ਸਿੰਗਾਪੁਰ— ਸਾਲ 2017 'ਚ ਕੋਚੀਨ ਤੋਂ ਸਿੰਗਾਪੁਰ ਜਾ ਰਹੇ ਇਕ ਜਹਾਜ਼ 'ਚ ਇਕ ਏਅਰ ਹੋਸਟੈਸ ਨਾਲ ਛੇੜਖਾਨੀ ਦੇ ਦੋਸ਼ 'ਚ 39 ਸਾਲ ਦੇ ਇਕ ਭਾਰਤੀ ਵਿਅਕਤੀ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। 'ਚੈਨਲ ਨਿਊਜ਼ ਏਸ਼ੀਆ' ਨੇ ਆਪਣੀ ਇਕ ਖਬਰ 'ਚ ਦੱਸਿਆ ਕਿ ਸਿੰਗਾਪੁਰ ਦੇ ਸਥਾਈ ਨਿਵਾਸੀ ਵਿਜੇਯਨ ਮਾਥਨ ਗੋਪਾਲ ਨੂੰ ਦੋ ਨਵੰਬਰ 2017 'ਚ 22 ਸਾਲ ਦੀ ਏਅਰ ਹੋਸਟੈਸ ਨਾਲ ਛੇੜਖਾਨੀ ਮਾਮਲੇ 'ਚ ਤਿੰਨ ਧਾਰਾਵਾਂ 'ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਪੀੜਤਾ ਦੀ ਪਛਾਣ ਨੂੰ ਗੁਪਤ ਰੱਖਿਆ ਗਿਆ ਹੈ।
ਪੀੜਤਾ ਨੇ ਮੁਕੱਦਮੇ ਦੀ ਸੁਣਵਾਈ ਦੌਰਾਨ ਬਿਆਨ ਦਿੱਤਾ ਸੀ ਕਿ ਉਹ ਜਹਾਜ਼ ਦੇ ਸਫਰ ਤੋਂ ਪਹਿਲਾਂ ਦੋਸ਼ੀ ਨੂੰ ਨਹੀਂ ਜਾਣਦੀ ਸੀ। ਏਅਰ ਹੋਸਟੈਸ ਨੇ ਅਦਾਲਤ ਨੂੰ ਦੱਸਿਆ ਕਿ ਗੋਪਾਲ ਸਿੰਗਾਪੁਰ ਦੇ ਜਹਾਜ਼ 'ਚ ਸਵਾਰ ਹੋਣ ਵਾਲਾ ਆਖਰੀ ਵਿਅਕਤੀ ਸੀ ਤੇ ਉਸ ਦੇ ਮੂੰਹ 'ਚੋਂ ਸ਼ਰਾਬ ਦੀ ਤੇਜ਼ ਬਦਬੂ ਆ ਰਹੀ ਸੀ। ਉਸ ਦੀ ਪੈਂਟ ਦੀ ਚੇਨ ਖੁੱਲੀ ਸੀ। ਇਸ ਤੋਂ ਬਾਅਦ ਉਹ ਆਪਣੀ ਸੀਟ 'ਤੇ ਗਿਆ ਤੇ ਬੋਰਡਿੰਗ ਪਾਸ ਦਿਖਾਇਆ। ਜਹਾਜ਼ ਦੇ ਰਵਾਨਾ ਹੋਣ ਤੋਂ ਤੁਰੰਤ ਬਾਅਦ ਏਅਰ ਹੋਸਟੈਸ ਨੇ ਗੌਰ ਕੀਤਾ ਕਿ ਉਸੇ ਵਿਅਕਤੀ ਦਾ ਇਕ ਹੋਰ ਏਅਰ ਹੋਸਟੈਸ ਨਾਲ ਵਿਵਾਦ ਹੋਇਆ। ਪੀੜਤਾ ਉਨ੍ਹਾਂ ਦੋਵਾਂ ਕੋਲ ਪਹੁੰਚੀ ਤੇ ਉਸ ਨੂੰ ਪਤਾ ਲੱਗਿਆ ਕਿ ਖਾਣਾ ਤੇ ਰੈੱਡ ਵਾਈਨ ਆਰਡਰ ਕਰਨ ਤੋਂ ਬਾਅਦ ਗੋਪਾਲ ਉਸ ਦੇ ਪੈਸੇ ਨਹੀਂ ਦੇ ਰਿਹਾ ਸੀ। ਬਾਅਦ 'ਚ ਜਦੋਂ ਪੀੜਤਾ ਨੇ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਤਾਂ ਗੋਪਾਲ ਨੇ ਉਸ ਨਾਲ ਬਦਸਲੂਕੀ ਕੀਤੀ।
ਜਹਾਜ਼ ਦੇ ਸਿੰਗਾਪੁਰ ਪਹੁੰਚਣ ਤੋਂ ਬਾਅਦ ਏਅਰ ਹੋਸਟੈਸ ਨੇ ਹਵਾਈ ਅੱਡਾ ਪੁਲਸ ਨੂੰ ਇਸ ਦੀ ਸ਼ਿਕਾਇਤ ਕੀਤੀ। ਗੋਪਾਲ ਨੇ ਆਪਣੇ ਖਿਲਾਫ ਲੱਗੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਤੇ ਖੁਦ ਨੂੰ ਨਿਰਦੋਸ਼ ਦੱਸਿਆ। ਅਜੇ ਗੋਪਾਲ ਦੀ ਸਜ਼ਾ ਦਾ ਐਲਾਨ ਨਹੀਂ ਕੀਤਾ ਗਿਆ ਹੈ ਤੇ ਉਸ ਨੂੰ ਦੁਬਾਰਾ 28 ਅਗਸਤ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਉਸ ਨੂੰ 2 ਸਾਲ ਦੀ ਜੇਲ ਤੇ ਜੁਰਮਾਨਾ ਹੋ ਸਕਦਾ ਹੈ।
ਪੀ.ਐੱਮ. ਹਾਊਸ ਨੂੰ ਸਮਾਰੋਹਾਂ ਲਈ ਕਿਰਾਏ 'ਤੇ ਦੇ ਕੇ ਇਮਰਾਨ ਹੋਏ ਟਰੋਲ, ਤਸਵੀਰਾਂ
NEXT STORY