ਰੋਮ-ਸਾਲ 2020 ਨੂੰ ਅਲਵਿਦਾ ਕਹਿਣ ਤੋਂ ਬਾਅਦ ਹੁਣ ਨਵੇਂ ਸਾਲ 2021 ’ਚ ਦੁਨੀਆ ਨੂੰ ਕੋਵਿਡ-19 ਮਹਾਮਾਰੀ ਤੋਂ ਮੁਕਤੀ ਮਿਲਣ ਦੀ ਉਮੀਦ ਹੈ। ਬੀਤੇ ਸਾਲ ਮਹਾਮਾਰੀ ਦੇ ਕਾਰਣ ਅਰਬਾਂ ਲੋਕ ਮੁਸ਼ਕਲਾਂ ਝੇਲਣ ਨੂੰ ਮਜ਼ਬੂਰ ਹੋਏ। ਰੋਮ ਦੇ ਬਾਹਰੀ ਇਲਾਕੇ ’ਚ ਸਥਿਤ ਕੈਸਲਪਾਲੋਕੋ ਕੋਵਿਡ 3 ਹਸਪਤਾਲ ਦੇ ਡਾਕਟਰਾਂ ਅਤੇ ਨਰਸਾਂ ਨੂੰ ਨਵੇਂ ਸਾਲ ਦੇ ਦਿਨ ਵੀ ਸ਼ਾਇਦ ਹੀ ਸਮਾਂ ਮਿਲਿਆ ਹੋਵੇ ਕਿਉਂਕਿ ਉਹ ਹਸਪਤਾਲ ’ਚ ਕੋਰੋਨਾ ਇਨਫੈਕਸ਼ਨ ਦੇ ਨਤੀਜੇ ਵਜੋਂ ਗੰਭੀਰ ਬੀਮਾਰੀ ਨਾਲ ਜੂਝ ਰਹੇ ਮਰੀਜ਼ਾਂ ਦੀ ਦੇਖ ਭਾਲ ’ਚ ਲੱਗੇ ਰਹੇ।
ਇਹ ਵੀ ਪੜ੍ਹੋ -ਸਾਲ 2021 ਦੇ ਪਹਿਲੇ ਦਿਨ ਸਮੁੱਚੀ ਦੁਨੀਆ ’ਚ 3.7 ਲੱਖ ਬੱਚੇ ਲੈਣਗੇ ਜਨਮ : Unicef
ਇਕ ਇੰਟੈਂਸਿਵ ਕੇਅਰ ਵਾਰਡ ’ਚ ਮੈਡੀਕਲ ਮੁਲਾਜ਼ਮ ਨੇ ਮੱਧ ਰੋਸ਼ਨੀ ਵਾਲੇ ਕਮਰੇ ’ਚ ਦਾਖਲ ਮਰੀਜ਼ਾਂ ਦੀ ਜਾਂਚ ਕੀਤੀ, ਦਵਾਈ ਦਿੱਤੀ। ਸਮੁੱਚੀ ਦੁਨੀਆ ’ਚ ਕੋਰੋਨਾ ਵਾਇਰਸ ਦੇ 8.3 ਕਰੋੜ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 18 ਲੱਖ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਬਜ਼ੁਰਗਾਂ ਦੇ ਨਾਲ-ਨਾਲ ਵਿਸ਼ੇਸ਼ ਤੌਰ ’ਤੇ ਮੈਡੀਕਲ ਕਰਮਚਾਰੀ ਇਸ ਦੀ ਲਪੇਟ ’ਚ ਆਏ ਹਨ। ਮੈਡੀਕਲ ਕਰਮਚਾਰੀਆਂ ਨੂੰ ਰੋਗੀਆਂ ਨੂੰ ਬਚਾਉਣ ਲਈ ਕਾਫੀ ਸੰਘਰਸ਼ ਕਰਨਾ ਪਿਆ ਹੈ ਅਤੇ ਇਸ ਦੌਰਾਨ ਉਹ ਖੁਦ ਵੀ ਇਸ ਇਨਫੈਕਸ਼ਨ ਦੀ ਲਪੇਟ ’ਚ ਆਏ ਹਨ।
ਇਹ ਵੀ ਪੜ੍ਹੋ -ਪਾਕਿ ਹਾਈ ਕਮਿਸ਼ਨ ਦੇ ਖਾਤਿਆਂ 'ਚੋਂ 450 ਕਰੋੜ ਵਸੂਲੋ ਜੁਰਮਾਨਾ : ਬ੍ਰਿਟੇਨ ਹਾਈ ਕੋਰਟ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਪਾਕਿ ਹਾਈ ਕਮਿਸ਼ਨ ਦੇ ਖਾਤਿਆਂ 'ਚੋਂ 450 ਕਰੋੜ ਵਸੂਲੋ ਜੁਰਮਾਨਾ : ਬ੍ਰਿਟੇਨ ਹਾਈ ਕੋਰਟ
NEXT STORY