ਗੁਰਦਾਸਪੁਰ/ਕਰਾਚੀ (ਵਿਨੋਦ) - ਭਾਰਤ ’ਚ ਵਿਜੇ ਦਿਵਸ ਦੇ ਮੌਕੇ ’ਤੇ ਬਲੋਚ ਨੇਤਾ ਮੀਰ ਯਾਰ ਬਲੋਚ ਨੇ ਪਾਕਿਸਤਾਨ ਨੂੰ ਬਲੋਚਿਸਤਾਨ, ਪੀ.ਓ.ਕੇ. ਅਤੇ ਸਿੰਧ ਖਾਲੀ ਕਰਨ ਦੀ ਚਿਤਾਵਨੀ ਦਿੱਤੀ ਹੈ। 1971 ਦੀ ਜੰਗ ’ਚ ਪਾਕਿਸਤਾਨੀ ਫੌਜ ਦੇ ਆਤਮ ਸਮਰਪਣ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਏਗਾ ਅਤੇ ਪਾਕਿਸਤਾਨ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਵੇਗਾ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਕੱਲ ਭਾਰਤ ’ਚ ਵਿਜੇ ਦਿਵਸ ਮਨਾਇਆ ਗਿਆ ਸੀ। 16 ਦਸੰਬਰ 1971 ਨੂੰ ਭਾਰਤੀ ਫੌਜ ਨੇ 1971 ਦੀ ਬੰਗਲਾਦੇਸ਼ ਜੰਗ ਜਿੱਤੀ ਸੀ। ਇਸ ਦਿਨ ਜਨਰਲ ਏ.ਏ. ਖਾਨ ਨਿਆਜ਼ੀ ਦੀ ਅਗਵਾਈ ਵਿਚ ਲੱਗਭਗ 93,000 ਪਾਕਿਸਤਾਨੀ ਫੌਜੀਆਂ ਨੇ ਭਾਰਤੀ ਫੌਜ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ। ਇਹ ਦੂਜੀ ਵਿਸ਼ਵ ਜੰਗ ਤੋਂ ਬਾਅਦ ਸਭ ਤੋਂ ਵੱਡੇ ਆਤਮ ਸਮਰਪਣਾਂ ’ਚੋਂ ਇਕ ਸੀ। ਭਾਰਤੀ ਫੌਜ ਨੂੰ ਪਾਕਿਸਤਾਨ ਤੋਂ ਵੀ ਵਧਾਈ ਸੰਦੇਸ਼ ਮਿਲਿਆ, ਇਹ ਵਧਾਈ ਕਿਸੇ ਹੋਰ ਨੇ ਨਹੀਂ ਸਗੋਂ ਬਲੋਚ ਨੇਤਾ ਮੀਰ ਯਾਰ ਬਲੋਚ ਵੱਲੋਂ ਆਈ ਸੀ। ਉਸ ਨੇ ਪਾਕਿਸਤਾਨ ਨੂੰ ਬਲੋਚਿਸਤਾਨ, ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਅਤੇ ਸਿੰਧ ਨੂੰ ਤੁਰੰਤ ਖਾਲੀ ਕਰਨ ਦੀ ਚਿਤਾਵਨੀ ਦਿੱਤੀ।
ਇਜ਼ਰਾਈਲ ਨੇ ਕੈਨੇਡੀਅਨ ਵਫ਼ਦ ਨੂੰ ਵੈਸਟ ਬੈਂਕ ’ਚ ਦਾਖਲ ਹੋਣ ਤੋਂ ਰੋਕਿਆ
NEXT STORY