ਕਾਠਮੰਡੂ (ਭਾਸ਼ਾ): ਭਾਰਤ ਨੇ ਕੋਵਿਡ-19 ਮਹਾਮਾਰੀ ਖ਼ਿਲਾਫ਼ ਨੇਪਾਲ ਦੀ ਲੜਾਈ ਵਿਚ ਇਕਜੁੱਟਤਾ ਅਤੇ ਕਰੀਬੀ ਸਹਿਯੋਗ ਪ੍ਰਗਟ ਕਰਦਿਆਂ ਸ਼ੁੱਕਰਵਾਰ ਨੂੰ ਵੈਂਟੀਲੇਟਰ ਅਤੇ ਐਂਬੂਲੈਂਸ ਸਮੇਤ 18 ਕਰੋੜ ਰੁਪਏ ਦੇ ਮੈਡੀਕਲ ਉਪਕਰਨ ਸੌਂਪੇ। ਨੇਪਾਲ ਵਿਚ ਭਾਰਤ ਦੇ ਰਾਜਦੂਤ ਵਿਨੈ ਮੋਹਨ ਕਵਾਤਰਾ ਨੇ ਟੁੰਡੀਖੇਲ ਸਥਿਤ ਨੇਪਾਲੀ ਸੈਨਾ ਦੇ ਹੈੱਡਕੁਆਰਟਰ ਵਿਚ ਆਯੋਜਿਤ ਇਕ ਪ੍ਰੋਗਰਾਮ ਵਿਚ ਨੇਪਾਲ ਦੇ ਸੈਨਾ ਪ੍ਰਮੁੱਖ ਜਨਰਲ ਪੂਰਨ ਚੰਦਰ ਥਾਪਾ ਨੂੰ ਇਹ ਮੈਡੀਕਲ ਉਪਕਰਨ ਸੌਂਪੇ।
ਨੇਪਾਲ ਸਥਿਤ ਭਾਰਤੀ ਦੂਤਾਵਾਸ ਨੇ ਟਵੀਟ ਕੀਤਾ,''ਅਸੀਂ ਇਕੱਠੇ ਕੋਵਿਡ-19 ਨਾਲ ਲੜ ਰਹੇ ਹਾਂ। ਇਕਜੁੱਟਤਾ ਅਤੇ ਕਰੀਬੀ ਸਹਿਯੋਗ ਦੀ ਭਾਵਨਾ ਪ੍ਰਗਟ ਕਰਦੇ ਹੋਏ ਰਾਜਦੂਤ ਕਵਾਤਰਾ ਨੇ ਵੈਂਟੀਲੇਟਰ ਅਤੇ ਐਂਬੂਲੈਂਸ ਸਮੇਤ ਮੈਡੀਕਲ ਉਪਕਰਨ ਅੱਜ ਨੇਪਾਲੀ ਫੌਜ ਮੁਖੀ ਜਨਰਲ ਪੂਰਨ ਚੰਦਰ ਥਾਪਾ ਨੂੰ ਸੌਂਪੇ।'' ਨੇਪਾਲੀ ਸੈਨਾ ਦੇ ਬੁਲਾਰੇ ਨੇ ਟਵੀਟ ਕੀਤਾ.,''ਮੈਡੀਕਲ ਸਪਲਾਈ ਭਾਰਤੀ ਸੈਨਾ ਵੱਲੋਂ ਮੁਹੱਈਆ ਕਰਾਈ ਗਈ ਹੈ।'' ਇੱਥੇ ਸਥਿਤ ਭਾਰਤੀ ਦੂਤਾਵਾਸ ਨੇ ਬਿਆਨ ਵਿਚ ਕਿਹਾ ਕਿ 'ਗੁਆਂਢੀ ਪਹਿਲਾਂ' ਦੀ ਨੀਤੀ ਦੇ ਤਹਿਤ 28.80 ਕਰੋੜ ਨੇਪਾਲੀ ਰੁਪਏ (18,01,09,000 ਭਾਰਤੀ ਰੁਪਏ) ਦੇ ਮੈਡੀਕਲ ਉਪਕਰਨ ਅਤੇ ਸਪਲਾਈ ਭਾਰਤੀ ਸੈਨਾ ਵੱਲੋਂ ਕੀਤੀ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ ਦਾ ਐਲਾਨ, ਸਾਲ 2022 ਤੱਕ ਜੀ-7 ਦੇਸ਼ ਕੋਵਿਡ-19 ਦੇ 100 ਕਰੋੜ ਟੀਕੇ ਕਰਨਗੇ ਦਾਨ
ਦੂਤਾਵਾਸ ਨੇ ਕੋਵਿਡ-19 ਖ਼ਿਲਾਫ਼ ਨੇਪਾਲੀ ਸੈਨਾ ਦੀ ਲੜਾਈ ਵਿਚ ਭਾਰਤ ਦੇ ਸਮਰਥਨ ਨੂੰ ਦੁਹਰਾਇਆ। ਗੌਰਤਲਬ ਹੈ ਕਿ ਨੇਪਾਲ ਵਿਚ ਵੀਰਵਾਰ ਨੂੰ 2874 ਹੋਰ ਲੋਕਾਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਣ ਕਾਰਨ ਕੁਲ ਪੀੜਤਾਂ ਦੀ ਗਿਣਤੀ 6 ਲੱਖ ਦੇ ਪਾਰ ਹੋ ਗਈ। ਇਸ ਦੌਰਾਨ 59 ਹੋਰ ਲੋਕਾਂ ਦੀ ਇਨਫੈਕਸ਼ਨ ਨਾਲ ਮੌਤ ਹੋਈ। ਨੇਪਾਲ ਵਿਚ ਹੁਣ ਤੱਕ 8238 ਲੋਕਾਂ ਦੀ ਜਾਨ ਮਹਾਮਾਰੀ ਕਾਰਨ ਜਾ ਚੁੱਕੀ ਹੈ ਅਤੇ ਇਸ ਸਮੇਂ 77,858 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।
ਸਿੰਗਾਪੁਰ 'ਚ ਹਿੰਦੂ ਸ਼ਖਸ ਦੀ ਪੂਜਾ 'ਚ ਪਿਆ ਵਿਘਨ, ਪੁਲਸ ਨੇ ਸ਼ੁਰੂ ਕੀਤੀ ਜਾਂਚ
NEXT STORY