ਕਾਬੁਲ/ਇਸਲਾਮਾਬਾਦ (ਇੰਟ.)- ਵੱਡੀਆਂ-ਵੱਡੀਆਂ ਗੱਪਾਂ ਛੱਡਣ ਵਾਲੀ ਪ੍ਰਮਾਣੂ ਬੰਬ ਨਾਲ ਲੈਸ ਪਾਕਿਸਤਾਨੀ ਫ਼ੌਜ ਤਾਲਿਬਾਨੀ ਅੱਤਵਾਦੀਆਂ ਦੇ ਸਾਹਮਣੇ ਠੁੱਸ ਹੋ ਗਈ। ਹਾਲਾਤ ਇਹ ਹਨ ਕਿ ਡੁਰੰਡ ਲਾਈਨ ’ਤੇ ਪਾਕਿਸਤਾਨ ਕੰਡਿਆਲੀ ਤਾਰ ਲਾਉਣਾ ਚਾਹੁੰਦਾ ਹੈ ਪਰ ਤਾਲਿਬਾਨੀ ਅਜਿਹਾ ਕਰਨ ਨਹੀਂ ਦੇ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਅਫਗਾਨਿਸਤਾਨ ’ਚ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਪਾਕਿ 'ਚ ਵਧੇ ਅੱਤਵਾਦੀ ਹਮਲੇ
ਤਾਜ਼ਾ ਘਟਨਾਕ੍ਰਮ ’ਚ ਹੁਣ ਅਫਗਾਨਿਸਤਾਨ ਦੇ ਨਿਮਰੋਜ ਪ੍ਰਾਂਤ ਦੇ ਚਾਰ ਬੋਰਜਾਕ ਜ਼ਿਲੇ ’ਚ ਤਾਲਿਬਾਨੀਆਂ ਨੇ ਪਾਕਿਸਤਾਨੀ ਫੌਜ ਨੂੰ ਖਦੇੜ ਦਿੱਤਾ। ਇਸ ਤੋਂ ਬਾਅਦ ਪਾਕਿ ਫੌਜੀ ਭੱਜ ਗਏ। ਉਨ੍ਹਾਂ ਨੇ ਤਾਰ ਲਾਉਣ ਦਾ ਬਹੁਤ ਸਾਰਾ ਸਾਮਾਨ ਵੀ ਉੱਥੇ ਹੀ ਛੱਡ ਦਿੱਤਾ। ਤਾਲਿਬਾਨ ਨੇ ਹੁਣ ਉੱਥੇ ਵੱਡੇ ਪੱਧਰ ’ਤੇ ਆਪਣੇ ਸੈਨਿਕਾਂ ਨੂੰ ਤਾਇਨਾਤ ਕੀਤਾ ਹੈ ਤੇ ਪੂਰੀ ਤਰ੍ਹਾਂ ਨਾਲ ਅਲਰਟ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਦਾਅਵਾ ਕੀਤਾ ਸੀ ਕਿ ਉਸ ਦਾ ਤਾਲਿਬਾਨ ਨਾਲ ਵਿਵਾਦ ਸੁਲਝ ਗਿਆ ਹੈ ਪਰ ਜ਼ਮੀਨੀ ਹਕੀਕਤ ਇਸ ਦੇ ਉਲਟ ਵਿਖਾਈ ਦੇ ਰਹੀ ਹੈ। ਹਾਲਾਤ ਇਹ ਹਨ ਕਿ ਡੁਰੰਡ ਲਾਈਨ ਨੂੰ ਲੈ ਕੇ ਤਾਲਿਬਾਨ ਤੇ ਪਾਕਿਸਤਾਨ ’ਚ ਵਿਵਾਦ ਵੱਧਦਾ ਹੀ ਜਾ ਰਿਹਾ ਹੈ।
ਫੌਜ ਦੀ ਛਾਪੇਮਾਰੀ ’ਚ 2 ਅੱਤਵਾਦੀ ਤੇ 4 ਪਾਕਿ ਫੌਜੀਆਂ ਦੀ ਮੌਤ
NEXT STORY