ਨਿਊਯਾਰਕ - ਐਮਾਜ਼ਨ ਦੇ ਸੰਸਥਾਪਕ ਅਤੇ ਸੀ. ਈ. ਓ. ਜੈਫ ਬੇਜੋਸ ਦੀ ਸਟੇਜ 'ਤੇ ਗੱਲਬਾਤ ਨੂੰ ਰੋਕਣ ਵਾਲੀ ਭਾਰਤੀ ਅਮਰੀਕੀ ਸਮਾਜਿਕ ਵਰਕਰ ਪ੍ਰਿਯਾ ਸਾਹਨੀ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਕਰਨ ਅਤੇ ਜਬਰਦਸ਼ਤੀ ਐਂਟਰ ਹੋਣ ਦੇ ਦੋਸ਼ਾਂ 'ਚ ਗ੍ਰਿਫਤਾਰ ਕੀਤਾ ਗਿਆ ਹੈ। ਸਾਹਨੀ (30) ਵੀਰਵਾਰ ਨੂੰ ਇਥੇ ਐਮਾਜ਼ਨ ਦੇ 'ਰੀ-ਮਾਰਸ' ਪ੍ਰੋਗਰਾਮ ਦੌਰਾਨ ਮੰਚ 'ਤੇ ਪਹੁੰਚੀ ਅਤੇ ਬੇਜੋਸ ਨੂੰ 'ਚਿਕਨ ਫਾਰਮਾਂ' ਦੇ ਬਾਰੇ 'ਚ ਕੁਝ ਕਰਨ ਨੂੰ ਕਿਹਾ।
ਬੀ. ਬੀ. ਸੀ. ਦੀ ਖਬਰ ਮੁਤਾਬਕ ਸਾਹਨੀ ਪ੍ਰੋਗਰਾਮ ਵਾਲੀ ਥਾਂ 'ਤੇ ਸੁੱਰਖਿਆ ਨੂੰ ਗਲਤ ਦੱਸਦੇ ਹੋਏ ਪਹੁੰਚ ਗਈ। ਖਬਰ ਮੁਤਾਬਕ ਸਾਹਨੀ ਨੇ ਚੀਕਦੇ ਹੋਏ ਬੇਜੋਸ ਨੂੰ ਕਿਹਾ ਕਿ ਤੁਸੀਂ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਹੋ। ਤੁਸੀਂ ਐਮਾਜ਼ਨ ਪ੍ਰਮੁੱਖ ਹੋ ਅਤੇ ਤੁਸੀ ਪਸ਼ੂਆਂ ਦੀ ਮਦਦ ਕਰ ਸਕਦੇ ਹੋ। ਉਨ੍ਹਾਂ ਨੇ ਬੇਜੋਸ ਤੋਂ ਕੈਲੀਫੋਰਨੀਆ ਦੇ ਫਾਰਮਾਂ 'ਚ ਮਵੇਸ਼ੀਆਂ ਦੇ ਨਾਲ ਬੁਰੇ ਵਿਵਹਾਰ ਨੂੰ ਬੰਦ ਕਰਾਉਣ ਨੂੰ ਕਿਹਾ। ਸੁਰੱਖਿਆ ਕਰਮੀਆਂ ਨੇ ਤੁਰੰਤ ਉਨ੍ਹਾਂ ਨੂੰ ਘੇਰ ਲਿਆ ਅਤੇ ਉਥੋਂ ਲੈ ਗਏ। ਇਸ ਦੌਰਾਨ ਬੇਜੋਸ ਅਤੇ ਮੰਚ 'ਤੇ ਬੈਠੇ ਐਮਾਜ਼ਨ ਦੇ ਇਕ ਹੋਰ ਅਧਿਕਾਰੀ ਜੇਨੀ ਫ੍ਰੇਸ਼ਵਾਟਰ ਚੁੱਪਚਾਪ ਬੈਠੇ ਰਹੇ।
ਅਮਰੀਕੀ ਵੀਜ਼ਾ ਅਪਲਾਈ ਕਰਨ ਵਾਲਿਆਂ ਤੋਂ ਕਿਉਂ ਮੰਗੀ ਜਾ ਰਹੀ ਹੈ ਸੋਸ਼ਲ ਮੀਡੀਆ ਡਿਟੇਲ
NEXT STORY