ਕਰਾਚੀ - ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿੱਚ ਡਕੈਤੀ, ਲੁੱਟ-ਖੋਹ ਅਤੇ ਕਤਲਾਂ ਵਰਗੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇੰਨਾ ਹੀ ਨਹੀਂ ਸੀਨੀਅਰ ਪੁਲਸ ਅਧਿਕਾਰੀ ਆਪ ਖ਼ੁਦ ਵੀ ਡਕੈਤੀ ਕਰ ਰਹੇ ਹਨ। ਪੁਲਿਸ ਨੇ ਕਰਾਚੀ ਵਿੱਚ ਇੱਕ ਪਾਨ ਦੀ ਦੁਕਾਨ ਉੱਤੇ ਲੁੱਟ ਦੇ ਦੋਸ਼ ਵਿੱਚ ਡੀਐਸਪੀ ਜ਼ਫਰ ਜਾਵੇਦ ਅਤੇ ਉਸ ਦੇ ਪੁੱਤਰ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੀ ਪੁਸ਼ਟੀ ਕਰਦਿਆਂ ਸੀਨੀਅਰ ਪੁਲਸ ਕਪਤਾਨ (ਐਸਐਸਪੀ) ਆਰਿਫ਼ ਅਸਲਮ ਨੇ ਮੀਡੀਆ ਨੂੰ ਦੱਸਿਆ ਕਿ ਬੁੱਧਵਾਰ ਦੇਰ ਰਾਤ ਗੁਲਸ਼ਨ-ਏ-ਇਕਬਾਲ ਇਲਾਕੇ ਵਿੱਚ ਇੱਕ ਪਾਨ ਦੀ ਦੁਕਾਨ 'ਤੇ ਡਕੈਟੀ ਹੋਈ। ਇਸ ਮਾਮਸੇ ਵਿਚ ਇਕ ਸੀਨੀਅਰ ਪੁਲਸ ਅਧਿਕਾਰੀ ਅਤੇ ਉਸ ਦੇ ਪੁੱਤਰ ਸਮੇਤ 3 ਲੋਕਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਹੁਣ ਨਹੀਂ ਲੱਗੇਗਾ ਮੋਟਾ ਜੁਰਮਾਨਾ, ਪੈਨਸ਼ਨ, PF ਤੇ ਬੀਮਾ ਸਕੀਮ ਨੂੰ ਲੈ ਕੇ EPFO ਨੇ ਬਦਲਿਆ ਨਿਯਮ
ਘਟਨਾ ਤੋਂ ਬਾਅਦ ਦੁਕਾਨ ਮਾਲਕ ਸ਼ਾਹਜ਼ੇਬ ਦੀ ਸ਼ਿਕਾਇਤ 'ਤੇ ਗੁਲਸ਼ਨ-ਏ-ਇਕਬਾਲ ਥਾਣੇ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਘਟਨਾ 'ਚ ਵਰਤੀ ਗਈ ਪੁਲਸ ਵੈਨ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਘਟਨਾ ਦੀ ਸੀਸੀਟੀਵੀ ਫੁਟੇਜ ਵਾਇਰਲ ਹੋ ਰਹੀ ਹੈ, ਜਿਸ ਵਿੱਚ ਘੱਟੋ-ਘੱਟ ਤਿੰਨ ਲੋਕ ਦਿਖਾਈ ਦੇ ਰਹੇ ਹਨ। ਇਨ੍ਹਾਂ 'ਚੋਂ ਦੋ ਨੇ ਆਪਣੇ ਮੂੰਹ ਮਾਸਕ ਨਾਲ ਢੱਕੇ ਹੋਏ ਸਨ ਅਤੇ ਪੁਲਸ ਵੈਨ ਤੋਂ ਹੇਠਾਂ ਉਤਰ ਕੇ ਪਾਨ ਦੀ ਦੁਕਾਨ 'ਤੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : ਹੁਣ ਮੋਬਾਈਲ ’ਤੇ ਦਿਖੇਗਾ ਹਰ ਕਾਲਰ ਦਾ ਨਾਂ, ਇਨ੍ਹਾਂ ਸ਼ਹਿਰਾਂ 'ਚ ਸ਼ੁਰੂ ਹੋਈ ਕਾਲਰ ID ਡਿਸਪਲੇਅ ਸਰਵਿਸ
ਉਨ੍ਹਾਂ ਦੁਕਾਨਦਾਰ ਨੂੰ ਧਮਕਾਇਆ ਅਤੇ ਬਾਅਦ ਵਿਚ ਜ਼ਬਰਦਸਤੀ ਅੰਦਰ ਦਾਖਲ ਹੋ ਕੇ ਸਾਮਾਨ ਅਤੇ ਨਕਦੀ ਖੋਹ ਲਈ। ਐਸਐਸਪੀ ਅਸਲਮ ਨੇ ਪੁਸ਼ਟੀ ਕੀਤੀ ਕਿ ਲੁੱਟ ਵਿੱਚ ਵਰਤੀ ਗਈ ਪੁਲਸ ਵੈਨ ਡੀਐਸਪੀ ਜ਼ਫ਼ਰ ਦੀ ਸੀ। ਉਨ੍ਹਾਂ ਦੱਸਿਆ ਕਿ ਫੁਟੇਜ 'ਚ ਨਜ਼ਰ ਆਏ ਸਾਰੇ ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਪੁਲਸ ਅਨੁਸਾਰ ਮੁਢਲੀ ਜਾਂਚ ਵਿੱਚ ਡੀਐਸਪੀ ਦੇ ਲੜਕੇ ਅਤੇ ਉਸਦੇ ਦੋਸਤਾਂ ਨੂੰ ਇਸ ਵਾਰਦਾਤ ਵਿੱਚ ਸ਼ਾਮਲ ਪਾਇਆ ਗਿਆ ਹੈ।

ਇਹ ਵੀ ਪੜ੍ਹੋ : ਲਸ਼ਕਰ-ਏ-ਤੋਇਬਾ ਨੇ ਅੰਬਾਲਾ ਰੇਲਵੇ ਪੁਲਸ ਨੂੰ ਭੇਜੀ ਧਮਕੀ ਭਰੀ ਚਿੱਠੀ, ਧਾਰਮਿਕ ਸਥਾਨਾਂ ਨੂੰ ਉਡਾਉਣ ਦੀ ਧਮਕੀ
ਪੁਲਸ ਨੇ ਦੱਸਿਆ ਕਿ ਹੋਰ ਸਾਥੀਆਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਪਾਕਿਸਤਾਨ ਦੇ ਬੰਦਰਗਾਹੀ ਸ਼ਹਿਰ ਕਰਾਚੀ ਵਿੱਚ ਅਪਰਾਧ ਦੀ ਦਰ ਲਗਾਤਾਰ ਵੱਧ ਰਹੀ ਹੈ। 2024 ਦੇ ਪਹਿਲੇ 5 ਮਹੀਨਿਆਂ ਵਿੱਚ ਲੁਟੇਰਿਆਂ ਵੱਲੋਂ ਘੱਟੋ-ਘੱਟ 71 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਅਪ੍ਰੈਲ ਵਿੱਚ, ਕਰਾਚੀ ਵਿੱਚ ਅਪਰਾਧ ਬਾਰੇ ਇੱਕ ਰਿਪੋਰਟ ਸਾਹਮਣੇ ਆਈ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਕਰਾਚੀ ਵਿੱਚ ਇੱਕ ਮਹੀਨੇ ਵਿੱਚ 6,780 ਸਟ੍ਰੀਟ ਕ੍ਰਾਈਮ ਹੋਏ, ਜਿਨ੍ਹਾਂ ਵਿੱਚੋਂ 20 ਵਾਹਨ ਖੋਹੇ ਗਏ ਅਤੇ 130 ਤੋਂ ਵੱਧ ਚੋਰੀ ਹੋਏ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਰਮਜ਼ਾਨ ਦੌਰਾਨ 830 ਮੋਟਰਸਾਈਕਲ ਖੋਹੇ ਗਏ ਅਤੇ 4,200 ਹੋਰ ਚੋਰੀ ਕੀਤੇ ਗਏ।
ਇਹ ਵੀ ਪੜ੍ਹੋ : 'ਕੇਂਦਰ ਨਾਲ ਖ਼ਤਮ ਕਰਾਂਗਾ ਪੰਜਾਬੀਆਂ ਦੀ ਕੁੜੱਤਣ ਤੇ ਅੱਗੇ ਰੱਖਿਆ ਜਾਵੇਗਾ ਪੰਜਾਬ ਦਾ ਹਰ ਮੁੱਦਾ'
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਨੇਡਾ 'ਚ ਹਰਦੀਪ ਨਿੱਝਰ ਦੀ ਬਰਸੀ ਮੌਕੇ ਹੋ ਸਕਦੈ ਵਿਰੋਧ ਪ੍ਰਦਰਸ਼ਨ, ਪੂਰੀ ਤਰ੍ਹਾਂ ਅਲਰਟ ਹੈ ਭਾਰਤੀ ਦੂਤਘਰ
NEXT STORY