡ ਚਾਂਦਪੁਰ ਰੁੜਕੀ ਵਿਖੇ ਵੀ ਸੰਗਤ ਬੜੀ ਸ਼ਰਧਾ ਨਾਲ ਮਨਾ ਰਹੀ ਹੈ ਉੱਥੇ ਹੀ ਅੱਜ ਬਾਬਾ ਗੁਰਦਿੱਤਾ ਜੀ ਦੀ ਹੀ ਕਿਰਪਾ ਸਦਕਾ ਆਸਟ੍ਰੇਲੀਆ ਵੱਸਦੀ ਸੰਗਤ ਨੂੰ ਵੀ ਬਾਬਾ ਗੁਰਦਿੱਤਾ ਜੀ ਦੇ ਸਲਾਨਾ ਸਮਾਗਮਾਂ ਵਿੱਚ ਸੇਵਾ ਨਿਭਾਉਣ ਦਾ ਸੁਭਾਗ ਪ੍ਰਾਪਤ ਹੋਇਆ। ਉਹਨਾਂ ਆਉਣ ਵਾਲੀ ਸੰਗਤ ਦਾ ਧੰਨਵਾਦ ਕੀਤਾ ਅਤੇ ਸਾਉਣ ਭਾਦੋਂ ਦੀ ਸੰਗਰਾਂਦ ਦੀਆਂ ਸਮੁੱਚੀ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਨੂੰ ਵਧਾਈ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ- FATF ਤੋਂ ਬਚਣ ਲਈ ਪਾਕਿ ਸਰਕਾਰ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਲਾਗੂ ਕੀਤਾ 'ਨਵਾਂ ਨਿਯਮ'
ਇਸ ਮੌਕੇ ਹਰਦੇਵ ਸਿੰਘ ਮੀਲੂ, ਮਨਮੋਹਨ ਸਿੰਘ ਸਜਾਵਲਪੁਰ, ਭਜਨ ਸਿੰਘ ਸਹੂੰਗੜਾ, ਚਰਨਪ੍ਰਤਾਪ ਸਿੰਘ ਟਿੰਕੂ, ਗੁਰਦੇਵ ਸਿੰਘ ਕਾਲਾ, ਤਜਿੰਦਰ ਸਿੰਘ ਨੋਨੂ, ਅਮਰਿੰਦਰ ਸਿੰਘ ਮੌਂਟੀ, ਦਿਲਪ੍ਰੀਤ ਸਿੰਘ ਮਨੀ ਮੈਲਬੌਰਨ, ਮਨੀ ਰੁੜਕੀ, ਅਰੁਨ ਬਾਂਠ, ਜੱਸੀ, ਸੁਖਜਿੰਦਰ ਸ਼ਰਮਾ, ਜਗਦੀਸ਼ ਸ਼ਰਮਾ, ਨਿਕੇਸ਼ ਪਟੇਲ, ਅਖਿਲ ਜੋਸ਼ੀ, ਪਲਵਿੰਦਰ ਪੀਟੂ ਰੌੜੀ, ਪਾਰਸ ਰੁੜਕੀ, ਨੀਰਜ ਪੋਜੇਵਾਲ, ਦੀਪਕ ਬੱਗੂਵਾਲ, ਸਾਹਿਲਦੀਪ ਅੰਮ੍ਰਿਤਸਰ, ਰੌਬਿਨ ਖਹਿਰਾ, ਹੈਰੀ ਧੂਰੀ, ਹਰਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।
FATF ਤੋਂ ਬਚਣ ਲਈ ਪਾਕਿ ਸਰਕਾਰ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਲਾਗੂ ਕੀਤਾ 'ਨਵਾਂ ਨਿਯਮ'
NEXT STORY