ਜੇਨੇਵਾ : ਸੰਯੁਕਤ ਰਾਸ਼ਟਰ ਨੇ ਆਪਣੀ ਇਕ ਰਿਪੋਰਟ ਵਿਚ ਕਿਹਾ ਹੈ ਕਿ ਪਿਛਲੇ ਸਾਲ ਕਰੀਬ 4 ਕਰੋੜ ਲੋਕ ਐੱਚ.ਆਈ.ਵੀ. ਇਨਫੈਕਸ਼ਨ ਨਾਲ ਜੀਅ ਰਹੇ ਸਨ ਅਤੇ 90 ਲੱਖ ਤੋਂ ਵੱਧ ਲੋਕਾਂ ਨੂੰ ਇਲਾਜ ਨਹੀਂ ਮਿਲ ਰਿਹਾ ਸੀ, ਜਿਸ ਕਾਰਨ ਹਰ ਮਿੰਟ ’ਚ ਕੋਈ ਨਾ ਕੋਈ ਇਨਫੈਕਟਿਡ ਵਿਅਕਤੀ ਏਡਜ਼ ਨਾਲ ਸਬੰਧਤ ਕਾਰਨਾਂ ਕਰ ਕੇ ਮਰ ਜਾਂਦਾ ਹੈ।
ਐੱਚ.ਆਈ.ਵੀ. ਇਨਫੈਕਸ਼ਨ ਅੱਗੇ ਜਾ ਕੇ ਏਡਜ਼ ਦੀ ਬੀਮਾਰੀ ਬਣ ਜਾਂਦੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਗਲੋਬਲ ਏਡਜ਼ ਮਹਾਮਾਰੀ ਨੂੰ ਖਤਮ ਕਰਨ ਲਈ ਪ੍ਰਗਤੀ ਤਾਂ ਹੋ ਰਹੀ ਹੈ ਪਰ ਇਸ ਦੀ ਰਫ਼ਤਾਰ ਹੌਲੀ ਹੋ ਗਈ ਹੈ, ਫੰਡਿੰਗ ਘਟ ਰਹੀ ਹੈ। ਨਵੇਂ ਖੇਤਰਾਂ ਪੱਛਮੀ ਏਸ਼ੀਆ, ਉੱਤਰੀ ਅਫਰੀਕਾ, ਪੂਰਬੀ ਯੂਰਪ, ਮੱਧ ਏਸ਼ੀਆ ਅਤੇ ਲਾਤੀਨੀ ਅਮਰੀਕਾ ’ਚ ਇਨਫੈਕਸ਼ਨ ਦੇ ਮਾਮਲੇ ਵੱਧ ਰਹੇ ਹਨ।
ਸੰਯੁਕਤ ਰਾਸ਼ਟਰ ਦੀ ਏਜੰਸੀ ਦੀ ਰਿਪੋਰਟ ਅਨੁਸਾਰ 2023 ’ਚ 6.30 ਲੱਖ ਲੋਕਾਂ ਦੀ ਮੌਤ ਏਡਜ਼ ਨਾਲ ਜੁੜੀਆਂ ਬੀਮਾਰੀਆਂ ਕਾਰਨ ਹੋ ਗਈ। ਹਾਲਾਂਕਿ, ਇਹ ਗਿਣਤੀ 2004 ਦੇ ਮੁਕਾਬਲੇ ਕਾਫ਼ੀ ਘੱਟ ਗਈ ਹੈ, ਜਦੋਂ ਇਸ ਬੀਮਾਰੀ ਕਾਰਨ 21 ਲੱਖ ਲੋਕਾਂ ਦੀ ਜਾਨ ਚਲੀ ਗਈ ਸੀ। ਰਿਪੋਰਟ ਮੁਤਾਬਕ ਇਹ ਅੰਕੜਾ 2025 ਤੱਕ ਏਡਜ਼ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ 2.5 ਲੱਖ ਤੋਂ ਘੱਟ ਕਰਨ ਦੇ ਟੀਚੇ ਤੋਂ ਦੁੱਗਣਾ ਹੈ।
ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਫ਼ੌਜ ਨੂੰ ਕੀਤਾ ਤਾਇਨਾਤ : ਸ਼ੇਖ ਹਸੀਨਾ
NEXT STORY