ਵਾਸ਼ਿੰਗਟਨ (ਭਾਸ਼ਾ) : ਭਾਰਤੀ ਮੂਲ ਦੀ ਇੰਜੀਨੀਅਰ ਅਤੇ ਉੱਦਮੀ ਨੇ ਐਲਾਨ ਕੀਤਾ ਹੈ ਕਿ ਉਹ ਕੈਲੀਫੋਰਨੀਆ ਵਿਚ ਕਾਂਗ੍ਰੇਸ਼ਨਲ ਡਿਸਟਰਿਕਟ ਤੋਂ ਅਮਰੀਕੀ ਪ੍ਰਤੀਧਿਨੀ ਸਭਾ ਦੀ ਚੋਣ ਲੜੇਗੀ। ਰਿਵਰਸਾਈਡ ਵਿਚ ਭਾਰਤੀ ਮੂਲ ਦੇ ਮਾਤਾ-ਪਿਤਾ ਦੀ ਸੰਤਾਨ ਸ਼੍ਰੀਨਾ ਕੁਰਾਨੀ ਨਵੰਬਰ 2022 ਦੀਆਂ ਮੱਧ-ਮਿਆਦ ਚੋਣਾਂ ਲਈ 15 ਵਾਰ ਰਿਪਬਲੀਕਨ ਪਾਰਟੀ ਦੇ ਉਮੀਦਵਾਰ ਰਹੇ ਕੇਨ ਕੈਲਵਰਟ ਨੂੰ ਚੁਣੌਤੀ ਦੇਵੇਗੀ।
ਇਹ ਵੀ ਪੜ੍ਹੋ: ਚੀਨ ’ਚ ਆਇਆ 1000 ਸਾਲਾਂ ਦਾ ਸਭ ਤੋਂ ਭਿਆਨਕ ਹੜ੍ਹ, 33 ਲੋਕਾਂ ਦੀ ਮੌਤ (ਤਸਵੀਰਾਂ)
ਕੁਰਾਨੀ ਨੇ ਵੀਰਵਾਰ ਨੂੰ ਕਿਹਾ, ‘ਮੈਂ ਕਾਂਗਰਸ ਵਿਚ ਸੀਏ-42 ਲਈ ਚੌਣਾਂ ਲੜਾਂਗੀ। ਹੁਣ ਤੱਥ ਆਧਾਰਿਤ ਹੱਲ ਅਤੇ ਸਖ਼ਤ ਫ਼ੈਸਲਾ ਲੈਣ ਦਾ ਸਮਾਂ ਹੈ।’ ਉਨ੍ਹਾਂ ਕਿਹਾ, ‘ਪਹਿਲੀ ਪੀੜ੍ਹੀ ਦੀ ਅਮਰੀਕੀ ਨਾਗਰਿਕ ਦੇ ਤੌਰ ’ਤੇ ਮੇਰੇ ਪਰਿਵਾਰ ਨੇ ਇੱਥੇ ਰਿਵਰਸਾਈਡ ਵਿਚ ਕਾਰੋਬਾਰ ਨੂੰ ਸਫ਼ਲ ਬਣਾਉਣ ਲਈ ਮਿਲ ਕੇ ਕੰਮ ਕੀਤਾ। ਮੇਰੇ ਮਾਤਾ-ਪਿਤਾ ਨੇ 10 ਸਾਲ ਤੱਕ ਇਕ ਵੀ ਦਿਨ ਦੀ ਛੁੱਟੀ ਨਹੀਂ ਲਈ, ਹਾਲਾਂਕਿ ਅੱਜ ਦੇ ਸਮੇਂ ਵਿਚ ਉਸ ਪੱਧਰ ਦੀ ਕਿਰਿਆਸ਼ੀਲਤਾ ਵੀ ਅਕਸਰ ਕਾਫ਼ੀ ਨਹੀਂ ਹੁੰਦੀ ਹੈ। ਅੱਜ ਕਈ ਲੋਕਾਂ ਲਈ ਮੌਕੇ ਪਹੁੰਚ ਤੋਂ ਬਾਹਰ ਹਨ, ਜਦੋਂਕਿ ਕੇਨ ਕੈਲਵਰਟ ਵਰਗੇ ਨੇਤਾ ਖ਼ੁਦ ਦੀ, ਆਪਣੇ ਰਾਜਨੀਤਕ ਦਲਾਂ ਅਤੇ ਆਪਣੇ ਕਾਰਪੋਰੇਟ ਦਾਤਾਵਾਂ ਦੀ ਮਦਦ ਕਰਨ ’ਤੇ ਕੇਂਦਰਿਤ ਹਨ।’
ਕੁਰਾਨੀ ਨੇ ਖ਼ੁਦ ਨੂੰ ਇਕ ‘ਨੇਤਾ ਨਹੀਂ ਸਗੋਂ ਇੰਜੀਨੀਅਰ, ਉੱਦਮੀ ਅਤੇ ਤੱਥ ਆਧਾਰਿਤ ਹੱਲ’ ਕਰਨ ਵਾਲਾ ਦੱਸਿਆ। ਉਨ੍ਹਾਂ ਕਿਹਾ, ‘ਮੈਂ ਆਪਣਾ ਕਰੀਅਰ ਕਾਰੋਬਾਰ ਵਿਚ ਬਿਤਾਇਆ ਹੈ ਜੋ ਬੇਕਾਰ ਚੀਜ਼ਾਂ ਨੂੰ ਘੱਟ ਕਰਕੇ ਉਪਯੋਗੀ ਚੀਜ਼ਾਂ ਬਣਾਉਣ ਦਾ ਕੰਮ ਕਰਦੇ ਹੋਏ ਗੁਣਵੱਤਾਪੂਰਨ ਨੌਕਰੀਆਂ ਪੈਦਾ ਕਰਨ ’ਤੇ ਕੇਂਦਰਿਤ ਹਨ। ਮੈਂ ਵਾਸ਼ਿੰਗਟਨ ਵਿਚ ਚੀਜ਼ਾਂ ਨੂੰ ਬਿਹਤਰ ਬਣਾਉਣ ਅਤੇ ਇਕ ‘ਇਨਲੈਂਡ ਅੰਪਾਇਰ’ ਦਾ ਨਿਰਮਾਣ ਕਰਨ ਲਈ ਕਾਂਗਰਸ ਦੀ ਉਮੀਦਵਾਰ ਬਣਾਂਗੀ, ਜਿੱਥੇ ਲੋਕ ਸੁਰੱਖਿਅਤ, ਸਿਹਤਮੰਦ ਮਹਿਸੂਸ ਕਰਨ ਅਤੇ ਰੋਜ਼ਗਾਰ ਦੇ ਮੌਕੇ ਨੂੰ ਪਾਉਣ ਵਿਚ ਸਫ਼ਲ ਹੋਣ।’
ਇਹ ਵੀ ਪੜ੍ਹੋ: ਭਾਰਤੀ ਹਵਾਈ ਮੁਸਾਫ਼ਰਾਂ ਲਈ ਖ਼ੁਸ਼ਖ਼ਬਰੀ, ਜਰਮਨੀ ਸਮੇਤ ਇਨ੍ਹਾਂ 16 ਦੇਸ਼ਾਂ ਨੇ ਖੋਲ੍ਹੇ ਆਪਣੇ ਦਰਵਾਜ਼ੇ
ਉਨ੍ਹਾਂ ਕਿਹਾ, ‘ਕੈਨ ਕੈਲਵਰਟ ਲਗਭਗ 30 ਸਾਲਾਂ ਤੋਂ ਵਾਸ਼ਿੰਗਟਨ ਵਿਚ ਹਨ ਅਤੇ ਉਨ੍ਹਾਂ ਨੇ ਵਾਰ-ਵਾਰ ਸਾਡੇ ਹਿੱਤਾਂ ਖ਼ਿਲਾਫ਼ ਵੋਟਿੰਗ ਕੀਤੀ ਹੈ। ਇਹ ਇਕ ਨਵੇਂ ਦ੍ਰਿਸ਼ਟੀਕੋਣ ਨੂੰ ਅਪਣਾਉਣ ਦਾ ਸਮਾਂ ਹੈ।’ ਕੁਰਾਨੀ ਨੇ 16 ਸਾਲ ਦੀ ਉਮਰ ਵਿਚ ਲਾਅ ਸਿਏਰਾ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਉਨ੍ਹਾਂ ਨੇ ਯੂ.ਸੀ. ਰਿਵਰਸਾਈਡ ਵਿਚ ਮੈਕੇਨੀਕਲ ਇੰਜੀਨੀਅਰਿੰਗ ਵਿਚ ਪੜ੍ਹਾਈ ਕੀਤੀ ਹੈ। ਮੌਜੂਦਾ ਸਮੇਂ ਵਿਚ ਪ੍ਰਤੀਨਿਧੀ ਸਭਾ ਵਿਚ 4 ਭਾਰਤ-ਅਮਰੀਕੀ ਡਾ. ਅਮੀ ਬੇਰਾ, ਰੋ ਖੰਨਾ, ਰਾਜਾ ਕ੍ਰਿਸ਼ਣਮੂਰਤੀ ਅਤੇ ਪ੍ਰਮਿਲਾ ਜੈਪਾਲ ਸਾਂਸਦ ਹਨ।
ਇਹ ਵੀ ਪੜ੍ਹੋ: ਚੀਨ ’ਚ ਕਈ ਘੰਟੇ ਵਾਟਰ ਟੈਂਕ ’ਚ ਬਦਲੀ ਰਹੀ ਮੈਟਰੋ ਟਰੇਨ, ਲੋਕ ਬੋਲੇ ਜ਼ਿੰਦਗੀ ਤੇ ਮੌਤ ਦੇ ਭੰਵਰ ’ਚ ਫਸੇ ਸੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਬਰਤਾਨੀਆ ਨੇ ਦਰਜਨ ਤੋਂ ਜ਼ਿਆਦਾ ਜ਼ਿੰਬਾਬਵੇ ਨਿਵਾਸੀ ਇਸ ਵਜ੍ਹਾ ਕਾਰਨ ਕੀਤੇ ਡਿਪੋਰਟ
NEXT STORY