ਅੰਕਾਰਾ— ਤੁਰਕੀ ਸਰਕਾਰ ਨੇ ਤਖਤਾ ਪਲਟ ਦੀ ਕੋਸ਼ਿਸ਼ ਦੇ ਦੋਸ਼ੀ 127 ਹੋਰ ਲੋਕਾਂ ਨੂੰ ਹਿਰਾਸਤ ਵਿਚ ਲੈਣ ਦਾ ਹੁਕਮ ਦਿੱਤਾ ਹੈ। ਇਕ ਸਮਾਚਾਰ ਏਂਜਸੀ ਮੁਤਾਬਕ ਤੁਰਕੀ ਪ੍ਰਸ਼ਾਸਨ ਦੀ ਕਲ ਆਈ ਰਿਪੋਰਟ ਮੁਤਾਬਕ ਦੇਸ਼ ਦੇ ਉੱਤਰੀ-ਪੱਛਮੀ ਪ੍ਰਾਂਤ ਤੇਕਿਰਦਾਗ ਤੋਂ 115 ਸ਼ੱਕੀ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਜਿਨ੍ਹਾਂ ਵਿਚ ਕਾਰੋਬਾਰੀ ਅਤੇ ਪੱਤਰਕਾਰ ਸ਼ਾਮਲ ਹਨ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੁਲਸ ਬਾਕੀ ਬਚੇ ਸ਼ੱਕੀਆਂ ਦੀ ਭਾਲ ਕਰ ਰਹੀ ਹੈ। ਤੁਰਕੀ ਦੇ ਅਧਿਕਾਰੀਆਂ ਨੇ ਇਸ ਤਖਤਾਪਲਟ ਦੀ ਕੋਸ਼ਿਸ਼ਾਂ ਲਈ ਮੁਸਲਿਮ ਧਰਮ ਗੁਰੂ ਫਤੇਉੱਲਾਹ ਗੁਲੇਨ 'ਤੇ ਦੋਸ਼ ਲਗਾਇਆ ਸੀ, ਜਿਸ ਵਿਚ ਜੁਲਾਈ 2016 ਵਿਚ ਰਾਸ਼ਟਰਪਤੀ ਤੈਯੱਪ ਏਦੋਰਗਨ ਨੂੰ ਸੱਤਾ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਅਮਰੀਕਾ ਵਿਚ ਰਹਿਣ ਵਾਲੇ ਗੁਲੇਨ ਨੇ ਉਸ ਤਖਤਾਪਲਟ ਵਿਚ ਕਿਸੇ ਤਰ੍ਹਾਂ ਦੀ ਵੀ ਭੂਮਿਕਾ ਤੋਂ ਇਨਕਾਰ ਕੀਤਾ ਸੀ।
ਤੁਰਕੀ ਨੇ ਬੀਤੇ ਸਾਲ ਹੋਏ ਅਸਫਲ ਸੈਨਿਕ ਤਖਤਾਪਲਟ ਦੀਆਂ ਕੋਸ਼ਿਸ਼ਾਂ ਵਿਚ ਸ਼ਾਮਲ ਹੋਣ ਦੇ ਦੋਸ਼ ਵਿਚ ਲਗਭਗ 15 ਹਜ਼ਾਰ ਸਰਕਾਰੀ ਅਤੇ ਨਿੱਜੀ ਕਰਮਚਾਰੀਆਂ ਨੂੰ ਬਰਖਾਸਤ ਕਰ ਦਿੱਤਾ ਅਤੇ 50 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਤੁਰਕੀ ਵਿਚ ਅਸਫਲ ਸੈਨਿਕ ਤਖਤਾਪਲਟ ਦੀ ਪਹਿਲੀ ਬਰਸੀ 'ਤੇ ਸ਼ਨੀਵਾਰ ਨੂੰ ਇਕ ਰੈਲੀ ਕੱਢੀ ਗਈ ਜਿਸ ਵਿਚ ਰਾਸ਼ਟਰਪਤੀ ਦੇ ਸਮਰਥਨ ਵਿਚ ਲੱਖਾਂ ਲੋਕਾਂ ਨੇ ਸੜਕਾਂ 'ਤੇ ਇਕਜੁੱਟਤਾ ਦਿਖਾਈ।
ਮਿਊਜ਼ਿਕ ਫੈਸਟੀਵਲ ਵਿਚ ਡਾਂਸ ਦੌਰਾਨ ਕੁਝ ਕਪਲਸ ਨੇ ਉਤਾਰੇ ਕੱਪੜੇ
NEXT STORY