ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੇ ਸਾਬਕਾ ਫੁੱਟਬਾਲ ਖਿਡਾਰੀ, ਮੈਨੇਜਰ ਅਤੇ ਡਾਇਰੈਕਟਰ ਜਿਮ ਮੈਕਲੀਨ ਦੇ ਬੁੱਤ ਦਾ ਉਦਘਾਟਨ ਸ਼ਨੀਵਾਰ ਨੂੰ ਡੰਡੀ ਯੂਨਾਈਟਿਡ ਦੇ ਟੈਨਡਾਈਸ ਸਟੇਡੀਅਮ ਦੇ ਬਾਹਰ ਕੀਤਾ ਗਿਆ ਹੈ। ਮੈਕਲੀਨ ਦਾ ਇਹ ਕਾਂਸੀ ਦਾ ਬੁੱਤ ਪ੍ਰਸ਼ੰਸਕਾਂ ਨੇ ਕਲੱਬ ਦੇ ਸਭ ਤੋਂ ਸਫਲ ਮੈਨੇਜਰ ਨੂੰ ਯਾਦ ਕਰਨ ਲਈ 62,000 ਪੌਂਡ ਇਕੱਠੇ ਕਰਨ ਤੋਂ ਬਾਅਦ ਬਣਾਇਆ ਗਿਆ ਹੈ। ਇਸ ਬੁੱਤ ਦੇ ਉਦਘਾਟਨ ਸਮੇਂ ਮੈਕਲੀਨ ਦੀ ਪਤਨੀ ਡੌਰਿਸ ਅਤੇ ਉਸ ਦੇ ਦੋ ਪੁੱਤਰ ਯੂਨਾਈਟਿਡ ਦੇ ਚੇਅਰਮੈਨ ਮਾਰਕ ਓਗਰੇਨ, ਟੀਮ ਮੈਨੇਜਰ ਟੈਮ ਕੋਰਟਸ ਅਤੇ ਹੋਰ ਅਧਿਕਾਰੀਆਂ ਸਮੇਤ ਮੌਜੂਦ ਸਨ।
ਇਹ ਖ਼ਬਰ ਪੜ੍ਹੋ- ਬੁਮਰਾਹ ਨੇ ਬਣਾਇਆ ਰਿਕਾਰਡ, ਮੁੰਬਈ ਇੰਡੀਅਨਜ਼ ਨੇ ਦਿੱਤਾ ਸ਼ਾਨਦਾਰ ਤੋਹਫਾ
ਐਲਨ ਹੇਰੀਓਟ ਦੁਆਰਾ ਬਣਾਇਆ ਗਿਆ ਇਹ ਬੁੱਤ ਜਿਸ 'ਚ ਮੈਕਲੀਨ ਦੇ ਹੱਥਾਂ 'ਚ ਟਰਾਫੀ ਫੜੀ ਹੋਈ ਹੈ। 1983 'ਚ ਕਲੱਬ ਦੀ ਸਫਲਤਾ ਨੂੰ ਦਰਸਾਉਂਦਾ ਹੈ। ਹੈਮਿਲਟਨ ਐਸੀਜ਼, ਕਲਾਈਡ, ਡੰਡੀ ਅਤੇ ਕਿਲਮਾਰਨੌਕ ਦੇ ਨਾਲ ਇੱਕ ਸਾਬਕਾ ਖਿਡਾਰੀ, ਮੈਕਲੀਨ 22 ਸਾਲਾਂ ਲਈ ਯੂਨਾਈਟਿਡ ਕਲੱਬ ਦਾ ਇੱਕ ਸਫਲ ਮੈਨੇਜਰ ਰਿਹਾ ਸੀ ਅਤੇ ਅੱਗੇ ਚੱਲ ਕੇ ਉਹ ਟੈਨਡਾਈਸ 'ਚ ਡਾਇਰੈਕਟਰ ਅਤੇ ਚੇਅਰਮੈਨ ਬਣਿਆ। ਜ਼ਿਕਰਯੋਗ ਹੈ ਕਿ 1937 'ਚ ਜੰਮੇ ਜਿਮ ਮੈਕਲੀਨ ਦਾ 2020 'ਚ ਦਿਹਾਂਤ ਹੋ ਗਿਆ ਸੀ।
ਇਹ ਖ਼ਬਰ ਪੜ੍ਹੋ- ਆਸਟਰੇਲੀਆਈ ਤੇਜ਼ ਗੇਂਦਬਾਜ਼ ਸਟੇਲਾ ਨੂੰ ਭਾਰਤ ਵਿਰੁੱਧ ਵਨ ਡੇ 'ਚ ਡੈਬਿਊ ਦੀ ਉਮੀਦ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸਕਾਟਲੈਂਡ : 15ਵੀਂ ਸਦੀ ਦੀ ਮਸ਼ੀਨੀ ਛਪਾਈ ਦੀ ਕਿਤਾਬ ਹੋਵੇਗੀ ਨੀਲਾਮ
NEXT STORY