ਓਟਾਵਾ (ਭਾਸ਼ਾ) - ਇਜ਼ਰਾਈਲ ਨੇ ਕੈਨੇਡਾ ਦੇ ਇਕ ਨਿੱਜੀ ਵਫ਼ਦ ਨੂੰ ਵੈਸਟ ਬੈਂਕ ’ਚ ਦਾਖਲ ਹੋਣ ਤੋਂ ਰੋਕ ਦਿੱਤਾ ਹੈ, ਜਿਸ ’ਚ ਸੰਸਦ ਦੇ 6 ਮੈਂਬਰ ਵੀ ਸ਼ਾਮਲ ਸਨ। ਇਸ ਵਫ਼ਦ ਦਾ ਸਬੰਧ ਗੈਰ-ਸਰਕਾਰੀ ਸੰਗਠਨ ‘ਇਸਲਾਮਿਕ ਰਿਲੀਫ ਵਰਲਡਵਾਈਡ’ ਨਾਲ ਸੀ, ਜਿਸ ਨੂੰ ਇਜ਼ਰਾਈਲ ਅੱਤਵਾਦੀ ਸੰਗਠਨ ਵਜੋਂ ਸੂਚੀਬੱਧ ਕਰਦਾ ਹੈ।
ਕੈਨੇਡਾ ਦੀ ਵਿਦੇਸ਼ ਮੰਤਰੀ ਨੇ ਇਸ ਕਾਰਵਾਈ ’ਤੇ ਇਤਰਾਜ਼ ਪ੍ਰਗਟਾਇਆ ਅਤੇ ਵਫ਼ਦ ਨਾਲ ਹੋਏ ਦੁਰਵਿਵਹਾਰ ਬਾਰੇ ਸ਼ਿਕਾਇਤ ਦਰਜ ਕਰਵਾਈ। ਸੰਸਦ ਮੈਂਬਰ ਇਕਰਾ ਖਾਲਿਦ ਨੇ ਦੱਸਿਆ ਕਿ ਸਰਹੱਦੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਈ ਵਾਰ ਧੱਕਾ ਦਿੱਤਾ ਅਤੇ ਇਕ ਮੈਂਬਰ ਨੂੰ ਹੋਰ ਪੁੱਛਗਿੱਛ ਲਈ ਇਕ ਪਾਸੇ ਲਿਜਾਇਆ ਗਿਆ।
ਇਜ਼ਰਾਈਲੀ ਦੂਤਘਰ ਨੇ ਬਿਆਨ ’ਚ ਕਿਹਾ ਕਿ ‘ਨਾਮਜ਼ਦ ਅੱਤਵਾਦੀ ਸੰਗਠਨਾਂ ਨਾਲ ਜੁੜੇ ਵਿਅਕਤੀਆਂ ਅਤੇ ਸੰਗਠਨਾਂ ਨੂੰ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।’
Pakistan: ਇਮਰਾਨ ਦੀਆਂ ਭੈਣਾਂ ਨੂੰ ਵਿਰੋਧ ਪ੍ਰਦਰਸ਼ਨ ਪਿਆ ਮਹਿੰਗਾ, ਅੱਤਵਾਦ ਵਿਰੋਧੀ ਕਾਨੂੰਨ ਤਹਿਤ FIR ਦਰਜ
NEXT STORY