ਕਾਠਮੰਡੂ (ਪੀ.ਟੀ.ਆਈ.)- ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਦੇ ਸਿਖਰ ਤੋਂ ਉਤਰਦੇ ਸਮੇਂ ਉਚਾਈ ਨਾਲ ਸਬੰਧਤ ਸਿਹਤ ਸਮੱਸਿਆਵਾਂ ਪੈਦਾ ਹੋਣ ਕਾਰਨ ਇੱਕ ਭਾਰਤੀ ਪਰਬਤਾਰੋਹੀ ਦੀ ਮੌਤ ਹੋ ਗਈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਇੱਕ ਮੀਡੀਆ ਰਿਪੋਰਟ ਤੋਂ ਮਿਲੀ। 'ਹਿਮਾਲੀਅਨ ਟਾਈਮਜ਼' ਅਖ਼ਬਾਰ ਅਨੁਸਾਰ ਮ੍ਰਿਤਕ ਪਰਬਤਾਰੋਹੀ ਦੀ ਪਛਾਣ ਪੱਛਮੀ ਬੰਗਾਲ ਦੇ ਨਿਵਾਸੀ ਸੁਬਰਤ ਘੋਸ਼ (45) ਵਜੋਂ ਹੋਈ ਹੈ। ਘੋਸ਼ 8,848.86 ਮੀਟਰ ਉੱਚੇ ਮਾਊਂਟ ਐਵਰੈਸਟ ਦੀ ਮੁਹਿੰਮ ਦੌਰਾਨ ਮਰਨ ਵਾਲਾ ਦੂਜਾ ਵਿਦੇਸ਼ੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਫੁੱਟਬਾਲ ਮੈਚ ਦੌਰਾਨ ਸਟੇਡੀਅਮ ਦੇ ਬਾਹਰ ਕਾਰ ਨੇ ਭੀੜ ਨੂੰ ਦਰੜਿਆ, ਦਰਜਨਾਂ ਜ਼ਖਮੀ
ਰਿਪੋਰਟ ਅਨੁਸਾਰ ਸਨੋਈ ਹੋਰਾਈਜ਼ਨ ਟ੍ਰੈਕਸ ਦੇ ਪ੍ਰਬੰਧ ਨਿਰਦੇਸ਼ਕ (ਐਮਡੀ) ਬੋਧਰਾਜ ਭੰਡਾਰੀ ਨੇ ਦੱਸਿਆ ਕਿ ਘੋਸ਼ ਦੀ ਮੌਤ ਸ਼ਨੀਵਾਰ ਨੂੰ ਮਾਊਂਟ ਐਵਰੈਸਟ ਦੇ ਸਿਖਰ ਬਿੰਦੂ ਨੇੜੇ ਹਿਲੇਰੀ ਸਟੈਪ ਦੇ ਬਿਲਕੁਲ ਹੇਠਾਂ ਹੋਈ। ਰਿਪੋਰਟ ਮੁਤਾਬਕ ਘੋਸ਼ ਨੂੰ ਸਿਖਰ 'ਤੇ ਚੜ੍ਹਨ ਵਿੱਚ ਦੇਰੀ ਹੋਈ ਅਤੇ ਆਪਣੇ 'ਗਾਈਡ' ਨਾਲ ਦੁਪਹਿਰ 2 ਵਜੇ ਦੇ ਕਰੀਬ ਸਿਖਰ 'ਤੇ ਪਹੁੰਚੇ। ਭੰਡਾਰੀ ਨੇ ਕਿਹਾ ਕਿ ਐਵਰੈਸਟ ਤੋਂ ਉਤਰਦੇ ਸਮੇਂ ਉਹ ਥੱਕ ਗਿਆ ਸੀ ਅਤੇ ਉਸ ਨੂੰ ਉਚਾਈ ਕਾਰਨ ਸਮੱਸਿਆਵਾਂ ਹੋਣ ਲੱਗ ਪਈਆਂ, ਜਿਸ ਕਾਰਨ ਉਸਨੇ ਅੰਤ ਵਿੱਚ ਅੱਗੇ ਵਧਣ ਤੋਂ ਇਨਕਾਰ ਕਰ ਦਿੱਤਾ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਤੋਂ ਦੁੱਖਦਾਇਕ ਖ਼ਬਰ, ਭਾਰਤੀ ਮੂਲ ਦੇ ਵਿਸ਼ਨੂੰ ਸਮੇਤ ਤਿੰਨ ਲੋਕਾਂ ਦੀ ਮੌਤ
ਭੰਡਾਰੀ ਨੇ ਆਪਣੇ ਗਾਈਡ ਚੰਪਾਲ ਤਮਾਂਗ ਦੇ ਹਵਾਲੇ ਨਾਲ ਕਿਹਾ,''ਘੋਸ਼ ਨੇ ਸਿਖਰ ਤੋਂ ਹੇਠਾਂ ਉਤਰਦੇ ਸਮੇਂ ਅੱਗੇ ਵਧਣ ਤੋਂ ਇਨਕਾਰ ਕਰ ਦਿੱਤਾ।" ਉਨ੍ਹਾਂ ਕਿਹਾ ਕਿ ਚੰਪਾਲ ਕੱਲ੍ਹ ਦੇਰ ਰਾਤ ਕੈਂਪ 4 ਵਾਪਸ ਆਇਆ ਅਤੇ ਅੱਜ ਸਵੇਰੇ ਘਟਨਾ ਬਾਰੇ ਦੱਸਿਆ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਘੋਸ਼ 'ਮਾਊਂਟੇਨੀਅਰਿੰਗ ਐਸੋਸੀਏਸ਼ਨ ਆਫ਼ ਕ੍ਰਿਸ਼ਨਾਨਗਰ ਸਨੋਈ ਐਵਰੈਸਟ ਐਕਸਪੀਡੀਸ਼ਨ 2025' ਦਾ ਹਿੱਸਾ ਸੀ। ਭੰਡਾਰੀ ਨੇ ਕਿਹਾ ਕਿ ਉਸਦੀ ਲਾਸ਼ ਨੂੰ ਬੇਸ ਕੈਂਪ ਤੱਕ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸ ਤੋਂ ਪਹਿਲਾਂ ਫਿਲੀਪੀਨੋ ਫਿਲਿਪ II ਸੈਂਟੀਆਗੋ (45) ਦੀ 14 ਮਈ ਨੂੰ ਸਿਖਰ 'ਤੇ ਚੜ੍ਹਨ ਦੀ ਤਿਆਰੀ ਕਰਦੇ ਸਮੇਂ ਮੌਤ ਹੋ ਗਈ ਸੀ। ਹੁਣ ਤੱਕ 50 ਤੋਂ ਵੱਧ ਪਰਬਤਾਰੋਹੀ ਸਫਲਤਾਪੂਰਵਕ ਸਿਖਰ 'ਤੇ ਪਹੁੰਚ ਚੁੱਕੇ ਹਨ ਅਤੇ 450 ਤੋਂ ਵੱਧ ਪਰਬਤਾਰੋਹੀਆਂ ਨੇ ਪਹਾੜ 'ਤੇ ਚੜ੍ਹਨ ਦੀ ਕੋਸ਼ਿਸ਼ ਕਰਨ ਦੀ ਇਜਾਜ਼ਤ ਪ੍ਰਾਪਤ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਖੌਫ਼ 'ਚ ਪਾਕਿ PM ਸ਼ਾਹਬਾਜ਼ ਸ਼ਰੀਫ, ਭਾਰਤ ਨਾਲ ਗੱਲਬਾਤ ਦਾ ਰੱਖਿਆ ਪ੍ਰਸਤਾਵ
NEXT STORY