ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਕਰਾਚੀ ਵਿਚ ਇਕ ਔਰਤ ਨੇ ਇਕੱਠੇ 6 ਬੱਚਿਆਂ ਨੂੰ ਜਨਮ ਦਿੱਤਾ ਹੈ। ਇਹਨਾਂ ਵਿਚ 4 ਮੁੰਡੇ ਅਤੇ 2 ਕੁੜੀਆਂ ਹਨ, ਜਿਹਨਾਂ ਵਿਚੋਂ ਇਕ ਕੁੜੀ ਨੇ ਪੈਦਾ ਹੁੰਦੇ ਹੀ ਦਮ ਤੋੜ ਦਿੱਤਾ।ਕਰਾਚੀ ਦੇ ਕਾਲਾਪੁਲ ਵਿਚ ਰਹਿਣ ਵਾਲੀ ਹਿਨਾ ਜ਼ਾਹਿਦ ਨੇ ਜਿਨਾਹ ਪੋਸਟਗ੍ਰੇਜੁਏਟ ਮੈਡੀਕਲ ਸੈਂਟਰ ਵਿਚ ਇਹਨਾਂ 6 ਬੱਚਿਆਂ ਨੂੰ ਜਨਮ ਦਿੱਤਾ। ਡਾਕਟਰਾਂ ਨੇ ਦੱਸਿਆ ਕਿ ਸਾਰੇ ਬੱਚੇ ਨਾਰਮਲ ਡਿਲਿਵਰੀ ਨਾਲ ਹੋਏ।
ਜਿਨਾਹ ਪੋਸਟ ਗ੍ਰੈਜੁਏਟ ਮੈਡੀਕਲ ਸੈਂਟਰ ਦੇ ਡਾਇਰੈਕਟਰ ਮੁਤਾਬਕ ਪੈਦਾ ਹੋਏ 6 ਬੱਚਿਆਂ ਵਿਚੋਂ ਜਿਸ ਬੱਚੇ ਦੀ ਮੌਤ ਹੋਈ, ਉਹ ਇਕ ਕੁੜੀ ਸੀ। ਹੁਣ 5 ਬੱਚਿਆਂ ਵਿਚ 4 ਮੁੰਡੇ ਅਤੇ ਇਕ ਕੁੜੀ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਸਾਹ ਲੈਣ ਵਿਚ ਮੁਸ਼ਕਲ ਹੋਣ ਕਾਰਨ ਸਾਰੇ ਬੱਚਿਆਂ ਨੂੰ ਨੈਸ਼ਨਲ ਇੰਸਟੀਚਿਊਟ ਆਫ ਚਾਈਲਡ ਹੈਲਥ ਵਿਚ ਸ਼ਿਫਟ ਕੀਤਾ ਗਿਆ ਹੈ। ਮਹਿਲਾ ਦਾ ਪਹਿਲਾਂ ਤੋਂ ਇਕ ਬੱਚਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ 'ਚ ਹੜ੍ਹ ਦਾ ਕਹਿਰ, ਮਰਨ ਵਾਲਿਆਂ 'ਚ 530 ਬੱਚੇ, ਕੁੱਲ ਗਿਣਤੀ 1,500 ਦੇ ਨੇੜੇ
ਜ਼ਿਕਰਯੋਗ ਹੈ ਕਿ ਇਸੇ ਸਾਲ ਅਗਸਤ ਮਹੀਨੇ ਪਾਕਿਸਤਾਨ ਦੇ ਸਿੰਧ ਵਿਚ ਇਕ ਮਹਿਲਾ ਨੇ ਇਕੱਠੇ 4 ਬੱਚਿਆਂ ਨੂੰ ਜਨਮ ਦਿੱਤਾ ਸੀ। ਪਾਕਿਸਤਾਨ ਸਥਿਤ ਇਕ ਪ੍ਰਾਈਵੇਟ ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਉਹਨਾਂ ਦੇ ਹਸਪਤਾਲ ਵਿਚ ਅਮਰੋਤ ਸ਼ਰੀਫ ਨਾਮ ਦੀ ਇਕ ਮਹਿਲਾ ਨੇ ਇਕੱਠੇ 5 ਬੱਚਿਆਂ ਨੂੰ ਜਨਮ ਦਿੱਤਾ ਸੀ, ਜਿਸ ਵਿਚ 4 ਧੀਆਂ ਅਤੇ 1 ਪੁੱਤ ਸੀ। ਉਹਨਾਂ ਨੇ ਦੱਸਿਆ ਕਿ ਮਾਂ ਸਮੇਤ ਸਾਰੇ ਬੱਚੇ ਸਿਹਤਮੰਦ ਸਨ। ਹਸਪਤਾਲ ਪ੍ਰਸ਼ਾਸਨ ਮੁਤਾਬਕ ਔਰਤ ਦੇ ਭਰਾ ਨੇ ਦੱਸਿਆ ਕਿ ਵਿਆਹ ਦੇ 10 ਸਾਲ ਬਾਅਦ ਉਸ ਦੀ ਭੈਣ ਨੂੰ ਇਹ ਖੁਸ਼ਖ਼ਬਰੀ ਮਿਲੀ।
ਭਾਰਤੀ ਮੂਲ ਦੀ ਸ਼ੈਫਾਲੀ ਰਾਜ਼ਦਾਨ ਦੁੱਗਲ ਨੀਦਰਲੈਂਡ 'ਚ ਅਮਰੀਕੀ ਰਾਜਦੂਤ ਨਿਯੁਕਤ
NEXT STORY