ਬਰੇਸ਼ੀਆ (ਕੈਂਥ)- ਇਟਲੀ ਦੇ ਬਰੇਸ਼ੀਆ ਸ਼ਹਿਰ ਦੇ ਕਲੱਬ ਅਕੈਡਮੀ ਆਫ ਸਪਿਰਚੁਅਲ ਦੇ ਮੈਂਬਰਾਂ ਵੱਲੋਂ ਦਿਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਹੋਇਆ ਆਪਣੇ ਕਲੱਬ ਵਿੱਚ "ਇੰਡੀਅਨ ਕਲਾਸੀਕਲ ਮਿਊਜ਼ਕ ਨਾਈਟ" ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਮੁੱਖ ਤੌਰ 'ਤੇ ਇੰਡੀਆ ਦੇ ਮਹਾਨ ਬੰਸਰੀ ਮਾਸਟਰ ਸ਼੍ਰੀ ਰਕੇਸ਼ ਚੌਰਸੀਆ, ਤਬਲਾ ਮਾਸਟਰ ਉਸਤਾਦ ਸ਼੍ਰੀ ਨਿਹਾਰ ਮਹਿਤਾ ਅਤੇ ਨੀਕੋਲੋ ਮੀਲੌਕੀ ਦੇ ਗਰੁੱਪ ਨੇ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ: ਅਮਰੀਕਾ ਦੀ ਇਸ ਜੇਲ੍ਹ 'ਚ ਬੰਦ ਹੈ ਲਾਰੈਂਸ ਦਾ ਭਰਾ ਅਨਮੋਲ
ਰਾਗ ਜਮੂੰਨਾ ਦੇ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ ਗਈ ਅਤੇ ਉਸ ਤੋਂ ਬਾਅਦ ਰਾਗ ਚੰਦਰਕੋਸ ਵਜਾਇਆ ਗਿਆ। ਉਸਤਾਦ ਜੀ ਨੇ ਦੱਸਿਆ ਕਿ ਰਾਗ ਚੰਦਰਕੋਸ ਨਾਮ ਚੰਦ ਤੋਂ ਲਿਆ ਗਿਆ ਹੈ, ਜਿਸ ਦਾ ਮਤਲਬ ਹੈ "ਚੰਦ ਦਾ ਰਾਹ" ਅਤੇ ਇਹ ਰਾਤ ਦਾ ਰਾਗ ਹੈ। ਇਸ ਤੋਂ ਬਾਅਦ ਉਹਨਾਂ ਨੇ ਪਹਾੜੀ ਰਾਗ ਵਜਾ ਕੇ ਉਸ ਬਾਰੇ ਵੀ ਸਰੋਤਿਆਂ ਨੂੰ ਜਾਣਕਾਰੀ ਦਿੱਤੀ ਅਤੇ ਨਾਲ ਦੀ ਨਾਲ ਰਾਗ ਕੀਰਵਾਨੀ, ਮੋਹਨੀਗ ਰਾਗ ਵੀ ਆਪਣੇ ਵਿਲੱਖਣ ਅੰਦਾਜ਼ ਵਿਚ ਵਜਾ ਕੇ ਸਰੋਤਿਆਂ ਨੂੰ ਕੀਲੀ ਰੱਖਿਆ।
ਇਹ ਵੀ ਪੜ੍ਹੋ: ਇਮਰਾਨ ਦੀ ਰਿਹਾਈ ਦੀ ਸੰਭਾਵਨਾ ਖਤਮ, ਇਕ ਮਾਮਲੇ 'ਚ ਜ਼ਮਾਨਤ ਮਿਲਦੇ ਹੀ ਦੂਜੇ Case 'ਚ ਮੁੜ ਗ੍ਰਿਫਤਾਰ
ਇਸ ਸਮਾਗਮ ਵਿੱਚ ਜ਼ਿਆਦਾਤਰ ਸਰੋਤੇ ਇਟਾਲੀਅਨ ਸਨ। ਜ਼ਿਕਰਯੋਗ ਹੈ ਕਿ ਸ਼੍ਰੀ ਰਕੇਸ਼ ਚੌਰਸੀਆ ਪ੍ਰਸਿੱਧ ਬੰਸਰੀ ਵਾਦਕ ਹਰੀ ਪ੍ਰਸਾਦ ਚੌਰਸੀਆ ਦੇ ਭਤੀਜੇ ਹਨ। ਹੁਣ ਤੱਕ ਉਹਨਾਂ ਨੂੰ ਵੱਖ-ਵੱਖ ਤਰ੍ਹਾਂ ਦੇ ਕਈ ਨਾਮੀ ਪੁਰਸਕਾਰ ਮਿਲ ਚੁੱਕੇ ਹਨ। ਅਖੀਰ ਵਿੱਚ ਉਹਨਾਂ ਨੇ ਪ੍ਰਸਿੱਧ ਇਟਾਲੀਅਨ ਗੀਤ "ਚਾਓ ਬੈਲਾ ਚਾਓ" ਵਜਾ ਕੇ ਇਟਾਲੀਅਨ ਲੋਕਾਂ ਦਾ ਦਿਲ ਜਿੱਤ ਲਿਆ। ਸਮਾਗਮ ਤੋਂ ਬਾਅਦ ਪਹੁੰਚੇ ਲੋਕਾਂ ਨੇ ਆਪਣੇ ਮਹਿਬੂਬ ਕਲਾਕਾਰ ਨਾਲ ਸੰਖੇਪ ਗੱਲਾਂ ਬਾਤਾਂ ਵੀ ਕੀਤੀਆਂ 'ਤੇ ਫੋਟੋਆਂ ਵੀ ਖਿਚਵਾਈਆਂ। ਇਸ ਮੌਕੇ ਪਹੁੰਚੇ ਲੋਕਾਂ ਨੇ ਸਮਾਗਮ ਦਾ ਖੂਬ ਆਨੰਦ ਮਾਣਿਆ। ਕੁੱਲ ਮਿਲਾ ਕੇ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ।
ਇਹ ਵੀ ਪੜ੍ਹੋ: ਭਾਰਤ ਨੇ ਨਿੱਝਰ ਮਾਮਲੇ 'ਤੇ ਕੈਨੇਡੀਅਨ ਮੀਡੀਆ ਦੀ ਖ਼ਬਰ ਨੂੰ ਦੱਸਿਆ 'ਬਦਨਾਮ ਕਰਨ ਵਾਲੀ ਮੁਹਿੰਮ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੱਚਿਆਂ ਨੂੰ ਪੰਜਾਬੀ ਭਾਸ਼ਾ ਨਾਲ ਜੋੜਨ ਦਾ ਵੱਡਾ ਉਪਰਾਲਾ
NEXT STORY