ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਬਰਤਾਨੀਆ ਦੁਆਰਾ ਇੱਕ ਦਰਜਨ ਤੋਂ ਜ਼ਿਆਦਾ ਵਿਅਕਤੀਆਂ ਨੂੰ ਡਿਪੋਰਟ ਕੀਤਾ ਗਿਆ ਹੈ। ਜ਼ਿੰਬਾਬਵੇ ਦੇ ਦਰਜਨਾਂ ਨਾਗਰਿਕਾਂ ਨੂੰ ਬ੍ਰਿਟੇਨ ਤੋਂ ਦੇਸ਼ ਨਿਕਾਲਾ ਦਿੱਤੇ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ, ਜੋ ਕਿ ਦਹਾਕਿਆਂ ਤੋਂ ਯੂਕੇ ਵਿੱਚ ਰਹਿ ਰਹੇ ਸਨ। ਬ੍ਰਿਟੇਨ ਵਿੱਚ ਕਈ ਮਨੁੱਖੀ ਅਧਿਕਾਰ ਸਮੂਹਾਂ ਅਤੇ ਮੰਤਰੀਆਂ ਨੇ ਇਹਨਾਂ ਲੋਕਾਂ ਦੇ ਦੇਸ਼ ਨਿਕਾਲੇ ਨੂੰ ਰੋਕਣ ਲਈ ਦਬਾਅ ਬਣਾਇਆ ਸੀ ਪਰ ਸਰਕਾਰ ਅਨੁਸਾਰ ਦੇਸ਼ ਨਿਕਾਲੇ ਲਈ ਜ਼ਿੰਬਾਬਵੇ ਦੇ ਪਹਿਲੇ ਸਮੂਹ ਦੇ ਲੋਕ ਬ੍ਰਿਟੇਨ ਵਿੱਚ ਅਪਰਾਧ ਕਰਨ ਦੇ ਦੋਸ਼ੀ ਸਨ।
ਯੂਕੇ ਅਨੁਸਾਰ ਪ੍ਰਸ਼ਾਸਨ ਨੂੰ ਉਹਨਾਂ ਵਿਦੇਸ਼ੀ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਦਾ ਅਧਿਕਾਰ ਹੈ ਜਿਹੜੇ ਗੰਭੀਰ ਅਪਰਾਧ ਕਰਦੇ ਹਨ। ਬਰਤਾਨੀਆ ਦੁਆਰਾ ਵੀਰਵਾਰ ਨੂੰ 14 ਵਿਅਕਤੀਆਂ ਨੂੰ ਡਿਪੋਰਟ ਪ੍ਰਕਿਰਿਆ ਤਹਿਤ ਜ਼ਿੰਬਾਬਵੇ ਦੀ ਰਾਜਧਾਨੀ ਹਰਾਰੇ ਦੇ ਮੁੱਖ ਹਵਾਈ ਅੱਡੇ 'ਤੇ ਪਹੁੰਚਾਇਆ ਗਿਆ ਅਤੇ ਉਨ੍ਹਾਂ ਨੂੰ ਇਕ ਵੱਖਰੇ ਕੇਂਦਰ 'ਤੇ ਜਾਣ ਲਈ ਤੁਰੰਤ ਬੱਸਾਂ ਵਿਚ ਬਿਠਾ ਦਿੱਤਾ ਗਿਆ, ਜਿੱਥੇ ਉਹ ਆਪਣੇ ਪਰਿਵਾਰਾਂ ਵਿੱਚ ਦੁਬਾਰਾ ਆਉਣ ਤੋਂ ਪਹਿਲਾਂ 10 ਦਿਨ ਇਕਾਂਤਵਾਸ 'ਚ ਰਹਿਣਗੇ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਭਾਰਤੀ ਜੋੜੇ ਦਾ ਦਿਲ ਦਹਿਲਾਅ ਦੇਣ ਵਾਲਾ ਕਾਰਨਾਮਾ, 'ਦਾਦੀ' ਨੂੰ 8 ਸਾਲ ਤੱਕ ਬਣਾਈ ਰੱਖਿਆ ਗੁਲਾਮ
ਜ਼ਿੰਬਾਬਵੇ ਦੇ ਵਿਦੇਸ਼ ਮੰਤਰਾਲੇ ਅਨੁਸਾਰ ਯੂਕੇ ਤੋਂ ਡਿਪੋਰਟ ਕੀਤੇ ਵਿਅਕਤੀਆਂ ਦੀ ਪਹਿਲੀ ਉਡਾਣ ਵਿੱਚ “ਵਿਦੇਸ਼ੀ ਰਾਸ਼ਟਰੀ ਅਪਰਾਧੀ” ਵਜੋਂ ਸ਼੍ਰੇਣੀਬੱਧ ਕੀਤੇ ਤਕਰੀਬਨ 50 ਲੋਕਾਂ ਨੇ ਆਉਣਾ ਸੀ ਪਰ ਇਕ ਨਜ਼ਰਬੰਦੀ ਕੇਂਦਰ ਵਿੱਚ ਕੋਵਿਡ-19 ਅਤੇ ਚੱਲ ਰਹੀਆਂ ਕਾਨੂੰਨੀ ਪ੍ਰਕਿਰਿਆਵਾਂ ਕਾਰਨ ਕੁਝ ਦੇ ਦੇਸ਼ ਨਿਕਾਲੇ ਨੂੰ ਮੁਲਤਵੀ ਕਰ ਦਿੱਤਾ ਗਿਆ। ਅਧਿਕਾਰੀਆਂ ਅਨੁਸਾਰ ਇਨ੍ਹਾਂ ਵਿੱਚੋਂ ਕੁਝ ਲੋਕਾਂ ਨੇ ਕਤਲ ਅਤੇ ਬਲਾਤਕਾਰ ਜਿਹੇ ਜ਼ੁਰਮ ਕੀਤੇ ਸਨ। ਇਸ ਲਈ ਯੂਕੇ ਜਾਂ ਕਿਸੇ ਹੋਰ ਦੇਸ਼ ਨੂੰ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇਣ ਦਾ ਅਧਿਕਾਰ ਹੈ।
ਦੁਬਈ 'ਚ ਮਿਲ ਰਹੀ 'ਸੋਨੇ' ਨਾਲ ਬਣੀ ਮਸ਼ਹੂਰ 'ਆਈਸਕ੍ਰੀਮ', ਕੀਮਤ ਕਰ ਦੇਵੇਗੀ ਹੈਰਾਨ
NEXT STORY