ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿੱਚ ਪੰਜਾਬੀ ਭਾਸ਼ਾ ਲਈ ਕੰਮ ਕਰਨ ਵਾਲੀ ਸੰਸਥਾ ਪੰਜਾਬ ਸੰਗਤ ਪਾਕਿਸਤਾਨ ਨੇ ਤਿੰਨ ਪੰਜਾਬੀ ਪ੍ਰਚਾਰਕ ਕਲਾਕਾਰਾਂ ਨੂੰ ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਦੇਣ ਦਾ ਐਲਾਨ ਕੀਤਾ ਸੀ। ਇਸ ਦੇ ਬਾਅਦ ਜਥੇਬੰਦੀ ਨੇ ਇਸ ਐਵਾਰਡ ਨਾਲ ਗੈਂਗਸਟਰ ਹਮਲੇ ਵਿੱਚ ਮਾਰੇ ਗਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ, ਪੰਜਾਬੀ ਕਵੀ ਸੁਰਜੀਤ ਪਾਤਰ ਅਤੇ ਲੇਖਕ ਜਿੰਦਰ ਨੂੰ ਸਨਮਾਨਿਤ ਕੀਤਾ ਹੈ। ਮਰਹੂਮ ਮੂਸੇਵਾਲਾ ਇੱਕ ਸ਼ਹੀਦ ਪੰਜਾਬੀ ਗਾਇਕ ਜੋ ਪੰਜਾਬੀਆਂ ਦੀ ਸਾਂਝੀ ਰੂਹ ਦੇ ਦੁੱਖਾਂ ਬਾਰੇ ਗਾਉਂਦਾ ਸੀ, ਦੇ ਤਹਿਤ ਇਹ ਪੁਰਸਕਾਰ ਦਿੱਤਾ ਗਿਆ। ਜਦਕਿ ਸੁਰਜੀਤ ਪਾਤਰ ਨੂੰ ਸਰਬ ਸਾਂਝਾ ਉੱਚ ਕਵੀ ਦਾ ਪੁਰਸਕਾਰ ਦਿੱਤਾ ਗਿਆ ਅਤੇ ਜਿੰਦਰ ਨੂੰ ਵਧੀਆ ਪੰਜਾਬੀ ਕਹਾਣੀਕਾਰ ਦੇ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਅੰਤਰਰਾਸ਼ਟਰੀ ਪੱਧਰ 'ਤੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਵਾਲੀਆਂ ਦਰਜਨ ਤੋਂ ਵੱਧ ਸੰਸਥਾਵਾਂ ਇਸ ਦਾ ਸਮਰਥਨ ਕਰ ਰਹੀਆਂ ਹਨ।ਪੰਜਾਬ ਸੰਗਤ ਪਾਕਿਸਤਾਨ ਵਿੱਚ ਪੰਜਾਬੀ ਬੁੱਧੀਜੀਵੀਆਂ, ਪੱਤਰਕਾਰਾਂ ਅਤੇ ਲੇਖਕਾਂ ਦੀ ਇੱਕ ਸੰਸਥਾ ਹੈ। ਇਸ ਤੋਂ ਪਹਿਲਾਂ ਇਸੇ ਸੰਸਥਾ ਨੇ 2000 ਵਿਚ ਪੰਜਾਬੀ ਲੇਖਿਕਾ ਅੰਮ੍ਰਿਤਾ ਪ੍ਰੀਤਮ ਨੂੰ ਵੀ ਇਹ ਐਵਾਰਡ ਦਿੱਤਾ ਸੀ। ਸੰਸਥਾ ਦੇ ਨੁਮਾਇੰਦੇ ਇਕਬਾਲ ਕੇਸਰ ਦਾ ਕਹਿਣਾ ਹੈ ਕਿ ਇਹ ਪ੍ਰੋਗਰਾਮ ਸੰਸਥਾ ਵੱਲੋਂ ਪੰਜਾਬੀ ਲੇਖਕ ਇਲਿਆਸ ਘੁੰਮਣ ਦੀ ਅਗਵਾਈ ਹੇਠ ਕਰਵਾਇਆ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਕਵੀ ਸ਼ਿਵ ਕੁਮਾਰ ਬਟਾਲਵੀ ਦੇ ਜਨਮ ਦਿਨ ’ਤੇ ਕੇਕ ਕੱਟ ਕੇ ਕੀਤੀ ਗਈ। ਤਿੰਨ ਦਿਨ ਚੱਲੇ ਇਸ ਪ੍ਰੋਗਰਾਮ ਦੀ ਸਮਾਪਤੀ ਪਾਕਿਸਤਾਨੀ ਸ਼ਹਿਰ ਸ਼ੇਖੂਪੁਰਾ ਵਿੱਚ ਵਾਰਿਸ ਸ਼ਾਹ ਦੇ ਸਾਲਾਨਾ ਉਰਸ ਪ੍ਰੋਗਰਾਮ ਨਾਲ ਹੋਈ। ਇਸ ਵਿੱਚ ਪਾਕਿਸਤਾਨ ਸਮੇਤ ਦੁਨੀਆ ਭਰ ਵਿੱਚ ਵਸਦੇ ਪੰਜਾਬੀ ਲੇਖਕਾਂ, ਕਵੀਆਂ ਨੇ ਯੋਗਦਾਨ ਪਾਇਆ। ਲਹਿੰਦੇ ਪੰਜਾਬ ਵਿਚ ਪੰਜਾਬੀ ਦੇ ਸਿਰਮੌਰ ਕਵੀ ਸੁਰਜੀਤ ਪਾਤਰ ਨੂੰ ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਚੜ੍ਹਦੇ ਪੰਜਾਬ ਦੇ ਹਿੱਸੇ ਇਹ ਐਵਾਰਡ 22 ਸਾਲ ਬਾਅਦ ਆਇਆ ਹੈ। 2000 ਵਿਚ ਪੰਜਾਬੀ ਕਵਿਤਰੀ ਅਮ੍ਰਿੰਤਾ ਪ੍ਰੀਤਮ ਨੂੰ ਸਰਭ ਸਾਂਝੀ ਉੱਚ ਕਵਿੱਤਰੀ ਨਾਮ ਵਜੋਂ ਇਸੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਹੋਈ ਗੈਂਗਵਾਰ, ਗੈਂਗਸਟਰ ਮਨਿੰਦਰ ਸਮੇਤ ਦੋ ਪੰਜਾਬੀਆਂ ਦੀ ਮੌਤ (ਵੀਡੀਓ)
ਦੋਵਾਂ ਪੰਜਾਬਾਂ ਵਿਚਾਲੇ ਮੋਹ ਪਿਆਰ ਦੀਆਂ ਸਾਂਝਾ ਵਧਾਉਣ ਦਾ ਸ਼ਾਨਦਾਰ ਯਤਨ ਹੈ ਪੰਜਾਬੀ ਵਿਰਸਾ ਪਾਕਿਸਤਾਨ ਵਲੋਂ "ਵਾਰਿਸ ਸ਼ਾਹ ਇੰਟਰਨੈਸ਼ਨਲ ਅਵਾਰਡ" ਨਾਲ ਪੂਰਬੀ ਪੰਜਾਬ ਦੀਆਂ ਪੰਜਾਬੀ ਸਾਹਿਤ ਅਤੇ ਪੰਜਾਬੀ ਗਾਇਕੀ ਨਾਲ ਸਬੰਧਤ ਸ਼ਖਸੀਅਤਾਂ ਨੂੰ ਸਨਮਾਨਿਤ ਕਰਨਾ।ਇੱਥੇ ਦੱਸ ਦਈਏ ਕਿ ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਦੀ ਸ਼ੁਰੂਆਤ ਸਾਲ 2000 ਵਿੱਚ ਹੋਈ ਸੀ।ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਹਰ ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਵਿਚ ਮਿਲਦਾ ਹੈ
1. ਸੂਫੀ ਦਰਬਾਰ ਤੋਂ ਪਵਿੱਤਰ ਸ਼ਾਲ
2.ਗੋਲਡਨ ਅਵਾਰਡ ਪਲੇਕ
3. ਟਾਈਟਲ ਸਰਟੀਫਿਕੇਟ
4. ਵੱਖ-ਵੱਖ ਤੋਹਫ਼ੇ/ਇਨਾਮ
5. ਪੰਜਾਬੀ ਪਰਨਾ
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜਾਪਾਨ 'ਚ ਫੁਟਿਆ ਸਕੁਰਾਜਿਮਾ ਜਵਾਲਾਮੁਖੀ, ਦੋ ਸ਼ਹਿਰ ਕਰਵਾਏ ਗਏ ਖਾਲੀ ਅਤੇ ਹਾਈ ਅਲਰਟ ਜਾਰੀ
NEXT STORY