ਇੰਟਰਨੈਸ਼ਨਲ ਡੈਸਕ- ਯੂਕ੍ਰੇਨ ਨੇ ਐਤਵਾਰ ਨੂੰ ਰੂਸ ’ਤੇ ਇਕ ਵੱਡਾ ਡਰੋਨ ਹਮਲਾ ਕੀਤਾ। ਇਹ ਹਮਲਾ ਰੂਸ ਦੇ ਕੁਰਸਕ ਵਿਚ ਸਥਿਤ ਸਭ ਤੋਂ ਵੱਡੇ ਪ੍ਰਮਾਣੂ ਪਾਵਰ ਪਲਾਂਟਾਂ ਵਿਚੋਂ ਇਕ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ ਸੀ।
ਯੂਕ੍ਰੇਨ ਦੇ ਡਰੋਨ ਹਮਲੇ ਕਾਰਨ ਕੁਰਸਕ ਪ੍ਰਮਾਣੂ ਪਾਵਰ ਪਲਾਂਟ ਵਿਚ ਅੱਗ ਲੱਗ ਗਈ, ਜਿਸ ਕਾਰਨ ਇਕ ਟ੍ਰਾਂਸਫਾਰਮਰ ਨੂੰ ਨੁਕਸਾਨ ਪਹੁੰਚਿਆ ਅਤੇ ਪਲਾਂਟ ਦੀ ਇਕ ਯੂਨਿਟ ਦੀ ਸੰਚਾਲਨ ਸਮਰੱਥਾ ਘਟ ਗਈ। ਪ੍ਰਮਾਣੂ ਪਲਾਂਟ ਦੀ ਪ੍ਰੈੱਸ ਸੇਵਾ ਨੇ ਐਤਵਾਰ ਸਵੇਰੇ ਇਹ ਜਾਣਕਾਰੀ ਦਿੱਤੀ। ਯੂਕ੍ਰੇਨ ਦੇ ਹਮਲੇ ਤੋਂ ਬਾਅਦ ਰੂਸ ਦੇ ਜਵਾਬੀ ਹਮਲੇ ਦਾ ਡਰ ਹੈ।
ਇਹ ਵੀ ਪੜ੍ਹੋ- ਸਫ਼ਰ, ਖੇਡ, ਮਿਊਜ਼ਿਕ ਪ੍ਰੋਗਰਾਮ ਤੇ ਪੱਬਾਂ 'ਚ ਜਾਣ 'ਤੇ Ban ! ਪ੍ਰਸ਼ਾਸਨ ਨੇ ਲਿਆ ਸਖ਼ਤ ਫ਼ੈਸਲਾ
ਪਲਾਂਟ ਦੇ ਅਕਾਊਂਟ ਤੋਂ ਕੀਤੀ ਗਈ ਇਕ ਪੋਸਟ ਵਿਚ ਕਿਹਾ ਗਿਆ ਹੈ ਕਿ ਜਿਵੇਂ ਹੀ ਡਰੋਨ ਡਿੱਗਿਆ, ਉਸ ਵਿਚ ਧਮਾਕਾ ਹੋਇਆ ਅਤੇ ਅੱਗ ਲੱਗ ਗਈ। ਧਮਾਕੇ ਕਾਰਨ ਰੇਡੀਏਸ਼ਨ ਲੀਕੇਜ ਦੀ ਖ਼ਬਰ ਵੀ ਸਾਹਮਣੇ ਆਈ ਸੀ, ਹਾਲਾਂਕਿ ਰੇਡੀਏਸ਼ਨ ਦਾ ਪੱਧਰ ਆਮ ਸੀ ਅਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਰੂਸੀ ਅਧਿਕਾਰੀਆਂ ਨੇ ਕਿਹਾ ਕਿ ਯੂਕ੍ਰੇਨ ਦੇ ਹਮਲੇ ਤੋਂ ਬਾਅਦ ਪੱਛਮੀ ਕੁਰਸਕ ਵਿਚ ਪ੍ਰਮਾਣੂ ਪਾਵਰ ਪਲਾਂਟ ’ਚ ਲੱਗੀ ਅੱਗ ਬੁਝਾ ਦਿੱਤੀ ਗਈ ਹੈ। ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਯੂਕ੍ਰੇਨ ਆਪਣਾ ਆਜ਼ਾਦੀ ਦਿਵਸ (24 ਅਗਸਤ) ਮਨਾ ਰਿਹਾ ਹੈ। ਯੂਕ੍ਰੇਨ 1991 ਵਿਚ ਸੋਵੀਅਤ ਯੂਨੀਅਨ ਤੋਂ ਵੱਖ ਹੋਇਆ ਸੀ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਰੇਲਵੇ ਟਰੈਕ 'ਤੇ ਪਲਟ ਗਈ ਵਿਦਿਆਰਥੀਆਂ ਨਾਲ ਭਰੀ ਸਕੂਲ ਵੈਨ, ਫ਼ਿਰ ਜੋ ਹੋਇਆ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੁਨਕ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ’ਚ ਨੌਜਵਾਨ ਦੋਸ਼ੀ ਕਰਾਰ
NEXT STORY