ਸਲੋਹ (ਸਰਬਜੀਤ ਸਿੰਘ ਬਨੂੜ) - ਸਥਾਨਕ ਸ਼ਹਿਰ ਵਿੱਚ ਆਈ ਡੀ ਯੂਕੇ ਨੇ ਸਥਾਨਕ ਭਾਰਤੀਆਂ ਨਾਲ ਮਿਲ ਕੇ ਭਾਰਤ ਦੀ ਆਜ਼ਾਦੀ ਦੀ 78ਵੀਂ ਵਰ੍ਹੇਗੰਢ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਗਿਆ।
ਸਲੋਹ ਵਿੱਚ ਭਾਰਤੀ ਸੁਤੰਤਰਤਾ ਦਿਵਸ ਦੇ ਇਸ ਸਮਾਗਮ ਨੇ ਭਾਰਤੀ ਭਾਈਚਾਰੇ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਨੂੰ ਇਕੱਠਾ ਕੀਤਾ, ਜੋ ਭਾਰਤੀ ਪ੍ਰਵਾਸੀਆਂ ਵਿੱਚ ਮਜ਼ਬੂਤ ਸੱਭਿਆਚਾਰਕ ਸਬੰਧਾਂ ਅਤੇ ਡੂੰਘੀ ਦੇਸ਼ਭਗਤੀ ਨੂੰ ਉਜਾਗਰ ਕਰਨ ਦਾ ਕੰਮ ਕਰਦੀਆਂ ਹਨ।
ਸੁਤੰਤਰਤਾ ਸਮਾਗਮ ਵਿੱਚ ਝੰਡਾ ਲਹਿਰਾਉਣ ਦੀ ਰਸਮ ਸਲੋਹ ਦੇ ਮੇਅਰ ਬਲਵਿੰਦਰ ਸਿੰਘ ਢਿੱਲੋਂ ਨੇ ਕੀਤੀ। ਭਾਰਤ ਵਾਸੀਆਂ ਨੇ ਤਿਰੰਗਾ ਦਾ ਸਨਮਾਨ ਕਰਦਿਆਂ ਆਜ਼ਾਦੀ ਅਤੇ ਏਕਤਾ ਦੀ ਭਾਵਨਾ ਦਾ ਸਤਿਕਾਰ ਕਰਦਿਆਂ ਰਾਸ਼ਟਰੀ ਗੀਤ ਸਦ ਭਾਵਨਾ ਨਾਲ ਗਾਇਆ ਤੇ ਇਕੱਤਰ ਸਮੂਹ ਭਾਰਤੀਆਂ ਨੇ ਤਿਰੰਗੇ ਨੂੰ ਸਲੂਟ ਕਰ ਭਾਰਤ ਦੇਸ਼ ਲਈ ਵਫ਼ਾਦਾਰ ਹੋਣ ਦਾ ਸਬੂਤ ਦਿੱਤਾ। ਇਸ ਮੌਕੇ ਮੇਅਰ ਢਿੱਲੋਂ ਨੇ ਭਾਈਚਾਰੇ ਨੂੰ ਇੱਕਜੁੱਟ ਕਰਦੇ ਅਜਿਹੇ ਸਮਾਗਮਾਂ ਦੇ ਆਯੋਜਨ ਲਈ ਆਈ ਡੀ ਯੂਕੇ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ।
ਇਸ ਮੌਕੇ ਕੌਂਸਲ ਦੇ ਆਗੂ ਡੇਕਸਟਰ ਸਮਿਥ ਨੇ ਕਮਿਊਨਿਟੀ ਦੇ ਸਮਰਪਣ ਲਈ ਆਪਣੀ ਪ੍ਰਸ਼ੰਸਾ ਪ੍ਰਗਟ ਕੀਤੀ। ਇਸ ਸਮਾਗਮ ਨੇ ਭਾਰਤ ਅਤੇ ਯੂਕੇ ਲੋਕਾਂ ਦਰਮਿਆਨ ਮਜ਼ਬੂਤ ਬੰਧਨ ਅਤੇ ਲੋਕਾਂ ਤੋਂ ਲੋਕਾਂ ਦੇ ਡੂੰਘੇ ਸਬੰਧਾਂ 'ਤੇ ਵੀ ਜ਼ੋਰ ਦਿੱਤਾ। ਸਮਾਗਮ ਵਿੱਚ ਕਈ ਸੱਭਿਆਚਾਰਕ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ ਜੋ ਭਾਰਤ ਲਈ ਪਿਆਰ ਨੂੰ ਦਰਸਾਉਂਦੀਆਂ ਸਨ।
ਇਸ ਮੌਕੇ ਭਾਰਤੀ ਮੂਲ ਦੇ ਸਾਬਕਾ ਫੌਜੀ ਅਫਸਰ ਸ਼੍ਰੀ ਅਸ਼ੋਕ ਚੌਹਾਨ, ਸਾਬਕਾ ਮੇਅਰ ਮੇਵਾ ਮਾਨ, ਕੌਂਸਲਰ ਸੁਭਾਸ਼ ਮਹਿੰਦਰਾ, ਕੌਂਸਲਰ ਨੀਲ ਰਾਣਾ, ਕੌਂਸਲਰ ਚੰਦਰ ਮੁਵੱਲਾ, ਕੌਂਸਲਰ ਗੁਰਚਰਨ ਸਿੰਘ, ਕੌਂਸਲਰ ਧਰੁਵ ਤੋਮਰ, ਕੌਂਸਲਰ ਮਹੁੰਮਦ ਨਜ਼ੀਰ, ਸਹਿ-ਸੰਸਥਾਪਕ ਸ਼੍ਰੀ ਹਿਰਦੇਸ਼ ਗੁਪਤਾ, ਅਜੈ ਮੁਰੂਦਕਰ, ਅਤੇ ਆਲੋਕ ਗੁਪਤਾ ਆਦਿ ਸ਼ਾਮਲ ਸਨ। ਬੁਲਾਰਿਆਂ ਨੇ ਕਿਹਾ ਕਿ ਇਹ ਜਸ਼ਨ ਨਾ ਸਿਰਫ਼ ਭਾਰਤ ਦੀ ਆਜ਼ਾਦੀ ਲਈ ਕੁਰਬਾਨੀਆਂ ਕਰਨ ਵਾਲਿਆਂ ਨੂੰ ਸੱਚੀ ਸ਼ਰਧਾਂਜਲੀ ਸੀ ਸਗੋਂ ਯੂਕੇ ਵਿੱਚ ਭਾਰਤੀ ਭਾਈਚਾਰੇ ਦੀ ਏਕਤਾ ਅਤੇ ਲਚਕੀਲੇਪਣ ਦਾ ਪ੍ਰਮਾਣ ਵੀ ਸੀ।
ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਵਾਲਿਆਂ ਦੇ ਵਿਸ਼ੇਸ਼ ਦੀਵਾਨ 17 ਨੂੰ
NEXT STORY