ਵਾਸ਼ਿੰਗਟਨ (ਭਾਸ਼ਾ)- ਭਾਰਤੀ-ਅਮਰੀਕੀ ਵਿਅਕਤੀ ਦੀ ਅਗਵਾਈ ਵਾਲੇ ਆਰਟੀਫੀਸ਼ੀਅਲ ਇੰਟੈਲੀਜੈਂਸ ਸਟਾਰਟਅੱਪ ਨੇ ਹੁਣ ਤੱਕ 20 ਕਰੋੜ ਡਾਲਰ ਇਕੱਠੇ ਕਰ ਲਏ ਹਨ ਅਤੇ ਇਸ ਨੇ ਆਪਣੀ ਟੀਮ ਵਿੱਚ ਕੁਝ ਹੋਰ ਪ੍ਰਮੁੱਖ ਮੈਂਬਰ ਸ਼ਾਮਲ ਕੀਤੇ ਹਨ। ਇਹ ਜਾਣਕਾਰੀ ਭਾਰਤੀ ਅਮਰੀਕੀ ਵਿਸ਼ਾਲ ਸਿੱਕਾ ਦੁਆਰਾ ਸਥਾਪਿਤ ਮਨੁੱਖੀ-ਕੇਂਦਰਿਤ ਏਆਈ ਪਲੇਟਫਾਰਮ ਅਤੇ ਉਤਪਾਦਾਂ ਦੀ ਕੰਪਨੀ ਵਿਆਨਾਈ ਸਿਸਟਮਜ਼ ਦੁਆਰਾ ਇਕ ਬਿਆਨ ਵਿਚ ਦਿੱਤੀ ਗਈ।
ਪੜ੍ਹੋ ਇਹ ਅਹਿਮ ਖ਼ਬਰ - ਇੰਗਲੈਂਡ 'ਚ ਮੁੜ ਵਧਿਆ ਕੋਰੋਨਾ ਦਾ ਕਹਿਰ, ਮਾਮਲੇ ਰਿਕਾਰਡ ਨਵੇਂ ਪੱਧਰ 'ਤੇ
ਕੰਪਨੀ ਨੇ ਆਪਣੀ ਲੀਡਰਸ਼ਿਪ ਟੀਮ ਦੇ ਵਿਸਤਾਰ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਡਾਕਟਰ ਨਵੀਨ ਬੁੱਧੀਰਾਜਾ ਨੂੰ ਚੀਫ ਤਕਨਾਲੋਜੀ ਅਫਸਰ ਅਤੇ ਡੀਨ ਜਰਮੇਅਰ ਨੂੰ ਚੀਫ ਰੈਵੇਨਿਊ ਅਫਸਰ ਨਿਯੁਕਤ ਕੀਤਾ ਗਿਆ ਹੈ। ਟੀਮ ਵਿੱਚ ਸ਼ਾਮਲ ਕੀਤੇ ਗਏ ਨਵੇਂ ਲੋਕਾਂ ਵਿੱਚ ਸ਼ਬਾਨਾ ਖਾਨ ਵੀ ਹਨ, ਜਿਹਨਾਂ ਨੂੰ ਮਾਰਕੀਟਿੰਗ ਦਾ ਮੁਖੀ ਬਣਾਇਆ ਗਿਆ ਹੈ ਅਤੇ ਪ੍ਰਦੀਪ ਪਨੀਕਰ ਨੇ ਵਿੱਤ ਮੁਖੀ ਵਜੋਂ ਅਹੁਦਾ ਸੰਭਾਲਿਆ ਹੈ। ਵਿਆਨਾਈ ਸਿਸਟਮ ਦੇ ਸੰਸਥਾਪਕ ਅਤੇ ਸੀ.ਈ.ਓ. ਸਿੱਕਾ ਨੇ ਕਿਹਾ ਕਿ ਮੈਨੂੰ ਵਿਆਨ ਵਿੱਚ ਨਵੀਨ, ਡੀਨ, ਸ਼ਬਾਨਾ ਅਤੇ ਪ੍ਰਦੀਪ ਦਾ ਸੁਆਗਤ ਕਰਕੇ ਖੁਸ਼ੀ ਹੋ ਰਹੀ ਹੈ। ਸਿੱਕਾ ਨੇ ਅੱਗੇ ਕਿਹਾ ਕਿ ਸਾਡੀ ਲੀਡਰਸ਼ਿਪ ਟੀਮ ਮੁਹਾਰਤ, ਅਨੁਭਵ ਅਤੇ ਸਮਰਪਣ ਦਾ ਸੁਮੇਲ ਪੇਸ਼ ਕਰਦੀ ਹੈ ਅਤੇ ਦੁਨੀਆ ਭਰ ਵਿਚ ਏ.ਆਈ. ਦੀ ਵਪਾਰਕ ਸੰਭਾਵਨਾਵਾਂ ਨੂੰ ਸਮਝਣ ਵਿੱਚ ਉੱਦਮੀਆਂ ਦੀ ਮਦਦ ਕਰਦੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇੰਗਲੈਂਡ 'ਚ ਮੁੜ ਵਧਿਆ ਕੋਰੋਨਾ ਦਾ ਕਹਿਰ, ਮਾਮਲੇ ਰਿਕਾਰਡ ਨਵੇਂ ਪੱਧਰ 'ਤੇ
NEXT STORY