ਸਿੰਗਾਪੁਰ— ਅਮਰੀਕਾ ਸਥਿਤ ਥਿੰਕ ਟੈਂਕ ਦੇ ਇਕ ਖੋਜਕਾਰ ਨੇ ਦਾਅਵਾ ਕੀਤਾ ਹੈ ਕਿ ਭਾਰਤ ਤੇ ਚੀਨ ਵਿਚਾਲੇ 2017 ਦੇ ਡੋਕਲਾਮ ਵਿਰੋਧ ਜਿਹੇ ਸਰਹੱਦੀ ਪ੍ਰਬੰਧਨ ਮੱਤਭੇਦਾਂ ਨੂੰ ਲੈ ਕੇ ਸਮਝ ਵਿਕਸਿਤ ਹੋਈ ਹੈ। ਭਾਰਤ ਤੇ ਚੀਨ ਵਿਚਾਲੇ 16 ਜੂਨ 2017 ਤੋਂ 73 ਦਿਨ ਤੱਕ ਡੋਕਲਾਮ 'ਚ ਵਿਰੋਧ ਕਾਇਮ ਰਿਹਾ ਸੀ। ਭਾਰਤ ਨੇ ਚੀਨੀ ਫੌਜ ਵਲੋਂ ਵਿਵਾਦਿਤ ਤਿਰਾਹਾ ਖੇਤਰ 'ਚ ਸੜਕ ਦਾ ਨਿਰਮਾਣ ਬੰਦ ਕਰਵਾ ਦਿੱਤਾ ਸੀ। ਭੂਟਾਨ ਤੇ ਚੀਨ ਦੇ ਵਿਚਾਲੇ ਵੀ ਡੋਕਲਾਮ ਨੂੰ ਲੈਕੇ ਵਿਰੋਧ ਰਿਹਾ।
ਇੰਟਰਨੈਸ਼ਨਲ ਇੰਸਟੀਚਿਊਟ ਆਫ ਸਟ੍ਰੈਟੇਜਿਕ ਸਟੱਡੀਜ਼ ਦੇ ਦੱਖਣੀ ਏਸ਼ੀਆਈ ਰਿਸਰਚਰ ਐਂਟੋਨੀ ਲੇਵੇਸਕਯੂਸ ਨੇ ਕਿਹਾ ਕਿ ਹਾਲਾਂਕਿ ਭਾਰਤ ਤੇ ਚੀਨ ਦੇ ਵਿਚਾਲੇ ਭਵਿੱਖ 'ਚ ਵੀ ਡੋਕਲਾਮ ਜਿਹੇ ਵਿਵਾਦ ਹੋ ਸਕਦੇ ਹਨ ਪਰ ਦੋਵੇਂ ਗੁਆਂਢੀ ਦੇਸ਼ਾਂ ਦੇ ਵਿਚਾਲੇ ਹੁਣ ਇਨ੍ਹਾਂ ਨਾਲ ਨਿਪਟਣ ਨੂੰ ਲੈ ਕੇ ਸਮਝ ਬਣ ਗਈ ਹੈ। ਸਾਲਾਨਾ 'ਆਈ.ਆਈ.ਐੱਸ.ਐੱਸ. ਸ਼ਾਂਗਰੀ ਲਾ ਡਾਇਲਾਗ' ਦੌਰਾਨ ਉਨ੍ਹਾਂ ਨੇ ਕਿਹਾ ਕਿ '2017 'ਚ ਡੋਕਲਾਮ ਨੂੰ ਲੈ ਕੇ ਪੈਦਾ ਹੋਏ ਤਣਾਅ ਨੂੰ ਦੋਵਾਂ ਪੱਖਾਂ ਨੇ ਚੰਗੀ ਤਰ੍ਹਾਂ ਦੂਰ ਕੀਤਾ ਪਰ ਅਸੀਂ ਇਸ ਤੱਥ ਨੂੰ ਨਕਾਰ ਨਹੀਂ ਸਕਦੇ ਕਿ ਅਜਿਹੀ ਸਥਿਤੀ ਭਵਿੱਖ 'ਚ ਪੈਦਾ ਨਾ ਹੋਵੇ, ਭਾਰਤ ਤੇ ਚੀਨ ਵਿਚਾਲੇ ਇਕ ਸਮਝ ਵਿਕਸਿਤ ਹੋਈ ਹੈ।
ਦੁਬਈ 'ਚ ਟੀ.ਵੀ. 'ਤੇ ਮੋਦੀ ਦਾ ਸਹੁੰ ਚੁੱਕ ਸਮਾਗਮ ਦੇਖ ਬਾਗੋਬਾਗ ਹੋਏ ਭਾਰਤੀ
NEXT STORY