ਵਾਸ਼ਿੰਗਟਨ(ਭਾਸ਼ਾ)— ਅਮਰੀਕਾ ਵਿਚ ਭਾਰਤੀ ਮੂਲ ਦੇ ਇਕ ਅਮਰੀਕੀ ਡਾਕਟਰ ਅਤੇ 2 ਹੋਰ ਲੋਕਾਂ 'ਤੇ ਹੈਲਥ ਕੇਅਰ ਯੋਜਨਾ ਵਿਚ ਕਥਿਤ ਰੂਪ ਤੋਂ ਰਿਸ਼ਵਤ ਲੈਣ ਦਾ ਦੋਸ਼ ਲੱਗਾ ਹੈ। ਭਾਰਤੀ ਮੂਲ ਦੇ 60 ਸਾਲਾਂ ਅਮਰੀਕੀ ਡਾਕਟਰ ਪਦਮਨੀ ਨਾਗਰਾਜ ਅਤੇ ਮੁਹੰਮਦ ਕਲੀਮ ਅਰਸ਼ਦ (62) ਅਤੇ ਜੋਸੇਫ ਏ ਹਾਈਨਸ (61) 'ਤੇ ਗੈਰ-ਕਾਨੂੰਨੀ ਰੂਪ ਨਾਲ ਹੈਲਥ ਕੇਅਰ ਦੇ ਨਾਂ 'ਤੇ ਰਿਸ਼ਵਤ ਲੈਣ ਅਤੇ ਇਸ ਦੀ ਸਾਜਿਸ਼ ਰਚਣ ਦਾ ਦੋਸ਼ ਲੱਗਾ ਹੈ।
ਅਮਰੀਕਾ ਦੇ ਨਿਆਂ ਵਿਭਾਗ ਨੇ ਕੱਲ ਦੱਸਿਆ ਕਿ ਅਰਸ਼ਦ ਅਤੇ ਪਦਮਨੀ 'ਤੇ ਹੈਲਥ ਕੇਅਰ ਧੋਖਾਧੜੀ ਦਾ ਦੋਸ਼ ਹੈ, ਜਦੋਂਕਿ ਹਾਈਨਸ ਇਕ ਕੰਪਨੀ ਵਿਚ ਮਾਰਕੇਟਿੰਗ ਦਾ ਕੰਮ ਕਰਦਾ ਸੀ। ਇਹ ਤਿੰਨੋਂ ਲੁਸਿਆਨਾ ਦੇ ਰਹਿਣ ਵਾਲੇ ਹਨ। ਦੋਸ਼ ਹੈ ਕਿ ਤਿੰਨੋਂ ਆਊਟਪੇਸ਼ੇਂਟ ਸਾਈਕਾਈਟਰਿੱਕ ਸੇਵਾਵਾਂ ਉਪਲੱਬਧ ਕਰਾਉਣ ਵਾਲੀ ਕੰਪਨੀ ਨਾਲ ਸਬੰਧਤ ਸਨ। ਇਨ੍ਹਾਂ ਤਿੰਨਾਂ ਨੇ ਸਾਈਕਾਈਟਰਿੱਕ ਮਰੀਜਾਂ ਨੂੰ ਘਰ ਵਿਚ ਗੈਰ-ਜ਼ਰੂਰੀ ਸਿਹਤ ਸੇਵਾਵਾਂ ਉਪਲੱਬਧ ਕਰਾਉਣ ਦੀ ਏਵਜ ਵਿਚ ਰਿਸ਼ਵਤ ਲੈਣ ਲਈ ਨਿਊ ਓਰਲੀਨਸ ਹੋਮ ਹੈਲਥ ਏਜੰਸੀ ਦੇ ਮਾਲਕ ਦੇ ਨਾਲ ਸਾਜਿਸ਼ ਰੱਚੀ ਸੀ।
ਓਨਟਾਰੀਓ 'ਚ ਟਰੇਨ ਅਤੇ ਟਰੱਕ ਵਿਚਾਲੇ ਹੋਈ ਟੱਕਰ, ਇਕ ਦੀ ਮੌਤ
NEXT STORY