ਇੰਟਰਨੈਸ਼ਨਲ ਡੈਸਕ- ਕੈਨੇਡਾ ਨੇ ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸਮੂਹ ਐਲਾਨ ਦਿੱਤਾ ਹੈ। ਇਸ ਨਾਲ ਕੈਨੇਡੀਅਨ ਸਟੇਟ ਪੁਲਸ ਨੂੰ ਬਿਸ਼ਨੋਈ ਗੈਂਗ ਦੀ ਜਾਂਚ ਲਈ ਵਧੇਰੇ ਅਧਿਕਾਰ ਅਤੇ ਸਰੋਤ ਮਿਲਣਗੇ। ਕੈਨੇਡਾ ਵਿਚ ਬਿਸ਼ਨੋਈ ਗੈਂਗ ’ਤੇ ਪਾਬੰਦੀ ਲਾਉਣ ਦੀ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ।
ਕੈਨੇਡੀਅਨ ਪੁਲਸ ਨੇ ਦਾਅਵਾ ਕੀਤਾ ਸੀ ਕਿ ਇਹ ਗੈਂਗ ਦੇਸ਼ ਵਿਚ ਕਈ ਕਤਲਾਂ ’ਚ ਸ਼ਾਮਲ ਹੈ ਪਰ ਕੈਨੇਡਾ ਵਿਚ ਕੰਮ ਕਰ ਰਹੇ ਖਾਲਿਸਤਾਨੀ ਅੱਤਵਾਦੀਆਂ ਅਤੇ ਅਪਰਾਧੀਆਂ ਲਈ ਸਰਕਾਰ ਦੇ ਸਮਰਥਨ ਨੇ ਕਈ ਸਵਾਲ ਖੜ੍ਹੇ ਕੀਤੇ ਹਨ। ਇਹ ਮੰਨਿਆ ਜਾਂਦਾ ਹੈ ਕਿ ਕੈਨੇਡਾ ਨੇ ਖਾਲਿਸਤਾਨੀਆਂ ਦੇ ਦਬਾਅ ਹੇਠ ਬਿਸ਼ਨੋਈ ਗੈਂਗ ’ਤੇ ਪਾਬੰਦੀ ਲਗਾਈ ਹੈ। ਇਸ ਨਾਲ ਇਹ ਸਵਾਲ ਉੱਠਦਾ ਹੈ ਕਿ ਕੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਕੈਨੇਡੀਅਨ ਸਰਕਾਰ ਵੀ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਨੀਤੀਆਂ ’ਤੇ ਹੀ ਚੱਲ ਰਹੀ ਹੈ।
ਕੈਨੇਡਾ ਨੇ ਬਿਸ਼ਨੋਈ ਗੈਂਗ ’ਤੇ ਪਾਬੰਦੀ ਕਿਉਂ ਲਗਾਈ ?
ਖੁਫੀਆ ਸੂਤਰਾਂ ਮੁਤਾਬਕ ਕੈਨੇਡਾ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਨੂੰ ਦੇਸ਼ ਦੇ ਅਪਰਾਧਿਕ ਕੋਡ ਦੇ ਤਹਿਤ ਅੱਤਵਾਦੀ ਸੰਗਠਨ ਵਜੋਂ ਅਧਿਕਾਰਤ ਤੌਰ ’ਤੇ ਸੂਚੀਬੱਧ ਕਰਨਾ ਇਕ ਚੋਣਵਾਂ ਕਦਮ ਹੈ, ਜੋ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਦਬਾਅ ਹੇਠ ਚੁੱਕਿਆ ਗਿਆ ਹੈ।
ਉਨ੍ਹਾਂ ਕਿਹਾ, ‘ਕੈਨੇਡਾ ਭਾਰਤ ਨੂੰ ਨਿਸ਼ਾਨਾ ਬਣਾਉਣ ਵਾਲੇ ਖਾਲਿਸਤਾਨੀ ਕੱਟੜਪੰਥੀਆਂ ਅਤੇ 2020 ਦੇ ਰੈਫਰੈਂਡਮ ’ਚ ਸ਼ਾਮਲ ਲੋਕਾਂ ਨੂੰ ਸੁਰੱਖਿਅਤ ਪਨਾਹਗਾਹ ਪ੍ਰਦਾਨ ਕਰਦਾ ਰਿਹਾ ਹੈ। ਬਿਸ਼ਨੋਈ ਗੈਂਗ ਨੂੰ ਇਕ ਅੱਤਵਾਦੀ ਸਮੂਹ ਵਜੋਂ ਨਾਮਜ਼ਦ ਕਰ ਕੇ ਕੈਨੇਡਾ ਭਾਰਤ ਦੇ ਇਕ ਅਪਰਾਧਿਕ ਅੱਤਵਾਦੀ ਨੈੱਟਵਰਕ ਦੀ ਤੁਲਨਾ ਖਾਲਿਸਤਾਨੀ ਵੱਖਵਾਦੀਆਂ ਨਾਲ ਕਰ ਕੇ ਬਿਆਨਾਂ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।’
ਇਹ ਵੀ ਪੜ੍ਹੋ- ਸ਼ਟਡਾਊਨ ਹੋ ਗਈ ਅਮਰੀਕੀ ਸਰਕਾਰ ! 6 ਸਾਲਾਂ 'ਚ ਪਹਿਲੀ ਵਾਰ ਹੋਇਆ ਅਜਿਹਾ
ਭਾਰਤ ਦੀਆਂ ਸ਼ਿਕਾਇਤਾਂ ਨੂੰ ਕਮਜ਼ੋਰ ਕਰ ਰਿਹੈ ਕੈਨੇਡਾ
ਉਨ੍ਹਾਂ ਕਿਹਾ ਕਿ ਕੈਨੇਡਾ ਆਪਣੀ ਧਰਤੀ ਤੋਂ ਚੱਲ ਰਹੇ ਖਾਲਿਸਤਾਨ ਪੱਖੀ ਅੱਤਵਾਦ ਬਾਰੇ ਭਾਰਤ ਦੀਆਂ ਲੰਬੇ ਸਮੇਂ ਤੋਂ ਚੱਲੀਆਂ ਆ ਰਹੀਆਂ ਸ਼ਿਕਾਇਤਾਂ ਨੂੰ ਕਮਜ਼ੋਰ ਕਰ ਰਿਹਾ ਹੈ। ਇਹ ਕਦਮ ਵਿਸ਼ਵਵਿਆਪੀ ਧਾਰਨਾ ਨੂੰ ਬਦਲਣ ਦੀ ਕੋਸ਼ਿਸ਼ ਹੈ।
ਇਸ ਦਾ ਮਕਸਦ ਪਾਕਿਸਤਾਨ ਸਮਰਥਿਤ ਜੇਹਾਦੀਆਂ ਵਿਰੁੱਧ ਭਾਰਤ ਦੀ ਮਜ਼ਬੂਤ ਅੱਤਵਾਦ ਵਿਰੋਧੀ ਕੂਟਨੀਤੀ ਨੂੰ ਕਮਜ਼ੋਰ ਕਰਨਾ ਹੈ। ਭਾਰਤ ਨੇ ਸਿੱਖਸ ਫਾਰ ਜਸਟਿਸ (ਐੱਸ.ਐੱਫ.ਜੇ.) ਅਤੇ ਬੱਬਰ ਖਾਲਸਾ ਵਰਗੇ ਖਾਲਿਸਤਾਨੀ ਸੰਗਠਨਾਂ ’ਤੇ ਕਈ ਡੋਜ਼ੀਅਰ ਪ੍ਰਦਾਨ ਕੀਤੇ ਹਨ ਪਰ ਕੈਨੇਡਾ ਨੇ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਦਾ ਰਿਹਾ ਹੈ।
ਭਾਰਤ ਦੀ ਮੰਗ ਪ੍ਰਤੀ ਗੰਭੀਰ ਨਹੀਂ ਕੈਨੇਡਾ
ਉਨ੍ਹਾਂ ਕਿਹਾ, ‘ਭਾਰਤ ਦੀ ਮੰਗ ਹੈ ਕਿ ਕੈਨੇਡਾ ਬਿਸ਼ਨੋਈ ਦੇ ਵਿਦੇਸ਼ੀ ਵਿੱਤੀ ਅਤੇ ਹਥਿਆਰਾਂ ਦੇ ਸਬੰਧਾਂ ’ਤੇ ਸਿਰਫ਼ ਪ੍ਰਤੀਕਾਤਮਕ ਪਾਬੰਦੀਆਂ ਲਗਾਉਣ ਦੀ ਬਜਾਏ ਖੁਫੀਆ ਜਾਣਕਾਰੀ ਸਾਂਝੀ ਕਰੇ। ਸਿਰਫ਼ ਖੁਫੀਆ ਜਾਣਕਾਰੀ ਸਾਂਝੀ ਕਰਨ ਨਾਲ ਹੀ ਸਾਬਿਤ ਹੋਵੇਗਾ ਕਿ ਕੈਨੇਡਾ ਗੰਭੀਰ ਹੈ ਜਾਂ ਸਿਰਫ਼ ਦਿਖਾਵਾ ਕਰ ਰਿਹਾ ਹੈ।’
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦੁਨੀਆ ਦੇ ਵੱਡੇ ਸ਼ਹਿਰਾਂ ’ਚ ਸਭ ਤੋਂ ਜ਼ਿਆਦਾ ਗਰਮ ਦਿਨਾਂ ਦੀ ਗਿਣਤੀ 26 ਫੀਸਦੀ ਵਧੀ
NEXT STORY