ਇੰਟਰਨੈਸ਼ਨਲ ਡੈਸਕ-ਭਾਰਤ 'ਚ ਕੋਰੋਨਾ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਅਤੇ ਟੀਕਾਕਰਣ ਮੁਹਿੰਮ ਦੀ ਸੁਸਤ ਰਫਤਾਰ ਦਰਮਿਆਨ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਨੇ ਕਿਹਾ ਕਿ ਇਸ ਵੇਲੇ ਭਾਰਤ ਨੂੰ 100 ਕਰੋੜ ਕੋਵਿਡ ਵੈਕਸੀਨ ਖੁਰਾਕ ਦੀ ਲੋੜ ਹੈ। ਆਈ.ਐੱਮ.ਐੱਫ. ਨੇ ਇਕ ਪ੍ਰੈੱਸ ਨੋਟ ਰਾਹੀਂ ਕਿਹਾ ਕਿ ਭਾਰਤ ਨੂੰ ਜ਼ਿਆਦਾਤਰ ਲੋਕਾਂ ਨੂੰ ਟੀਕਾ ਲਵਾਉਣ ਅਤੇ ਨਵੀਂ ਸਮਰੱਥਾ 'ਚ ਨਿਵੇਸ਼ ਨੂੰ ਉਤਸ਼ਾਹਤ ਕਰਨ ਲਈ 1 ਬਿਲੀਅਨ ਕੋਵਿਡ ਵੈਕਸੀਨ ਖੁਰਾਕ ਦਾ ਹੁਕਮ ਦੇਣਾ ਚਾਹੀਦਾ। ਦੱਸ ਦੇਈਏ ਕਿ ਦੇਸ਼ ਦੇ ਕਈ ਸੂਬਿਆਂ 'ਚ ਕੋਰੋਨਾ ਵੈਕਸੀਨ ਦੀ ਭਾਰੀ ਕਮੀ ਹੋ ਗਈ ਹੈ। ਸੂਬਾ ਸਰਕਾਰਾਂ ਨੇ ਟੀਕਾਕਰਣ ਕੇਂਦਰਾਂ ਨੂੰ ਬੰਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ-ਤਾਲਿਬਾਨ ਨੇ ਅਫਗਾਨਿਸਤਾਨ ਦੇ ਉੱਤਰ ਪੂਰਬ 'ਚ ਕੀਤਾ ਹਮਲਾ, 8 ਫੌਜੀਆਂ ਦੀ ਮੌਤ
1 ਬਿਲੀਅਨ ਵੈਕਸੀਨ ਨੂੰ ਆਰਡਰ ਕਰਨ ਦੀ ਲੋੜ
ਆਈ.ਐੱਮ.ਐੱਫ. ਨੇ ਕਿਹਾ ਕਿ 1 ਬਿਲੀਅਨ ਵੈਕਸੀਨ ਖੁਰਾਕ ਦੇ ਹੁਕਮ ਤਹਿਤ ਭਾਰਤ ਦੀ 60 ਫੀਸਦੀ ਆਬਾਦੀ ਵੈਕਸੀਨੇਟ ਹੋ ਸਕਦੀ ਹੈ। ਨਾਲ ਹੀ ਨਿਵੇਸ਼ਕਾਂ ਅਤੇ ਫਾਰਮਾ ਕੰਪਨੀਆਂ ਨੂੰ ਵੀ ਫਾਇਦਾ ਮਿਲੇਗਾ। ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਮੁੱਖ ਅਰਥ ਸ਼ਾਸਤਰੀ ਗੀਤਾ ਗੋਪੀਨਾਥ ਅਤੇ ਅਰਥਸ਼ਾਸਤਰੀ ਰੂਚਿਰ ਅਗਰਵਾਲ ਦਰਮਿਆਨ ਹੋਈ ਗੱਲਬਾਤ ਦੇ ਆਧਾਰ 'ਤੇ ਨੋਟ ਜਾਰੀ ਕੀਤਾ ਗਿਆ ਹੈ। ਇਸ 'ਚ ਭਾਰਤ ਤੋਂ ਕੇਂਦਰੀ ਪੱਧਰ 'ਤੇ ਵੈਕਸੀਨ ਖਰੀਦਣ ਦੀ ਅਪੀਲ ਕੀਤੀ ਗਈ ਹੈ। ਦੱਸ ਦੇਈਏ ਕਿ ਭਾਰਤ 'ਚ ਅਜੇ ਦੋ ਫਾਰਮਾ ਕਪੰਨੀਆਂ ਹੀ ਕੋਵਿਡ ਵੈਕਸੀਨ ਤਿਆਰ ਕਰ ਰਹੀਆਂ ਹਨ। ਸੀਰਮ ਇੰਸਟੀਚਿਉਟ ਦੀ ਕੋਵਿਡਸ਼ੀਲਡ ਅਤੇ ਭਾਰਤ ਬਾਇਓਨਟੈੱਕ ਦੀ ਕੋਵੈਕਸੀਨ ਉਪਲੱਬਧ ਹੈ। ਹਾਲਾਂਕਿ ਇਸ ਮਹੀਨੇ ਤੋਂ ਰੂਸ ਦੀ ਸਪੂਤਨਿਕ ਵੈਕਸੀਨ ਵੀ ਮਰੀਜ਼ਾਂ ਨੂੰ ਲਾਈ ਜਾ ਰਹੀ ਹੈ।
ਇਹ ਵੀ ਪੜ੍ਹੋ-ਨੇਪਾਲ 'ਚ ਕੋਰੋਨਾ ਇਨਫੈਕਟਿਡ ਮਰੀਜ਼ਾਂ ਦੀ ਗਿਣਤੀ ਹੋਈ 5 ਲੱਖ ਤੋਂ ਪਾਰ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਤਾਲਿਬਾਨ ਨੇ ਅਫਗਾਨਿਸਤਾਨ ਦੇ ਉੱਤਰ ਪੂਰਬ 'ਚ ਕੀਤਾ ਹਮਲਾ, 8 ਫੌਜੀਆਂ ਦੀ ਮੌਤ
NEXT STORY