ਦੁਬਈ- ਚੇਨਈ ਸੁਪਰ ਕਿੰਗਜ਼ ਤੇ ਮੁੰਬਈ ਇੰਡੀਅਨਜ਼ ਦੇ ਵਿਚਾਲੇ ਆਈ. ਪੀ. ਐੱਲ. ਦੇ ਦੂਜੇ ਪੜਾਅ ਦਾ ਪਹਿਲਾ ਮੈਚ ਦੁਬਈ ਦੇ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿਚ ਉਤਰਦੇ ਹੀ ਮੁੰਬਈ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਆਪਣੇ ਨਾਂ ਇਕ ਵੱਡਾ ਰਿਕਾਰਡ ਦਰਜ ਕਰ ਲਿਆ ਹੈ ਅਤੇ ਉਹ ਦਿੱਗਜਾਂ ਦੀ ਲਿਸਟ ਵਿਚ ਸ਼ਾਮਲ ਹੋ ਗਏ ਹਨ। ਜਸਪ੍ਰੀਤ ਬੁਮਰਾਹ ਆਈ. ਪੀ. ਐੱਲ. ਵਿਚ 100 ਮੈਚ ਖੇਡਣ ਵਾਲੇ ਖਿਡਾਰੀ ਬਣ ਗਏ ਹਨ। ਇਸ ਮਾਮਲੇ ਵਿਚ ਉਨ੍ਹਾਂ ਨੇ ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਜਹੀਰ ਖਾਨ ਦੀ ਬਰਾਬਰੀ ਕਰ ਲਈ ਹੈ।
ਬੁਮਰਾਹ ਇਸ ਦੇ ਨਾਲ ਆਈ. ਪੀ. ਐੱਲ. ਵਿਚ 100 ਮੈਚ ਖੇਡਣ ਵਾਲੇ ਭਾਰਤ ਦੇ 7ਵੇਂ ਤੇਜ਼ ਗੇਂਦਬਾਜ਼ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਜਹੀਰ ਖਾਨ, ਪ੍ਰਵੀਣ ਕੁਮਾਰ, ਵਿਨੇ ਕੁਮਾਰ, ਇਰਫਾਨ ਪਠਾਨ, ਭੁਵਨੇਸ਼ਵਰ ਕੁਮਾਰ ਅਤੇ ਉਮੇਸ਼ ਯਾਦਵ ਹੀ ਭਾਰਤ ਦੇ ਅਜਿਹੇ ਤੇਜ਼ ਗੇਂਦਬਾਜ਼ ਹਨ ਜੋ 100 ਜਾਂ ਇਸ ਤੋਂ ਜ਼ਿਆਦਾ ਆਈ. ਪੀ. ਐੱਲ. ਮੈਚ ਖੇਡਣ ਵਾਲੇ ਖਿਡਾਰੀ ਹਨ।
ਸਭ ਤੋਂ ਜ਼ਿਆਦਾ ਆਈ. ਪੀ. ਐੱਲ. ਮੈਚ ਖੇਡਣ ਵਾਲੇ ਭਾਰਤੀ ਤੇਜ਼ ਗੇਂਦਬਾਜ਼
126 - ਭੁਵਨੇਸ਼ਵਰ ਕੁਮਾਰ
121 - ਉਮੇਸ਼ ਯਾਦਵ
119 - ਪ੍ਰਵੀਣ ਕੁਮਾਰ
105 - ਵਿਨਯ ਕੁਮਾਰ
103 - ਇਰਫਾਨ ਪਠਾਨ
100 - ਜਸਪ੍ਰੀਤ ਬੁਮਰਾਹ
100 - ਜਹੀਰ ਖਾਨ
ਬੁਮਰਾਹ ਮੁੰਬਈ ਇੰਡੀਅਨਜ਼ ਦੇ ਲਈ 100 ਮੈਚ ਖੇਡਣ ਵਾਲੇ 6ਵੇਂ ਖਿਡਾਰੀ ਹਨ। ਇਸ ਮੌਕੇ 'ਤੇ ਮੁੰਬਈ ਇੰਡੀਅਨਜ਼ ਨੇ ਟੀਮ ਦੇ ਮੁੱਖ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਇਕ ਸ਼ਾਨਦਾਰ ਤੋਹਫਾ ਵੀ ਦਿੱਤਾ। ਮੁੰਬਈ ਇੰਡੀਅਨਜ਼ ਨੇ ਬੁਮਰਾਹ ਨੂੰ 100ਵੇਂ ਮੈਚ ਦੇ ਲਈ 100 ਨੰਬਰ ਦੀ ਖਾਸ ਜਰਸੀ ਭੇਂਟ ਕੀਤੀ। ਇਸ ਦੀ ਫੋਟੋ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।
ਮੁੰਬਈ ਇੰਡੀਅਨਜ਼ ਦੇ ਲਈ ਸਭ ਤੋਂ ਜ਼ਿਆਦਾ ਆਈ. ਪੀ. ਐੱਲ. ਖੇਡਣ ਵਾਲੇ ਖਿਡਾਰੀ
172 - ਕਿਰੋਨ ਪੋਲਾਰਡ
162 - ਰੋਹਿਤ ਸ਼ਰਮਾ
136 - ਹਰਭਜਨ ਸਿੰਘ
122 - ਲਸਿਥ ਮਲਿੰਗਾ
114 - ਰਾਇਡੂ
100 - ਜਸਪ੍ਰੀਤ ਬੁਮਰਾਹ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕੋਹਲੀ ਤੋਂ ਉਠ ਚੁੱਕਾ ਹੈ ਖਿਡਾਰੀਆਂ ਦਾ ਭਰੋਸਾ, ਸੀਨੀਅਰ ਕ੍ਰਿਕਟਰ ਨੇ ਕੀਤੀ BCCI ਨੂੰ ਸ਼ਿਕਾਇਤ : ਰਿਪੋਰਟ
NEXT STORY