ਮੈਡ੍ਰਿਡ - ਸਪੇਨ ’ਚ ਹੜ੍ਹ ਪ੍ਰਭਾਵਿਤ ਵੈਲੇਂਸੀਆ ਖੇਤਰ ਦਾ ਦੌਰਾ ਕਰਨ ਦੌਰਾਨ ਗੁੱਸੇ ਵਿਚ ਆਈ ਭੀੜ ਨੇ ਸਪੇਨ ਦਾ ਰਾਜਾ ਫੈਲਿਪ ’ਤੇ ਚਿੱਕੜ ਸੁੱਟ ਦਿੱਤਾ। ਇਸ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਭੀੜ ਰਾਜੇ ਨੂੰ ਕਾਤਲ ਕਹਿ ਕੇ ਨਾਅਰੇਬਾਜ਼ੀ ਕਰ ਰਹੀ ਹੈ। ਸਪੇਨ ’ਚ ਆਏ ਭਿਆਨਕ ਹੜ੍ਹ ਕਾਰਨ ਵੈਲੇਂਸੀਆ ਖੇਤਰ ਚਿੱਕੜ ਨਾਲ ਭਰ ਗਿਆ ਹੈ ਅਤੇ ਨੁਕਸਾਨੀਆਂ ਗਈਆਂ ਕਾਰਾਂ ਅਤੇ ਮਲਬਾ ਥਾਂ-ਥਾਂ ’ਤੇ ਖਿੱਲਰਿਆ ਹੋਇਆ ਹੈ। ਹੜ੍ਹ ਨਾਲ 200 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲਾਪਤਾ ਹੋ ਗਏ ਹਨ।
ਉੱਤਰੀ ਗ੍ਰੀਸ 'ਚ ਆਇਆ 5.2 ਤੀਬਰਤਾ ਦਾ ਭੂਚਾਲ
NEXT STORY