ਵਾਸ਼ਿੰਗਟਨ (ਭਾਸ਼ਾ); ਭਾਰਤੀ-ਅਮਰੀਕੀ ਸੰਸਦ ਮੈਂਬਰ ਸ੍ਰੀ ਥਾਣੇਦਾਰ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਸਬੰਧ ਓਨੇ ਮਜ਼ਬੂਤ ਨਹੀਂ ਹੋਏ ਹਨ, ਜਿੰਨੇ ਹੋਣ ਦੀ ਲੋੜ ਹੈ। ਉਸਨੇ ਸੰਕਲਪ ਲਿਆ ਕਿ ਉਹ ਆਰਥਿਕ ਸਬੰਧਾਂ ਨੂੰ ਮਜ਼ਬੂਤਕਰਨ ਲਈ ਕੰਮ ਕਰਨਗੇ, ਜਿਸ ਨਾਲ ਦੋਵਾਂ ਦੇਸ਼ਾਂ ਨੂੰ ਲਾਭ ਹੋਵੇਗਾ ਅਤੇ ਲੋਕਾਂ ਤੋਂ ਲੋਕਾਂ ਦੇ ਸਹਿਯੋਗ ਨੂੰ ਵਧਾਉਣ ਵਿੱਚ ਮਦਦ ਮਿਲੇਗੀ। ਥਾਣੇਦਾਰ (67) ਮਿਸ਼ੀਗਨ ਦੇ 13ਵੇਂ ਕਾਂਗਰੇਸ਼ਨਲ ਡਿਸਟ੍ਰਿਕਟ ਦੀ ਨੁਮਾਇੰਦਗੀ ਕਰਦੇ ਹਨ, ਜਿਸ ਵਿੱਚ ਮੁੱਖ ਤੌਰ 'ਤੇ ਡੇਟ੍ਰੋਇਟ ਅਤੇ ਇਸਦੇ ਉਪਨਗਰ ਸ਼ਾਮਲ ਹਨ।
ਉਨ੍ਹਾਂ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਅਮਰੀਕੀ ਪ੍ਰਤੀਨਿਧੀ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ ਸੀ। ਉਹ ਮੌਜੂਦਾ ਕਾਂਗਰਸ (ਸੰਸਦ) ਵਿੱਚ ਸ਼ਾਮਲ ਹੋਣ ਵਾਲੇ ਪੰਜਵੇਂ ਭਾਰਤੀ-ਅਮਰੀਕੀ ਬਣ ਗਏ ਹਨ। ਇਸ ਤੋਂ ਪਹਿਲਾਂ ਡਾਕਟਰ ਅਮੀ ਬੇਰਾ, ਰਾਜਾ ਕ੍ਰਿਸ਼ਨਮੂਰਤੀ, ਰੋ ਖੰਨਾ ਅਤੇ ਪ੍ਰਮਿਲਾ ਜੈਪਾਲ ਵੀ ਸੰਸਦ ਮੈਂਬਰ ਬਣ ਚੁੱਕੇ ਹਨ। ਥਾਣੇਦਾਰ ਨੇ 'ਪੀਟੀਆਈ-ਭਾਸ਼ਾ' ਨੂੰ ਦੱਸਿਆ ਕਿ "ਮੈਨੂੰ ਲੱਗਦਾ ਹੈ ਕਿ ਇਤਿਹਾਸਕ ਤੌਰ 'ਤੇ ਇਹ (ਭਾਰਤ-ਅਮਰੀਕਾ ਸਬੰਧ) ਓਨਾ ਮਜ਼ਬੂਤਰਿਸ਼ਤਾ ਨਹੀਂ ਰਿਹਾ ਹੈ, ਜਿੰਨਾ ਹੋਣਾ ਚਾਹੀਦਾ ਹੈ। ਅਸੀਂ ਦੋ ਸਭ ਤੋਂ ਵੱਡੇ ਲੋਕਤੰਤਰ ਹਾਂ। ਭਾਰਤ ਕੋਲ ਵੱਡੀ ਆਰਥਿਕ ਤਾਕਤ ਹੈ। ਭਾਰਤ ਕੋਲ ਹੁਣ ਜੀ-20 ਦੀ ਪ੍ਰਧਾਨਗੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਖੁਸ਼ਖ਼ਬਰੀ: ਸਾਲ 2024 ਲਈ H-1B ਰਜਿਸਟ੍ਰੇਸ਼ਨਾਂ 1 ਮਾਰਚ ਤੋਂ ਸ਼ੁਰੂ
ਥਾਣੇਦਾਰ ਦਾ ਸਦਨ ਵਿੱਚ ਪਹਿਲਾ ਮਹੀਨਾ ਕਾਫ਼ੀ ਇਤਿਹਾਸਕ ਰਿਹਾ ਕਿਉਂਕਿ ਉਨ੍ਹਾਂ ਨੇ ਸਪੀਕਰ ਦੀ ਚੋਣ ਲਈ 15 ਵਾਰ ਵੋਟਿੰਗ ਕੀਤੀ ਸੀ। ਇਸ ਹਫ਼ਤੇ ਉਸਨੂੰ ਦੋ ਸ਼ਕਤੀਸ਼ਾਲੀ ਹਾਊਸ ਕਮੇਟੀਆਂ - ਸਮਾਲ ਬਿਜ਼ਨਸ ਅਤੇ ਹੋਮਲੈਂਡ ਸਕਿਓਰਿਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਭਾਰਤ ਨੂੰ ਆਪਣੀ ਆਰਥਿਕ ਸ਼ਕਤੀ ਲਈ ਮਾਨਤਾ ਦਿੱਤੀ ਗਈ ਹੈ। ਅਮਰੀਕਾ ਨੂੰ ਇਸ ਦਾ ਫਾਇਦਾ ਹੋਵੇਗਾ। ਮੈਨੂੰ ਲੱਗਦਾ ਹੈ ਕਿ ਅਮਰੀਕਾ ਅਤੇ ਭਾਰਤ ਦੋਵਾਂ ਨੂੰ ਮਜ਼ਬੂਤ ਪਰਸਪਰ ਸਬੰਧ, ਭਰੋਸੇ ਦਾ ਰਿਸ਼ਤਾ, ਆਪਸੀ ਆਰਥਿਕ ਸਬੰਧ, ਵਧੇਰੇ ਵਪਾਰ, ਆਪਸੀ ਵਪਾਰ ਦਾ ਫਾਇਦਾ ਹੋਵੇਗਾ।"
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਈਰਾਨ 'ਚ 5.9 ਤੀਬਰਤਾ ਦਾ ਭੂਚਾਲ, 7 ਲੋਕਾਂ ਦੀ ਮੌਤ ਤੇ 800 ਤੋਂ ਵਧੇਰੇ ਜ਼ਖ਼ਮੀ
NEXT STORY