ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਵਿੱਚ ਭਾਰਤ ਦੇ ਚੋਟੀ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਨੇ ਕੋਵਿਡ-19 ਮਹਾਮਾਰੀ ਦੌਰਾਨ ਇੱਕ ਦੂਜੇ ਦਾ ਸਮਰਥਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਇੰਡੀਆਨਾਪੋਲਿਸ ਵਿੱਚ 'ਇੰਡੀਆਨਾ ਆਰਥਿਕ ਸੰਮੇਲਨ' ਨੂੰ ਸੰਬੋਧਨ ਕਰਦਿਆਂ, ਉਹਨਾਂ ਨੇ ਕਿਹਾ ਕਿ ਪਿਛਲੇ ਦੋ ਸਾਲ ਗਲੋਬਲ ਸਪਲਾਈ ਚੇਨ ਵਿੱਚ ਵਿਘਨ ਕਾਰਨ ਇੱਕ ਬਹੁਤ ਵੱਡੀ ਚੁਣੌਤੀ ਰਹੇ ਹਨ ਅਤੇ ਅਮਰੀਕਾ ਵਾਂਗ ਭਾਰਤ ਵੀ ਇਸ ਤੋਂ ਪ੍ਰਭਾਵਿਤ ਹੋਇਆ ਹੈ। ਸੰਧੂ ਨੇ ਇਸ ਹਫ਼ਤੇ ਕਿਹਾ ਕਿ ਹਾਲਾਂਕਿ, ਸਹੀ ਨੀਤੀਆਂ ਅਤੇ ਆਪਣੀਆਂ ਸਮਰੱਥਾਵਾਂ ਦੇ ਮੁੜ ਨਿਰਮਾਣ 'ਤੇ ਪੂਰਾ ਧਿਆਨ ਦੇਣ ਦੇ ਨਾਲ ਉਹ ਮਹਾਮਾਰੀ ਤੋਂ ਵੀ ਮਜ਼ਬੂਤੀ ਨਾਲ ਉਭਰਨ ਦੇ ਯੋਗ ਹੋਏ ਹਨ। ਭਾਰਤੀ ਰਾਜਦੂਤ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਨੇ ਇਸ ਸਮੇਂ ਦੌਰਾਨ ਇੱਕ ਦੂਜੇ ਦਾ ਸਮਰਥਨ ਕਰਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ।
ਸੰਧੂ ਨੇ ਕਿਹਾ ਕਿ ਇਹ ਸਹਿਯੋਗ ਵਿਸ਼ੇਸ਼ ਤੌਰ 'ਤੇ ਸਿਹਤ ਸਪਲਾਈ ਸਬੰਧੀ ਸੀ, ਜਿੱਥੇ ਭਾਰਤ ਨੇ 2020 ਵਿਚ ਅਮਰੀਕਾ ਨੂੰ ਜ਼ਰੂਰੀ ਦਵਾਈਆਂ ਅਤੇ ਨਿੱਜੀ ਸੁਰੱਖਿਆ ਉਪਕਰਣਾਂ ਦੀ ਸਪਲਾਈ ਕੀਤੀ ਗਈ ਸੀ। ਉਹਨਾਂ ਨੇ ਕਿਹਾ ਕਿ ਅਸੀਂ ਫਿਲਾਡੇਲਫੀਆ ਨੂੰ ਲਗਭਗ 20 ਲੱਖ ਮਾਸਕ ਦੀ ਸਪਲਾਈ ਕੀਤੀ। ਅਮਰੀਕਾ ਨੇ 2021 ਵਿੱਚ ਭਾਰਤ ਵਿੱਚ ਸੰਕਰਮਣ ਦੀ ਦੂਜੀ ਲਹਿਰ ਦੌਰਾਨ ਟੀਕਿਆਂ ਅਤੇ ਦਵਾਈਆਂ ਦੀ ਸਹਾਇਤਾ ਕੀਤੀ। ਭਾਰਤ ਨੇ ਦਿਖਾਇਆ ਹੈ ਕਿ ਇਹ ਮੁਸ਼ਕਲ ਹਾਲਾਤ ਵਿੱਚ ਵੀ ਅਮਰੀਕਾ ਲਈ ਇੱਕ ਭਰੋਸੇਮੰਦ ਸਪਲਾਈ ਚੇਨ ਭਾਈਵਾਲ ਬਣਿਆ ਹੋਇਆ ਹੈ। ਸੰਧੂ ਨੇ ਕਿਹਾ ਕਿ ਘਰੇਲੂ ਪੱਧਰ 'ਤੇ ਅਸੀਂ ਵਪਾਰ ਕਰਨ ਦੀ ਸੌਖ ਵਿੱਚ ਸੁਧਾਰ ਕਰ ਕੇ ਵਿਦੇਸ਼ੀ ਨਿਵੇਸ਼ ਲਈ ਮੁਸ਼ਕਲਾਂ ਨੂੰ ਦੂਰ ਕਰ ਕੇ ਅਤੇ ਪ੍ਰੋਤਸਾਹਨ ਢਾਂਚੇ ਵਿੱਚ ਸੁਧਾਰ ਕਰਕੇ ਨਵੀਨਤਾ ਨੂੰ ਵਧਾਵਾ ਦੇ ਕੇ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਹਾਂ। ਵਾਸਤਵ ਵਿੱਚ, ਭਾਰਤ ਸ਼ਾਇਦ ਇੱਕ ਅਜਿਹਾ ਦੇਸ਼ ਹੈ ਜੋ ਮਹਾਮਾਰੀ ਦੌਰਾਨ ਸਾਹਸਿਕ ਆਰਥਿਕ ਸੁਧਾਰਾਂ ਦੇ ਨਾਲ ਸਾਹਮਣੇ ਆਇਆ ਹੈ।
ਪੜ੍ਹੋ ਇਹ ਅਹਿਮ ਖ਼ਬਰ -ਬ੍ਰਾਜ਼ੀਲ 'ਚ ਜ਼ਮੀਨ ਖਿਸਕਣ ਅਤੇ ਹੜ੍ਹ ਕਾਰਨ ਘੱਟੋ-ਘੱਟ 31 ਲੋਕਾਂ ਦੀ ਮੌਤ, ਹਜ਼ਾਰਾਂ ਘਰ ਛੱਡਣ ਲਈ ਮਜਬੂਰ
ਭਾਰਤ ਦੇ ਰਾਜਦੂਤ ਵਜੋਂ ਇੰਡੀਆਨਾ ਦੀ ਆਪਣੀ ਪਹਿਲੀ ਫੇਰੀ 'ਤੇ, ਸੰਧੂ ਨੇ ਨਾ ਸਿਰਫ ਉੱਚ ਸਰਕਾਰੀ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ, ਬਲਕਿ ਵੱਕਾਰੀ ਪਰਡਿਊ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਅਕਾਦਮਿਕਾਂ ਅਤੇ ਭਾਰਤੀ-ਅਮਰੀਕੀ ਭਾਈਚਾਰੇ ਦੀਆਂ ਉੱਘੀਆਂ ਸ਼ਖਸੀਅਤਾਂ ਵੀ ਨਾਲ ਗੱਲਬਾਤ ਕੀਤੀ।ਉਹ ਇੰਡੀਆਨਾ ਦੇ ਇੱਕ ਗੁਰਦੁਆਰੇ ਵਿੱਚ ਵੀ ਗਏ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਕੀਤੀ। ਨੀਰਜ ਅਟਾਨੀ ਇੱਕ ਰਾਜ ਪੱਧਰੀ ਅਧਿਕਾਰੀ ਅਤੇ ਗੁਆਂਢੀ ਰਾਜ ਓਹੀਓ ਤੋਂ ਭਾਰਤੀ ਮੂਲ ਦੇ ਨੌਜਵਾਨ ਸੰਸਦ ਮੈਂਬਰ ਨੇ ਵੀ ਉਨ੍ਹਾਂ ਦੇ ਸਵਾਗਤ ਵਿੱਚ ਸ਼ਿਰਕਤ ਕੀਤੀ। ਸੰਧੂ ਨੇ ਦੋ-ਪੱਖੀ ਸਬੰਧਾਂ ਵਿੱਚ ਇੰਡੀਆਨਾ ਦੀ ਅਹਿਮ ਭੂਮਿਕਾ ਬਾਰੇ ਕਿਹਾ ਕਿ ਭਾਰਤ ਤੋਂ ਇੰਡੀਆਨਾ ਤੱਕ, ਸਾਡੀ ਭਾਈਵਾਲੀ ਹੁਣੇ ਸ਼ੁਰੂ ਹੋਈ ਹੈ।ਇੰਡੀਆਨਾ ਦਾ ਦੋ-ਪੱਖੀ ਵਪਾਰ ਹੁਣ ਇਕ ਅਰਬ ਅਮਰੀਕੀ ਡਾਲਰ ਤੋਂ ਵੱਧ ਹੈ।
ਇੰਡੀਆਨਾ ਦੇ ਗਵਰਨਰ ਐਰਿਕ ਜੇ ਹੋਲਕੋਮ ਸ਼ਾਇਦ ਇਕੱਲੇ ਅਮਰੀਕੀ ਗਵਰਨਰ ਹਨ, ਜਿਨ੍ਹਾਂ ਨੇ 2017 ਅਤੇ 2019 ਵਿੱਚ ਦੋ ਵਾਰ ਭਾਰਤ ਦਾ ਦੌਰਾ ਕੀਤਾ ਹੈ। 2019 ਵਿੱਚ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮਿਲੇ ਸਨ। ਰਾਜਪਾਲ ਅਤੇ ਰਾਜਦੂਤ ਨੇ ਮੁੱਖ ਤੌਰ 'ਤੇ ਭਾਰਤ ਅਤੇ ਅਮਰੀਕਾ ਦਰਮਿਆਨ ਆਰਥਿਕ ਅਤੇ ਵਪਾਰਕ ਸਬੰਧਾਂ 'ਤੇ ਚਰਚਾ ਕੀਤੀ। ਉਹਨਾਂ ਨੇ ਇੰਡੀਆਨਾ ਵਿੱਚ ਇੰਫੋਸਿਸ ਸਮੇਤ ਭਾਰਤੀ ਕੰਪਨੀਆਂ ਦੁਆਰਾ ਕੀਤੇ ਨਿਵੇਸ਼ ਦਾ ਜ਼ਿਕਰ ਕੀਤਾ। ਇੰਡੀਆਨਾ ਵਿੱਚ ਭਾਰਤੀ ਕੰਪਨੀਆਂ ਕਈ ਹਜ਼ਾਰ ਨੌਕਰੀਆਂ ਪ੍ਰਦਾਨ ਕਰਦੀਆਂ ਹਨ। ਇਸੇ ਤਰ੍ਹਾਂ ਇੰਡੀਆਨਾ ਦੀਆਂ ਕਈ ਕੰਪਨੀਆਂ ਨੇ ਭਾਰਤ ਵਿੱਚ ਨਿਵੇਸ਼ ਕੀਤਾ ਹੈ। ਸੰਧੂ ਨੇ ਟਵੀਟ ਕੀਤਾ ਕਿ ਅਸੀਂ ਸਿਹਤ ਸੰਭਾਲ, ਡਿਜੀਟਲ ਅਤੇ ਆਈਟੀ ਅਤੇ ਸਿੱਖਿਆ ਵਿੱਚ ਆਪਣੀ ਡੂੰਘੀ ਸਾਂਝੇਦਾਰੀ ਬਾਰੇ ਬਹੁਤ ਚਰਚਾ ਕੀਤੀ। ਸੰਧੂ ਨੇ ਆਪਣੀ ਇੰਡੀਆਨਾ ਯਾਤਰਾ ਦੌਰਾਨ ਕਿਊਮਿਂਸ, ਏਲੀ ਲਿਲੀ ਅਤੇ ਏਲਾਂਕੋ ਦੇ ਸੀ.ਈ.ਓ. ਨਾਲ ਵੀ ਬੈਠਕ ਕੀਤੀ, ਜਿਸ ਵਿਚ ਉਹਨਾਂ ਨੇ ਭਾਰਤ ਵਿੱਚ ਨਿਵੇਸ਼ ਦੇ ਮੁੱਦਿਆਂ 'ਤੇ ਚਰਚਾ ਕੀਤੀ।
ਸੰਧੂ ਨੇ ਟਵੀਟ ਕੀਤਾ ਕਿ ਇਸ ਹਫ਼ਤੇ ਮੈਂ ਪਰਡਿਊ ਯੂਨੀਵਰਸਿਟੀ ਦੇ ਪ੍ਰਭਾਵਸ਼ਾਲੀ ਕੈਂਪਸ ਦਾ ਦੌਰਾ ਕੀਤਾ। ਉਹਨਾਂ ਨੇ ਕਿਹਾ ਕਿ ਉਹ ਉੱਘੇ ਫੈਕਲਟੀ ਮੈਂਬਰਾਂ ਨੂੰ ਮਿਲ ਕੇ ਬਹੁਤ ਖੁਸ਼ ਹੋਏ ਜੋ ਅਤੀ ਆਧੁਨਿਕ ਵਿਗਿਆਨ, ਤਕਨਾਲੋਜੀ, ਇੰਜੀਨੀਅਰਿੰਗ ਅਤੇ ਗਣਿਤ ਦੇ ਖੇਤਰਾਂ ਵਿਚ ਕੰਮ ਕਰ ਰਹੇ ਹਨ ਅਤੇ ਭਾਰਤੀ ਸੰਸਥਾਵਾਂ ਨਾਲ ਸਾਡੀ ਨਜ਼ਦੀਕੀ ਸਾਂਝੇਦਾਰੀ ਬਾਰੇ ਜਾਣਦੇ ਹਨ। ਸੈਨੇਟਰ ਟੌਡ ਯੰਗ ਨਾਲ ਮੁਲਾਕਾਤ ਤੋਂ ਬਾਅਦ ਰਾਜਦੂਤ ਨੇ ਇੱਕ ਟਵੀਟ ਵਿੱਚ ਉਨ੍ਹਾਂ ਨੂੰ ਭਾਰਤ ਦਾ ਦੋਸਤ ਦੱਸਿਆ। ਸੰਧੂ ਨੇ ਕਿਹਾ ਕਿ 'ਭਾਰਤ-ਅਮਰੀਕਾ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਅਤੇ ਭਾਈਚਾਰੇ ਦਾ ਸਮਰਥਨ ਕਰਨ ਲਈ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕੀਤੀ ਜਾਂਦੀ ਹੈ।' ਇੰਡੀਆਨਾ 'ਚ ਸੰਧੂ ਨੇ ਗੂਗਲ ਦੇ ਸਾਬਕਾ ਸੀਈਓ ਐਰਿਕ ਸ਼ਮਿਟ ਨਾਲ ਵੀ ਮੁਲਾਕਾਤ ਕੀਤੀ। ਉਹਨਾਂ ਨੇ ਕਿਹਾ ਕਿ ਤਕਨਾਲੋਜੀ, ਨਵੀਨਤਾ ਅਤੇ ਸਿੱਖਿਆ ਵਿੱਚ ਅਥਾਹ ਸੰਭਾਵਨਾਵਾਂ ਬਾਰੇ ਐਰਿਕ ਸਕਮਿਟ ਨਾਲ ਚਰਚਾ ਕੀਤੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬ੍ਰਾਜ਼ੀਲ 'ਚ ਜ਼ਮੀਨ ਖਿਸਕਣ ਅਤੇ ਹੜ੍ਹ ਕਾਰਨ ਘੱਟੋ-ਘੱਟ 31 ਲੋਕਾਂ ਦੀ ਮੌਤ, ਹਜ਼ਾਰਾਂ ਘਰ ਛੱਡਣ ਲਈ ਮਜਬੂਰ
NEXT STORY