ਨਵੀਂ ਦਿੱਲੀ (ਏਜੰਸੀ) - ਨਵੀਂ ਦਿੱਲੀ ਦੇ ਕੈਨੇਡਾ ਨਾਲ ਕੂਟਨੀਤਕ ਵਿਵਾਦ ਨਾਲ ਭਾਰਤ-ਅਮਰੀਕਾ ਦੇ ਰਿਸ਼ਤੇ ਖ਼ਰਾਬ ਹੋਣ ਅਤੇ ਰਿਸ਼ਤਿਆਂ ’ਚ ਕੁੜੱਤਣ ਦੀਆਂ ਖ਼ਬਰਾਂ ਦਾ ਅਮਰੀਕੀ ਦੂਤਘਰ ਨੇ ਵੀਰਵਾਰ ਨੂੰ ਖੰਡਨ ਕੀਤਾ ਹੈ। ਅਮਰੀਕੀ ਮੀਡੀਆ ਸੰਸਥਾ 'ਦਿ ਪਾਲੀਟਿਕੋ' ਨੇ ਖ਼ਬਰ ਦਿੱਤੀ ਸੀ ਕਿ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਇਹ ਵੀ ਕਿਹਾ ਸੀ ਕਿ ਅਮਰੀਕਾ ਨੂੰ ਭਾਰਤੀ ਅਧਿਕਾਰੀਆਂ ਦੇ ਨਾਲ ਆਪਣੇ ਸੰਪਰਕਾਂ ਅਣਮਿੱਥੇ ਸਮੇਂ ਲਈ ਘੱਟ ਕਰਨ ਦੀ ਵੀ ਜ਼ਰੂਰਤ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਅਹਿਮ ਫ਼ੈਸਲਾ, ਪਟਵਾਰੀਆਂ ਨੂੰ ਦਿੱਤੀ ਵੱਡੀ ਖ਼ੁਸ਼ਖ਼ਬਰੀ
ਇਸ ਖਬਰ ਬਾਰੇ ਪੁੱਛੇ ਜਾਣ ’ਤੇ ਅਮਰੀਕੀ ਦੂਤਘਰ ਦੇ ਇਕ ਬੁਲਾਰੇ ਨੇ ਕਿਹਾ ਕਿ ਅਮਰੀਕੀ ਦੂਤਘਰ ਇਨ੍ਹਾਂ ਖ਼ਬਰਾਂ ਨੂੰ ਖਾਰਿਜ ਕਰਦਾ ਹੈ। ਰਾਜਦੂਤ ਗਾਰਸੇਟੀ ਨੇ ਕਿਹਾ ਕਿ ਅਮਰੀਕਾ ਅਤੇ ਭਾਰਤ ਦੇ ਲੋਕਾਂ ਅਤੇ ਸਰਕਾਰਾਂ ਵਿਚਾਲੇ ਸਾਂਝੇਦਾਰੀ ਨੂੰ ਹੋਰ ਡੂੰਘਾ ਕਰਨ ਲਈ ਹਰ ਦਿਨ ਸਖ਼ਤ ਮਿਹਨਤ ਕਰ ਰਹੇ ਹਨ। ਬੁਲਾਰੇ ਨੇ ਕਿਹਾ ਕਿ ਉਨ੍ਹਾਂ ਦੇ ਨਿੱਜੀ ਕੁਨੈਕਸ਼ਨ ਅਤੇ ਜਨਤਕ ਪ੍ਰੋਗਰਾਮ ਦਿਖਾਉਂਦੇ ਹਨ ਕਿ ਰਾਜਦੂਤ ਗਾਰਸੇਟੀ ਅਤੇ ਭਾਰਤ 'ਚ ਅਮਰੀਕਾ ਮਿਸ਼ਨ ਭਾਰਤ ਦੇ ਨਾਲ ਸਾਡੀ ਅਹਿਮ ਅਤੇ ਰਣਨੀਤਕ ਭਾਈਵਾਲੀ ਅੱਗੇ ਵਧਾਉਣ ਲਈ ਹਰ ਦਿਨ ਕੰਮ ਕਰ ਰਹੇ ਹਨ।
ਇਹ ਵੀ ਪੜ੍ਹੋ : ਮੁੜ ਲੋਕ ਸਭਾ 'ਚ ਜਾਣ ਦੀ ਤਿਆਰੀ 'ਚ ਜੁਟੇ ਬੀਬਾ ਬਾਦਲ, ਇਸ ਹਲਕੇ ਤੋਂ ਅਜ਼ਮਾ ਸਕਦੇ ਨੇ ਕਿਸਮਤ
ਕੈਨੇਡਾ ਦੇ ਪੀ. ਐੱਮ. ਨੇ ਭਾਰਤ ’ਤੇ ਲਗਾਇਆ ਸੀ ਗੰਭੀਰ ਦੋਸ਼
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੋਸ਼ ਲਗਾਇਆ ਸੀ ਕਿ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਜੂਨ 'ਚ ਕੀਤੀ ਗਈ ਹੱਤਿਆ ’ਚ ਭਾਰਤੀ ਏਜੰਟਾਂ ਦੀ ਸਾਜ਼ਿਸ਼ ਸੀ। ਇਸ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ’ਚ ਤਨਾਅ ਆ ਗਿਆ ਸੀ। ਭਾਰਤ ਨੇ ਦੋਸ਼ਾਂ ਨੂੰ ਬੇਤੁਕਾ ਦੱਸ ਕੇ ਖਾਰਿਜ ਕਰ ਦਿੱਤਾ ਅਤੇ ‘ਟਿੱਟ ਫਾਰ ਟੈਟ’ ਦੇ ਤਹਿਤ ਕੈਨੇਡਾ ਦੇ ਇਕ ਸੀਨੀਅਰ ਡਿਪਲੋਮੈਟ ਨੂੰ ਕੱਢ ਦਿੱਤਾ ਸੀ ਕਿਉਂਕਿ ਓਟਾਵਾ ਨੇ ਵੀ ਭਾਰਤੀ ਡਿਪਲੋਮੈਟ ਨੂੰ ਕੱਢਿਆ ਸੀ।
ਇਹ ਵੀ ਪੜ੍ਹੋ : ਕਿਸਾਨਾਂ ਲਈ ਖ਼ੁਸ਼ਖ਼ਬਰੀ, ਵੱਡਾ ਕਦਮ ਚੁੱਕਣ ਜਾ ਰਹੀ ਪੰਜਾਬ ਸਰਕਾਰ
ਕੀ ਬੋਲੇ ਸਨ ਅਮਰੀਕਾ ਦੇ ਰਾਜਦੂਤ
'ਦਿ ਪਾਲਿਟਿਕੋ' ਨੇ ਇਕ ਅਣਪਛਾਤੇ ਅਧਿਕਾਰੀ ਦੇ ਹਵਾਲੇ ਨਾਲ ਖਬਰ ਦਿੱਤੀ ਸੀ ਕਿ ਨਵੀਂ ਦਿੱਲੀ 'ਚ ਮੌਜੂਦ ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਆਪਣੀ ਟੀਮ ਨੂੰ ਕਿਹਾ ਸੀ ਕਿ ਕੈਨੇਡਾ ਦੇ ਨਾਲ ਡਿਪਲੋਮੈਟਿਕ ਵਿਵਾਦ ਦੀ ਵਜਾ ਨਾਲ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਕੁਝ ਸਮੇਂ ਲਈ ਖਰਾਬ ਹੋ ਸਕਦੇ ਹਨ। ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਵੱਖਵਾਦੀ ਦੀ ਹੱਤਿਆ ’ਚ ਭਾਰਤ ਦੀ ਸ਼ਮੂਲੀਅਤ ਨੂੰ ਲੈ ਕੇ ਕੈਨੇਡਾ ਦੇ ਦੋਸ਼ ਗੰਭੀਰ ਹਨ ਅਤੇ ਇਸ ਦੀ ਚੰਗੀ ਤਰ੍ਹਾਂ ਨਾਲ ਜਾਂਚ ਕਰਨ ਦੀ ਜ਼ਰੂਰਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੰਬ ਦੀ ਧਮਕੀ ਕਾਰਨ ਨਿਊਜ਼ੀਲੈਂਡ ਏਅਰਪੋਰਟ ਤੁਰੰਤ ਕਰਵਾਇਆ ਗਿਆ ਖਾਲੀ
NEXT STORY