ਵਾਸ਼ਿੰਗਟਨ-ਵ੍ਹਾਈਟ ਹਾਊਸ ਨੇ ਕਿਹਾ ਕਿ ਭਾਰਤ ਦਾ ਰੂਸ ਤੋਂ ਰਿਆਇਤੀ ਦਰ 'ਤੇ ਕੱਚਾ ਤੇਲ ਲੈਣਾ ਅਮਰੀਕੀ ਪਾਬੰਦੀਆਂ ਦੀ ਉਲੰਘਣਾ ਨਹੀਂ ਮੰਨਿਆ ਜਾਵੇਗਾ। ਨਾਲ ਹੀ ਉਸ ਨੇ ਕਿਹਾ ਕਿ ਦੇਸ਼ਾਂ ਨੂੰ ਇਹ ਵਿਚਾਰ ਕਰਨਾ ਚਾਹੀਦਾ ਹੈ ਕਿ ਯੂਕ੍ਰੇਨ 'ਤੇ ਰੂਸ ਦੇ ਹਮਲੇ ਦਰਮਿਆਨ 'ਤੁਸੀਂ ਕਿਥੇ ਖੜ੍ਹਾ ਹੋਣਾ ਚਾਹੁੰਦੇ ਹੋ।' ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਪਿਛਲੇ ਹਫ਼ਤੇ ਰੂਸ ਤੋਂ ਤੇਲ ਅਤੇ ਗੈਸ ਦੀ ਦਰਾਮਦ 'ਤੇ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ : ਅੰਤਰਰਾਸ਼ਟਰੀ ਅਦਾਲਤ ਰੂਸ ਨੂੰ ਹਮਲਾ ਰੋਕਣ ਲਈ ਹੁਕਮ ਦੇਣ ਦੀ ਬੇਨਤੀ 'ਤੇ ਕਰੇਗਾ ਫ਼ੈਸਲਾ
ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੈਨ ਸਾਕੀ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਕਿਸੇ ਵੀ ਦੇਸ਼ ਲਈ ਸਾਡਾ ਸੰਦੇਸ਼ ਇਹ ਹੈ ਕਿ ਅਸੀਂ ਜੋ ਪਾਬੰਦੀਆਂ ਲਾਈਆਂ ਹਨ ਅਤੇ ਸ਼ਿਫਾਰਿਸ਼ ਕੀਤੀ ਹੈ, ਉਨ੍ਹਾਂ ਦੀ ਪਾਲਣਾ ਕਰੋ। ਭਾਰਤ ਵੱਲੋਂ ਰਿਆਇਤੀ ਦਰ 'ਤੇ ਕੱਚੇ ਤੇਲ ਦੀ ਰੂਸੀ ਪੇਸ਼ਕਸ਼ ਨੂੰ ਸਵੀਕਾਰ ਕਰਨ ਦੀ ਸੰਭਾਵਨਾ ਵਾਲੀ ਇਕ ਰਿਪੋਰਟ ਦੇ ਬਾਰੇ 'ਚ ਪੁੱਛੇ ਜਾਣ 'ਤੇ ਸਾਕੀ ਨੇ ਕਿਹਾ ਕਿ ਮੈਨੂੰ ਨਹੀਂ ਲੱਗਦਾ ਹੈ ਕਿ ਇਹ ਉਨ੍ਹਾਂ (ਪਾਬੰਦੀਆਂ) ਦੀ ਉਲੰਘਣਾ ਹੋਵੇਗੀ।
ਇਹ ਵੀ ਪੜ੍ਹੋ : ਸਿੱਖ ਕੌਂਸਲ ਆਫ ਸੈਂਟਰਲ ਕੈਲੀਫੋਰਨੀਆ ਵੱਲੋਂ ਯੂਕ੍ਰੇਨ 'ਤੇ ਰੂਸੀ ਫੌਜੀ ਹਮਲੇ ਦੀ ਨਿੰਦਾ
ਸਾਕੀ ਨੇ ਕਿਹਾ ਕਿ ਇਸ ਗੱਲ 'ਤੇ ਧਿਆਨ ਦੇਈਏ ਕਿ ਮੌਜੂਦਾ ਸਮੇਂ ਦੇ ਸੰਦਰਭ 'ਚ ਤੁਸੀਂ ਇਤਿਹਾਸ 'ਚ ਕਿਸ ਤਰ੍ਹਾਂ ਦਰਜ ਹੋਣਾ ਚਾਹੁੰਦੇ ਹੋ। ਰੂਸੀ ਲੀਡਰਸ਼ਿਪ ਦੇ ਸਮਰਥਨ, ਇਕ ਹਮਲੇ ਨੂੰ ਸਮਰਥਨ ਹੈ, ਜਿਸ ਦੇ ਸਪੱਸ਼ਟ ਰੂਪ ਨਾਲ ਵਿਨਾਸ਼ਕਾਰੀ ਪ੍ਰਭਾਵ ਹਨ। ਭਾਰਤ ਨੇ ਯੂਕ੍ਰੇਨ 'ਤੇ ਰੂਸੀ ਹਮਲੇ ਦਾ ਸਮਰਥਨ ਨਹੀਂ ਕੀਤਾ ਹੈ ਅਤੇ ਉਹ ਸਾਰੇ ਹਿੱਤਧਾਰਕਾਂ ਨਾਲ ਗੱਲਬਾਤ ਰਾਹੀਂ ਮਤਭੇਦਾਂ ਨੂੰ ਸੁਲਝਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ ਰੂਸ ਵਿਰੁੱਧ ਸੰਯੁਕਤ ਰਾਸ਼ਟਰ ਦੇ ਕਿਸੇ ਵੀ ਪ੍ਰਸਤਾਵ ਨੂੰ ਪਾਸ ਕਰਨ ਲਈ ਹੋਈ ਵੋਟਿੰਗ 'ਚ ਵੀ ਹਿੱਸਾ ਨਹੀਂ ਲਿਆ।
ਇਹ ਵੀ ਪੜ੍ਹੋ : ਫਰਿਜ਼ਨੋ ਨਿਵਾਸੀ ਗਿੱਲ ਪਰਿਵਾਰ ਨੂੰ ਸਦਮਾ- ਮਾਤਾ ਗੁਰਦੇਵ ਕੌਰ ਦਾ ਅਕਾਲ ਚਲਾਣਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਅੰਤਰਰਾਸ਼ਟਰੀ ਅਦਾਲਤ ਰੂਸ ਨੂੰ ਹਮਲਾ ਰੋਕਣ ਲਈ ਹੁਕਮ ਦੇਣ ਦੀ ਬੇਨਤੀ 'ਤੇ ਕਰੇਗਾ ਫ਼ੈਸਲਾ
NEXT STORY