ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਭਾਰਤ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਪ੍ਰਵਾਸੀ ਭਾਈਚਾਰੇ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਨਾ ਸਿਰਫ ਦੋਵਾਂ ਦੇਸ਼ਾਂ ਲਈ ਮਹੱਤਵਪੂਰਨ ਹਨ ਸਗੋਂ ਸਾਰੀ ਦੁਨੀਆ ਦੀ ਭਲਾਈ ਲਈ ਵੀ ਬਹੁਤ ਮਹੱਤਵਪੂਰਨ ਹਨ। ਸੰਧੂ ਨੇ ਪ੍ਰਵਾਸੀ ਭਾਰਤੀ ਭਾਈਚਾਰੇ ਨੂੰ ਕਿਹਾ ਕਿ ਇਸ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਹੈ। ਸ਼ਨੀਵਾਰ ਨੂੰ ਅਮਰੀਕਾ ਵਿੱਚ ਉੱਘੇ ਭਾਰਤੀ-ਅਮਰੀਕੀਆਂ ਦੇ ਇੱਕ ਸਮੂਹ ਨੂੰ ਸੰਬੋਧਨ ਕਰਦਿਆਂ, ਸੰਧੂ ਨੇ ਉਨ੍ਹਾਂ ਨੂੰ ਇਹ ਯਕੀਨੀ ਬਣਾਉਣ ਦੀ ਅਪੀਲ ਕੀਤੀ ਕਿ ਅਗਲੀ ਪੀੜ੍ਹੀ ਭਾਰਤ ਨਾਲ ਜੁੜੀ ਰਹੇ ਅਤੇ ਉਹ ਨਿਯਮਤ ਤੌਰ 'ਤੇ ਭਾਰਤ ਦਾ ਦੌਰਾ ਕਰਦੇ ਰਹਿਣ।
ਸ਼ਨੀਵਾਰ ਨੂੰ ਇਕ ਡਿਜ਼ੀਟਲ ਵਿਦਾਇਗੀ ਸਮਾਰੋਹ ਦੌਰਾਨ ਉਨ੍ਹਾਂ ਨੇ 200 ਦੇ ਕਰੀਬ ਭਾਰਤੀ-ਅਮਰੀਕੀਆਂ ਨੂੰ ਕਿਹਾ,''ਇਹ ਰਿਸ਼ਤਾ ਨਾ ਸਿਰਫ ਸਾਡੇ ਦੋਹਾਂ ਦੇਸ਼ਾਂ ਲਈ ਸਗੋਂ ਗਲੋਬਲ ਹਿੱਤਾਂ ਲਈ ਵੀ ਬਹੁਤ ਮਹੱਤਵਪੂਰਨ ਹੈ।'' ਸੰਧੂ 35 ਸਾਲਾਂ ਦੇ ਸ਼ਾਨਦਾਰ ਕਰੀਅਰ ਤੋਂ ਬਾਅਦ ਇਸ ਮਹੀਨੇ ਭਾਰਤੀ ਵਿਦੇਸ਼ ਸੇਵਾ ਤੋਂ ਰਿਟਾਇਰ ਹੋ ਜਾਣਗੇ। ਉਸਨੇ ਕਿਹਾ, “ਤੁਹਾਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਤੁਹਾਡੇ ਬੱਚੇ ਭਾਰਤ ਨਾਲ ਜੁੜੇ ਰਹਿਣ, ਉਹ ਭਾਰਤ ਦੀ ਯਾਤਰਾ ਕਰਦੇ ਰਹਿਣ। ਇੱਥੇ ਅਮਰੀਕਾ ਦੇ ਹੋਰ ਭਾਈਚਾਰਿਆਂ ਵਾਂਗ ਤੁਸੀਂ ਆਪਣੀਆਂ ਐਸੋਸੀਏਸ਼ਨਾਂ, ਆਪਣੇ ਸਮੂਹਾਂ ਰਾਹੀਂ ਇਹ ਯਕੀਨੀ ਬਣਾ ਸਕਦੇ ਹੋ ਕਿਉਂਕਿ ਤੁਸੀਂ ਸਾਰੇ ਉਨ੍ਹਾਂ ਦੇ ਭਾਰਤ ਜਾਣ ਦਾ ਖਰਚਾ ਚੁੱਕ ਸਕਦੇ ਹੋ।''
ਪੜ੍ਹੋ ਇਹ ਅਹਿਮ ਖ਼ਬਰ-ਲੰਡਨ ਤੋਂ ਲੈ ਕੇ ਸਿਡਨੀ ਤੱਕ ਰਾਮ ਨਾਮ ਦੀ ਧੂਮ, ਮੇਗਾ 'ਕਾਰ ਰੈਲੀ' ਦਾ ਆਯੋਜਨ (ਵੀਡੀਓ)
ਸੰਧੂ ਨੇ ਕਿਹਾ,''ਜੇਕਰ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਚਿੰਤਾ ਹੈ। ਜੇਕਰ ਕੋਈ ਸਮੱਸਿਆ ਆਉਂਦੀ ਹੈ, ਤਾਂ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਦੂਤਘਰ ਅਤੇ ਕੌਂਸਲੇਟ ਤੁਹਾਡੀ ਮਦਦ ਕਰਨਗੇ। ਅਸੀਂ ਇਸਨੂੰ ਇਸ ਤਰੀਕੇ ਨਾਲ ਵਿਵਸਥਿਤ ਕਰਾਂਗੇ ਕਿ ਇਹ ਫੂਲਪਰੂਫ ਹੋਵੇ। ਜਦੋਂ ਉਹ ਜਾਂਦੇ ਹਨ ਤਾਂ ਉਨ੍ਹਾਂ ਦੀ ਮਦਦ ਹੋਣੀ ਚਾਹੀਦੀ ਹੈ। ਪਰ ਉਨ੍ਹਾਂ ਨੂੰ ਭੇਜੋ ਕਿਉਂਕਿ ਕੱਲ੍ਹ ਉਨ੍ਹਾਂ ਦੀ ਸਥਿਤੀ ਵੱਖਰੀ ਹੋਵੇਗੀ। ਜੇਕਰ ਉਹ ਭਾਰਤ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਤਾਂ ਭਵਿੱਖ ਵਿੱਚ ਭਾਰਤ ਵੱਲ ਵਧਣ ਵਾਲੀਆਂ ਜ਼ਿਆਦਾਤਰ ਅੰਤਰਰਾਸ਼ਟਰੀ ਕੰਪਨੀਆਂ ਉਨ੍ਹਾਂ ਨੂੰ ਭਰਤੀ ਕਰਨਗੀਆਂ।''
ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਦੋਵਾਂ ਦੇਸ਼ਾਂ ਦੇ ਰਿਸ਼ਤੇ ਮਜ਼ਬੂਤ ਹੋਣੇ ਯਕੀਨੀ ਹਨ। ਸੰਧੂ ਨੇ ਨਿਊਯਾਰਕ, ਸ਼ਿਕਾਗੋ, ਹਿਊਸਟਨ, ਅਟਲਾਂਟਾ ਅਤੇ ਸੈਨ ਫਰਾਂਸਿਸਕੋ ਤੋਂ ਬਾਅਦ ਸਿਆਟਲ ਵਿੱਚ ਛੇਵਾਂ ਭਾਰਤੀ ਕੌਂਸਲੇਟ ਖੋਲ੍ਹਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਭਾਈਚਾਰੇ ਨੂੰ ਦੱਸਿਆ ਕਿ ਅਮਰੀਕਾ ਵਿੱਚ ਦੋ ਹੋਰ ਭਾਰਤੀ ਕੌਂਸਲੇਟ ਜਲਦੀ ਹੀ ਖੁੱਲ੍ਹਣਗੇ। ਉਨ੍ਹਾਂ ਕਿਹਾ ਕਿ ਰਾਜਦੂਤ ਵਜੋਂ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਅਮਰੀਕਾ ਦੇ ਵੱਖ-ਵੱਖ ਰਾਜਾਂ ਦੇ ਘੱਟੋ-ਘੱਟ 44 ਰਾਜਪਾਲਾਂ ਨਾਲ ਗੱਲਬਾਤ ਕੀਤੀ ਹੈ। ਦੋ ਘੰਟੇ ਤੋਂ ਵੱਧ ਸਮੇਂ ਤੱਕ ਚੱਲੇ ਵਰਚੁਅਲ ਵਿਦਾਇਗੀ ਸਮਾਰੋਹ ਦੌਰਾਨ ਭਾਰਤੀ-ਅਮਰੀਕੀ ਭਾਈਚਾਰੇ ਨੇ ਵੀ ਉਨ੍ਹਾਂ ਦੀ ਅਗਵਾਈ ਅਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਭਾਰਤ-ਅਮਰੀਕਾ ਸਬੰਧਾਂ ਵਿੱਚ ਕੀਤੀ ਤਰੱਕੀ ਦੀ ਪ੍ਰਸ਼ੰਸਾ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਲੰਡਨ ਤੋਂ ਲੈ ਕੇ ਸਿਡਨੀ ਤੱਕ ਰਾਮ ਨਾਮ ਦੀ ਧੂਮ, ਮੇਗਾ 'ਕਾਰ ਰੈਲੀ' ਦਾ ਆਯੋਜਨ (ਵੀਡੀਓ)
NEXT STORY