ਨਵੀਂ ਦਿੱਲੀ (ਭਾਸ਼ਾ) - ਭਾਰਤ ਨੂੰ ਅਮਰੀਕਾ-ਬ੍ਰਿਟੇਨ ਵਪਾਰ ਸਮਝੌਤੇ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਅਤੇ ਅਮਰੀਕਾ ਨਾਲ ਸਮਝੌਤਾ ਕਰਦੇ ਸਮੇਂ ਸਾਵਧਾਨੀ ਵਰਤਨੀ ਚਾਹੀਦੀ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਮਝੌਤਾ ਆਪਸੀ, ਸੰਤੁਲਿਤ ਹੋਵੇ ਅਤੇ ਸਿਰਫ ਸਿਆਸੀ ਵਿਚਾਰਾਂ ਤੋਂ ਪ੍ਰੇਰਿਤ ਨਾ ਹੋਵੇ। ਜਾਂਚ ਸੰਸਥਾਨ ਗਲੋਬਲ ਟ੍ਰੇਡ ਰਿਸਰਚ ਇਨੀਸ਼ੀਏਟਿਵ (ਜੀ. ਟੀ. ਆਰ. ਆਈ.) ਨੇ ਇਹ ਕਿਹਾ।
ਇਹ ਵੀ ਪੜ੍ਹੋ : ਮਾਰੇ ਗਏ 5 ਅੱਤਵਾਦੀਆਂ ਦੀ ਕੁੰਡਲੀ ਆਈ ਸਾਹਮਣੇ, ਸਰਕਾਰੀ ਸਨਮਾਨਾਂ ਨਾਲ Pak 'ਚ ਹੋਏ ਅੰਤਿਮ ਸੰਸਕਾਰ
ਜੀ. ਟੀ. ਆਰ. ਆਈ. ਨੇ ਕਿਹਾ ਕਿ 8 ਮਈ ਨੂੰ ਅਮਰੀਕਾ ਅਤੇ ਬ੍ਰਿਟੇਨ ਵਿਚਾਲੇ ਐਲਾਨੇ ਸੀਮਿਤ ਵਪਾਰ ਸਮਝੌਤੇ ਤੋਂ ਸੰਕੇਤ ਮਿਲਦੇ ਹਨ ਕਿ ਵਾਸ਼ਿੰਗਟਨ ਹੋਰ ਪ੍ਰਮੁੱਖ ਭਾਈਵਾਲਾਂ, ਖਾਸ ਕਰ ਕੇ ਭਾਰਤ ਨਾਲ ਕਿਸ ਤਰ੍ਹਾਂ ਦੀ ਵਪਾਰ ਵਿਵਸਥਾ ਕਰ ਸਕਦਾ ਹੈ।
ਇਹ ਵੀ ਪੜ੍ਹੋ : ਭੁੱਖ ਨਾਲ ਮਰ ਰਹੇ ਲੋਕ, ਕਰੋੜਾਂ ਦੇ ਕਰਜ਼... ਜਾਣੋ Pak ਕੋਲ ਕਿੰਨੇ ਦਿਨਾਂ ਦਾ ਬਚਿਆ ਹੈ ਰਾਸ਼ਨ
ਬ੍ਰਿਟੇਨ ਨੇ ਅਮਰੀਕਾ ਨੂੰ ਟੈਰਿਫ ’ਚ ਦਿੱਤੀਆਂ ਹਨ ਵੱਡੀ ਰਿਆਇਤਾਂ
ਉਨ੍ਹਾਂ ਕਿਹਾ ਕਿ ਨੇੜਿਓਂ ਦੇਖਣ ’ਤੇ ਪਤਾ ਲੱਗਦਾ ਹੈ ਕਿ ਬ੍ਰਿਟੇਨ ਨੇ ਅਮਰੀਕਾ ਨੂੰ ਟੈਰਿਫ ’ਚ ਵਿਆਪਕ ਰਿਆਇਤਾਂ ਦਿੱਤੀਆਂ ਹਨ, ਜਦੋਂ ਕਿ ਅਮਰੀਕਾ ਨੇ ਬਦਲੇ ’ਚ ਬਹੁਤ ਘੱਟ ਪੇਸ਼ਕਸ਼ ਕੀਤੀ ਹੈ। ਜੀ. ਟੀ. ਆਰ. ਆਈ. ਨੇ ਕਿਹਾ, “ਜੇਕਰ ਬ੍ਰਿਟੇਨ-ਅਮਰੀਕਾ ਸਮਝੌਤਾ ਇਕ ਖਾਕਾ ਤਿਆਰ ਕਰਦਾ ਹੈ, ਤਾਂ ਸੰਭਾਵਨਾ ਹੈ ਕਿ ਅਮਰੀਕਾ ਆਪਣੇ ਖੁਦ ਦੇ ਇਕ ਛੋਟੇ ਜਿਹੇ ਸਮਝੌਤੇ ਨੂੰ ਅੰਤਿਮ ਰੂਪ ਦੇਣ ਲਈ ਭਾਰਤ ’ਤੇ ਦਬਾਅ ਪਾ ਸਕਦਾ ਹੈ। ਇਹ ਬਹੁਤ ਬਾਅਦ ’ਚ ਆਉਣ ਵਾਲੇ ਪੂਰਨ ਮੁਕਤ ਵਪਾਰ ਸਮਝੌਤੇ (ਐੱਫ. ਟੀ. ਏ.) ਦੀ ਬਜਾਏ ਟੈਰਿਫ ਕਟੌਤੀ ਅਤੇ ਪ੍ਰਮੁੱਖ ਰਣਨੀਤੀਕ ਵਚਨਬੱਧਤਾਵਾਂ ’ਤੇ ਕੇਂਦ੍ਰਿਤ ਹੋਵੇਗਾ।”
ਇਹ ਵੀ ਪੜ੍ਹੋ : 'ਕਰਾਚੀ ਬੇਕਰੀ' 'ਤੇ ਆਪਣਾ ਗੁੱਸਾ ਉਤਾਰ ਰਹੇ ਲੋਕ, ਜਾਣੋ ਪਾਕਿਸਤਾਨ ਨਾਲ ਕੀ ਹੈ Connection
ਇਨ੍ਹਾਂ ਉਤਪਾਦਾਂ ’ਤੇ ਟੈਰਿਫ ਘਟਾਉਣ ਲਈ ਕਹਿ ਸਕਦਾ ਹੈ ਅਮਰੀਕਾ
ਇਸ ’ਚ ਇਹ ਵੀ ਚਿਤਾਵਨੀ ਦਿੱਤੀ ਗਈ ਹੈ ਕਿ ਭਾਰਤ ਤੋਂ ਸੋਇਆਬੀਨ, ਏਥਨਾਲ, ਸੇਬ, ਬਦਾਮ, ਅਖ਼ਰੋਟ, ਕਿਸ਼ਮਿਸ਼, ਏਵੋਕਾਡੋ, ਸਪਿਰਿਟ, ਕਈ ਜੀ. ਐੱਮ. (ਜੇਨੈਟਿਕ ਤੌਰ ’ਤੇ ਸੋਧੇ) ਉਤਪਾਦ ਅਤੇ ਮਾਸ ਤੇ ਪੋਲਟਰੀ ਸਮੇਤ ਸੰਵੇਦਨਸ਼ੀਲ ਖੇਤੀਬਾੜੀ ਉਤਪਾਦਾਂ ’ਤੇ ਟੈਰਿਫ ਘੱਟ ਕਰਨ ਲਈ ਕਿਹਾ ਜਾ ਸਕਦਾ ਹੈ। ਵਾਹਨ ’ਤੇ ਟੈਰਿਫ ਰਿਆਇਤਾਂ ਦੀ ਵੀ ਉਮੀਦ ਹੈ, ਕਿਉਂਕਿ ਭਾਰਤ ਨੇ 6 ਮਈ ਨੂੰ ਐਲਾਨੇ ਆਪਣੇ ਹਾਲੀਆ ਸਮਝੌਤੇ ਤਹਿਤ ਬ੍ਰਿਟੇਨ ਦੇ ਚੋਣਵੇਂ ਵਾਹਨਾਂ ’ਤੇ ਟੈਰਿਫ ਨੂੰ 100 ਫ਼ੀਸਦੀ ਤੋਂ ਘਟਾ ਕੇ 10 ਫ਼ੀਸਦੀ ਕਰਨ ’ਤੇ ਸਹਿਮਤੀ ਪ੍ਰਗਟਾਈ ਹੈ।
ਕਮਰਸ਼ੀਅਲ ਖਰੀਦ ਲਈ ਦਬਾਅ ਪਾਵੇਗਾ ਅਮਰੀਕਾ
ਜੀ . ਟੀ. ਆਰ. ਆਈ. ਦੇ ਬਾਨੀ ਅਜੇ ਸ਼੍ਰੀਵਾਸਤਵ ਨੇ ਕਿਹਾ, “ਬ੍ਰਿਟੇਨ ਵਾਂਗ ਅਮਰੀਕਾ ਵੀ ਭਾਰਤ ’ਤੇ ਵੱਡੇ ਪੱਧਰ ’ਤੇ ਕਮਰਸ਼ੀਅਲ ਖਰੀਦ ਲਈ ਦਬਾਅ ਪਾਵੇਗਾ। ਇਸ ’ਚ ਤੇਲ, ਐੱਲ. ਐੱਨ. ਜੀ., ਬੋਇੰਗ ਤੋਂ ਮਿਲਟਰੀ ਅਤੇ ਸਿਵਿਲ ਜਹਾਜ਼, ਹੈਲੀਕਾਪਟਰ ਜਾਂ ਇਥੋਂ ਤੱਕ ਕਿ ਪ੍ਰਮਾਣੂ ਰਿਐਕਟਰ ਵੀ ਸ਼ਾਮਲ ਹੋ ਸਕਦੇ ਹਨ।”
ਉਨ੍ਹਾਂ ਕਿਹਾ ਕਿ ਭਾਰਤ ਨੂੰ ਅਮਰੀਕਾ ਨਾਲ ਪ੍ਰਸਤਾਵਿਤ ਦੋ-ਪੱਖੀ ਵਪਾਰ ਸਮਝੌਤੇ ’ਤੇ ਗੱਲਬਾਤ ਕਰਦੇ ਸਮਾਂ ਸਾਵਧਾਨੀ ਨਾਲ ਕਦਮ ਚੁੱਕਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬ੍ਰਿਟੇਨ ਨੇ ਜੈਤੂਨ ਦੇ ਤੇਲ ਤੋਂ ਲੈ ਕੇ ਏਥਨਾਲ ਤੱਕ 2,500 ਤੋਂ ਜ਼ਿਆਦਾ ਅਮਰੀਕੀ ਉਤਪਾਦਾਂ ’ਤੇ ਟੈਰਿਫ ਘੱਟ ਕਰਨ ’ਤੇ ਸਹਿਮਤੀ ਪ੍ਰਗਟਾਈ ਹੈ। ਇਸ ਦੇ ਠੀਕ ਉਲਟ, ਅਮਰੀਕਾ ਨੇ ਬ੍ਰਿਟੇਨ ਦੀਆਂ 100 ਤੋਂ ਵੀ ਘੱਟ ਵਸਤਾਂ ’ਤੇ ਟੈਰਿਫ ਘੱਟ ਕੀਤਾ ਹੈ। ਫਿਰ ਵੀ ਜ਼ਿਆਦਾਤਰ ਕਟੌਤੀਆਂ ਪੂਰੀ ਤਰ੍ਹਾਂ ਖਤਮ ਹੋਣ ਦੀ ਬਜਾਏ ਮੂਲ 10 ਫ਼ੀਸਦੀ ’ਤੇ ਹੀ ਰੁਕ ਜਾਂਦੀਆਂ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Trump ਨੇ ਜੰਗਬੰਦੀ ਲਈ ਭਾਰਤ ਅਤੇ ਪਾਕਿਸਤਾਨ ਲੀਡਰਸ਼ਿਪ ਦੀ ਕੀਤੀ ਪ੍ਰਸ਼ੰਸਾ
NEXT STORY