ਲੰਡਨ- ਭਾਰਤ ਤੋਂ ਬਾਅਦ ਕਈ ਯੂਰਪੀਨ ਦੇਸ਼ਾਂ ਨੇ ਵੀ ਅਮਰੀਕਾ ਲਈ ਡਾਕ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। ਇਨ੍ਹਾਂ ’ਚ ਇਟਲੀ, ਬ੍ਰਿਟੇਨ, ਫਰਾਂਸ, ਜਰਮਨੀ, ਨੀਦਰਲੈਂਡ, ਆਸਟ੍ਰੀਆ ਅਤੇ ਕਈ ਹੋਰ ਦੇਸ਼ ਸ਼ਾਮਲ ਹਨ। ਸੇਵਾ ਮੁਅੱਤਲ ਕਰਨ ਦਾ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਵੇਂ ਟੈਰਿਫ ਨਿਯਮ ਹਨ।
ਅਸਲ ’ਚ ਟਰੰਪ ਪ੍ਰਸ਼ਾਸਨ ਨੇ ਇਸ ਸਾਲ 30 ਜੁਲਾਈ ਨੂੰ ਇਕ ਹੁਕਮ ਜਾਰੀ ਕੀਤਾ ਸੀ, ਜਿਸ ਵਿਚ 800 ਡਾਲਰ (70,000 ਰੁਪਏ) ਤਕ ਦੇ ਸਾਮਾਨ ’ਤੇ ਮਿਲਣ ਵਾਲੀ ਟੈਰਿਫ ਛੋਟ ਨੂੰ ਖਤਮ ਕਰ ਦਿੱਤਾ ਗਿਆ ਹੈ। ਇਹ ਛੋਟ 29 ਅਗਸਤ ਤੋਂ ਖਤਮ ਹੋ ਜਾਵੇਗੀ। ਯੂਰਪੀਨ ਡਾਕ ਸੰਗਠਨ ਪੋਸਟ ਯੂਰਪ ਤੇ ਹੋਰ ਡਾਕ ਵਿਭਾਗਾਂ ਅਨੁਸਾਰ ਨਵੇਂ ਨਿਯਮਾਂ ਬਾਰੇ ਅਜੇ ਸਪੱਸ਼ਟ ਜਾਣਕਾਰੀ ਨਹੀਂ ਮਿਲੀ ਹੈ। ਇਸ ਲਈ ਡਾਕ ਰਾਹੀਂ ਸਾਮਾਨ ਭੇਜਣ ਦੀਆਂ ਸੇਵਾਵਾਂ ਨੂੰ ਫਿਲਹਾਲ ਰੋਕਿਆ ਜਾ ਰਿਹਾ ਹੈ।
ਭਾਰਤ ਦੇ ਸੰਚਾਰ ਮੰਤਰਾਲਾ ਅਨੁਸਾਰ ਅਮਰੀਕਾ ਵੱਲੋਂ ਟੈਰਿਫ ਲਾਗੂ ਕਰਨ ਤੇ ਵਸੂਲਣ ਦੀ ਪ੍ਰਕਿਰਿਆ ਸਪੱਸ਼ਟ ਨਹੀਂ ਹੈ। ਭਾਰਤੀ ਡਾਕ ਵਿਭਾਗ 25 ਅਗਸਤ ਤੋਂ ਅਮਰੀਕਾ ਲਈ ਵਧੇਰੇ ਡਾਕ ਸਾਮਾਨ ਦੀ ਬੁਕਿੰਗ ਮੁਅੱਤਲ ਕਰ ਦੇਵੇਗਾ। ਇਸ ਦੇ ਨਾਲ ਹੀ ਜਰਮਨੀ ਦੀ ਡਾਇਚੇ ਪੋਸਟ ਨੇ ਕਿਹਾ ਹੈ ਕਿ ਨਿੱਜੀ ਅਤੇ ਵਪਾਰਕ ਗਾਹਕਾਂ ਲਈ ਪਾਰਸਲ ਭੇਜਣ ’ਤੇ ਆਰਜ਼ੀ ਪਾਬੰਦੀ ਲਾਈ ਗਈ ਹੈ। ਇਟਲੀ ਨੇ 23 ਅਗਸਤ ਤੋਂ ਇਸ ਸੇਵਾ ’ਤੇ ਪਾਬੰਦੀ ਲਾ ਦਿੱਤੀ ਹੈ। ਹਾਲਾਂਕਿ ਇੱਥੋਂ ਆਮ ਪੱਤਰ ਭੇਜੇ ਜਾ ਸਕਦੇ ਹਨ।
ਦੂਜੇ ਪਾਸੇ ਬ੍ਰਿਟੇਨ ਦੀ ਰਾਇਲਵੀ ਲਾਈ ਜਾਵੇਗੀ। ਟੈਰਿਫ ਇਕੱਠਾ ਕਰਨ ਦੀ ਪ੍ਰਣਾਲੀ ’ਤੇ ਸਪੱਸ਼ਟਤਾ ਦੀ ਘਾਟ ਕਾਰਨ ਫਰਾਂਸ ਤੇ ਨੀਦਰਲੈਂਡ ਨੇ ਵੀ ਇਸ ਨੂੰ ਰੋਕ ਦਿੱਤਾ ਹੈ। ਆਸਟ੍ਰੀਆ ਨੇ ਵੀ ਪਿਛਲੇ ਹਫ਼ਤੇ ਤਕ ਹੀ ਅਮਰੀਕਾ ਲਈ ਵਪਾਰਕ ਸ਼ਿਪਮੈਂਟ ਨੂੰ ਸਵੀਕਾਰ ਕੀ ਮੇਲ ਸਰਵਿਸ ਨੇ ਅਮਰੀਕਾ ਨੂੰ ਭੇਜੇ ਜਾਣ ਵਾਲੇ ਸਾਰੇ ਪੈਕੇਜ ਬੰਦ ਕਰ ਦਿੱਤੇ ਹਨ। 100 ਡਾਲਰ ਤੋਂ ਵੱਧ ਮੁੱਲ ਦੇ ਸਾਮਾਨ ’ਤੇ 10 ਫੀਸਦੀ ਡਿਊਟੀ ਤਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਯੂਕ੍ਰੇਨ ਦਾ ਰੂਸ 'ਤੇ ਵੱਡਾ ਹਮਲਾ ! ਪ੍ਰਮਾਣੂ ਪਾਵਰ ਪਲਾਂਟ ਨੂੰ ਬਣਾਇਆ ਨਿਸ਼ਾਨਾ, ਰੇਡੀਏਸ਼ਨ ਲੀਕੇਜ...
NEXT STORY