ਬੈਂਕਾਕ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਰੂਸ ਤੋਂ ਤੇਲ ਖਰੀਦਣ ਦੇ ਭਾਰਤ ਦੇ ਫੈਸਲੇ ਦੀ ਅਮਰੀਕਾ ਅਤੇ ਦੁਨੀਆ ਦੇ ਹੋਰ ਦੇਸ਼ ਭਾਵੇਂ ਹੀ ਸ਼ਲਾਘਾ ਨਾ ਕਰਨ ਪਰ ਉਨ੍ਹਾਂ ਨੇ ਇਸਨੂੰ ਸਵੀਕਾਰ ਕਰ ਲਿਆ ਹੈ, ਕਿਉਂਕਿ ਨਵੀਂ ਦਿੱਲੀ ਨੇ ਆਪਣੇ ਰੁਖ਼ ਦਾ ਕਦੇ ਬਚਾਅ ਨਹੀਂ ਕੀਤਾ ਸਗੋਂ ਉਨ੍ਹਾਂ ਨੇ ਇਹ ਅਹਿਸਾਸ ਕਰਾਇਆ ਕਿ ਤੇਲ ਅਤੇ ਗੈਸ ਦੀ ‘ਅਣਉਚਿਤ ਰੂਪ ਤੋਂ ਜ਼ਿਆਦਾ’ ਕੀਮਤਾਂ ਵਿਚਾਲੇ ਸਰਕਾਰ ਦੀ ਆਪਣੇ ਲੋਕਾਂ ਪ੍ਰਤੀ ਕੀ ਜ਼ਿੰਮੇਵਾਰੀ ਹੈ।
ਜੈਸ਼ੰਕਰ ਭਾਰਤ-ਇੰਗਲੈਂਡ ਸੰਯੁਕਤ ਕਮਿਸਨ ਦੀ 9ਵੀਂ ਮੀਟਿੰਗ ਵਿਚ ਭਾਗ ਲੈਣ ਲਈ ਮੰਗਲਵਾਰ ਨੂੰ ਇਥੇ ਪਹੁੰਚੇ ਅਤੇ ਉਨ੍ਹਾਂ ਨੇ ਇਕ ਸਮਾਰੋਹ ਵਿਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਜੈਸ਼ੰਕਰ ਨੇ ਭਾਰਤੀ ਭਾਈਚਾਰੇ ਨਾਲ ਮੁਲਾਕਾਤ ਦੌਰਾਨ ਯੂਕ੍ਰੇਨ ਅਤੇ ਰੂਸ ਵਿਚਾਲੇ ਜਾਰੀ ਜੰਗ ਦਰਮਿਆਨ ਰੂਸ ਤੋਂ ਘੱਟ ਰੇਟ ’ਤੇ ਤੇਲ ਖਰੀਦਣ ਦੇ ਭਾਰਤ ਦੇ ਫੈਸਲੇ ਦਾ ਬਚਾਅ ਕੀਤਾ ਅਤੇ ਕਿਹਾ ਕਿ ਭਾਰਤ ਦੇ ਕਈ ਸਪਲਾਈਕਰਤਾਵਾਂ ਨੇ ਹੁਣ ਯੂਰਪ ਨੂੰ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ ਹੈ, ਜੋ ਰੂਸ ਤੋਂ ਘੱਟ ਤੇਲ ਖਰੀਦ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਤੇਲ ਦੀ ਕੀਮਤ ‘ਅਣਉਚਿਤ ਤੌਰ ’ਤੇ ਜ਼ਿਆਦਾ’ ਹੈ ਅਤੇ ਇਹੋ ਹਾਲ ਗੈਸ ਦੀ ਕੀਮਤ ਦਾ ਹੈ। ਏਸ਼ੀਆ ਦੇ ਕਈ ਰਵਾਇਤੀ ਸਪਲਾਈਕਰਤਾ ਹੁਣ ਯੂਰਪ ਨੂੰ ਸਪਲਾਈ ਕਰ ਰਹੇ ਹਨ, ਕਿਉਂਕਿ ਯੂਰਪ ਰੂਸ ਤੋਂ ਘੱਟ ਤੇਲ ਖ਼ਰੀਦ ਰਿਹਾ ਹੈ। ਜੈਸ਼ੰਕਰ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਅੱਜ ਸਥਿਤੀ ਅਜਿਹੀ ਹੈ ਕਿ ਹਰ ਦੇਸ਼ ਆਪਣੇ ਨਾਗਰਿਕਾਂ ਲਈ ਸਰਵਸ਼੍ਰੇਸ਼ਠ ਸੌਦਾ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਜੋ ਉਹ ਇਨ੍ਹਾਂ ਉੱਚ ਕੀਮਤਾਂ ਦਾ ਅਸਰ ਝੱਲ ਸਕੇ ਅਤੇ ਅਸੀਂ ਇਹੋ ਕਰ ਰਹੇ ਹਾਂ।
ਤਾਈਵਾਨ ਨਾਲ ਵਪਾਰਕ ਗੱਲਬਾਤ ਕਰੇਗਾ ਅਮਰੀਕਾ
NEXT STORY