ਸਿੰਗਾਪੁਰ (ਭਾਸ਼ਾ) ਸਿੰਗਾਪੁਰ ਪੁਲਸ ਉਸ ਘਟਨਾ ਦੀ ਜਾਂਚ ਕਰ ਰਹੀ ਹੈ ਜਿਸ ਵਿਚ ਇਕ ਵੀਡੀਓ ਵਿਚ 48 ਸਾਲਾ ਔਰਤ ਨੂੰ ਘੰਟਾ ਵਜਾ ਕੇ ਆਪਣੇ ਹਿੰਦੂ ਗੁਆਂਢੀਆਂ ਦੀ ਪੂਜਾ ਵਿਚ ਵਿਘਨ ਪਾਉਂਦਿਆਂ ਦੇਖਿਆ ਗਿਆ ਹੈ। 'ਦੀ ਸਟ੍ਰੇਟਸ ਟਾਈਮਜ਼' ਨੇ ਵੀਰਵਾਰ ਨੂੰ ਦੱਸਿਆ ਕਿ ਪੁਲਸ ਨੇ ਕਿਹਾ ਕਿ ਇਕ ਰਿਪੋਰਟ ਦਰਜ ਕੀਤੀ ਗਈ ਹੈ ਅਤੇ ਔਰਤ ਜਾਂਚ ਵਿਚ ਪੁਲਸ ਦਾ ਸਹਿਯੋਗ ਕਰ ਰਹੀ ਹੈ।
ਲਿਵਨੇਸ਼ ਰਾਮੁ ਨੇ ਬੁੱਧਵਾਰ ਨੂੰ ਫੇਸਬੁੱਕ ਪੇਜ 'ਤੇ ਘਟਨਾ ਦੀ 19 ਸਕਿੰਟ ਦੀ ਵੀਡੀਓ ਪੋਸਟ ਕੀਤੀ ਜਿਸ ਵਿਚ ਐਨਕ ਲਗਾਏ ਹੋਏ ਇਕ ਵਿਅਕਤੀ ਆਪਣੇ ਅਪਾਰਟਮੈਂਟ ਦੇ ਬਾਹਰ ਪੂਜਾ ਕਰਦਿਆਂ ਘੰਟੀ ਵਜਾ ਰਿਹਾ ਹੈ। ਉਦੋਂ ਅਗਲੇ ਦਰਵਾਜੇ ਤੋਂ ਇਕ ਔਰਤ ਆਉਂਦੀ ਹੈ ਅਤੇ ਜ਼ਮੀਨ ਤੋਂ ਇਕ ਛੜੀ ਚੁੱਕ ਕੇ ਕਰੀਬ 15 ਸਕਿੰਟ ਤੱਕ ਇਕ ਛੋਟਾ ਘੰਟਾ ਜ਼ੋਰ-ਜ਼ੋਰ ਨਾਲ ਵਜਾਉਂਦੀ ਹੈ। ਜਦੋਂ ਵਿਅਕਤੀ ਰੁੱਕਦਾ ਹੈ ਅਤੇ ਘੰਟੀ ਦੀ ਆਵਾਜ਼ ਬੰਦ ਹੋ ਜਾਂਦੀ ਹੈ ਉਦੋਂ ਵੀ ਔਰਤ ਕੁਝ ਦੇਰ ਤੱਕ ਲਗਾਤਾਰ ਘੰਟਾ ਵਜਾਉਂਦੀ ਰਹਿੰਦੀ ਹੈ।
ਪੜ੍ਹੋ ਇਹ ਅਹਿਮ ਖਬਰ- ਚੀਨ ਨੇ ਸਫਲਤਾਪੂਰਵਕ 4 ਉਪਗ੍ਰਹਿ ਕੀਤੇ ਲਾਂਚ
ਲਿਵਨੇਸ਼ ਨੇ ਆਪਣੀ ਫੇਸਬੁੱਕ ਪੋਸਟ ਵਿਚ ਕਿਹਾ,''ਕਈ ਹੋਰ ਹਿੰਦੂਆਂ ਦੀ ਤਰ੍ਹਾਂ ਸਾਡਾ ਪਰਿਵਾਰ ਹਫ਼ਤੇ ਵਿਚ ਦੋ ਵਾਰ ਪੰਜ ਮਿੰਟ ਲਈ ਪ੍ਰਾਰਥਨਾ ਕਰਦੇ ਹੋਏ ਘੰਟੀ ਵਜਾਉਂਦਾ ਹੈ। ਇਸ ਘਰ ਵਿਚ ਉਹ 20 ਸਾਲਾਂ ਤੋਂ ਵੱਧ ਸਮੇਂ ਤੋਂ ਰਹਿ ਰਹੇ ਹਨ ਪਰ ਕਦੇ ਕੋਈ ਪਰੇਸ਼ਾਨੀ ਨਹੀਂ ਹੋਈ। ਮੈਨੂੰ ਲੱਗਦਾ ਹੈ ਕਿ ਕੋਵਿਡ-19 ਕਾਰਨ ਚੀਜ਼ਾਂ ਬਦਲ ਗਈਆਂ ਹਨ।'' ਇਸ ਵਿਚਕਾਰ ਗ੍ਰਹਿ ਮਾਮਲਿਆਂ ਅਤੇ ਕਾਨੂੰਨ ਮੰਤਰੀ ਕੇ ਸ਼ਨਮੁਗਨਮ ਨੇ ਵੀਰਵਾਰ ਨੂੰ ਕਿਹਾ ਕਿ ਲੋਕਾਂ ਦੀਆਂ ਨਸਲੀ ਤਰਜੀਹਾਂ ਹੋ ਸਕਦੀਆਂ ਹਨ ਅਤੇ ਇਹ ਨਸਲਵਾਦ ਨਹੀਂ ਹੈ ਪਰ ਜੇਕਰ ਇਹ ਅਜਿਹਾ ਜਨਤਕ ਤੌਰ 'ਤੇ ਦੂਜਿਆਂ 'ਤੇ ਥੋਪਦੇ ਹਨ ਤਾਂ ਸਥਿਤੀ ਵਿਗੜੇਗੀ।
ਸਖਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਬਾਈਡੇਨ ਤੇ ਪੁਤਿਨ ਸਵਿਟਜ਼ਰਲੈਂਡ ’ਚ ਕਰਨਗੇ ਮੁਲਾਕਾਤ
NEXT STORY