ਕਾਠਮੰਡੂ (ਏਜੰਸੀ) : ਨੇਪਾਲ ਵਿਚ ਇਕ ਭਾਰਤੀ ਵਿਅਕਤੀ ਦੀ ਲਾਸ਼ ਉਸ ਦੇ ਘਰੋਂ ਬਰਾਮਦ ਹੋਈ ਹੈ। ਵਿਅਕਤੀ ਦਾ ਕਤਲ ਕੀਤੇ ਜਾਣ ਦਾ ਸ਼ੱਕ ਜਤਾਇਆ ਜਾ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਦਿ ਹਿਮਾਲੀਅਨ ਟਾਈਮਜ਼ ਦੀ ਖ਼ਬਰ ਮੁਤਾਬਕ ਸੱਤਿਆ ਨਾਰਾਇਣ ਪਾਰਿਕ (59) ਦੀ ਖ਼ੂਨ ਨਾਲ ਲਥਪਥ ਲਾਸ਼ ਐਤਵਾਰ ਨੂੰ ਲਲਿਤਪੁਰ ਜ਼ਿਲ੍ਹੇ ਵਿਚ ਸਾਨੇਪਾ ਵਿਚ ਉਨ੍ਹਾਂ ਦੇ ਕਿਰਾਏ ਦੇ ਮਕਾਨ ਵਿਚੋਂ ਬਰਾਮਦ ਹੋਈ। ਉਹ ਇਕ ਸਥਾਨਕ ਇਲੈਕਟ੍ਰਾਨਿਕ ਸਾਮਾਨ ਦੀ ਸਪਲਾਈ ਕਰਨ ਵਾਲੀ ਕੰਪਨੀ ਵਿਚ ਸੇਲਜ਼ ਮੈਨੇਜਰ ਸਨ।
ਇਹ ਵੀ ਪੜ੍ਹੋ: UK ਵਾਸੀਆਂ ਨੂੰ ਜਲਦ ਮਿਲ ਸਕਦੀ ਹੈ ਵੱਡੀ ਰਾਹਤ, ਮਾਸਕ ਲਗਾਉਣਾ ਜਾਂ ਨਹੀਂ ਤੁਹਾਡੀ ਮਰਜੀ 'ਤੇ ਕਰੇਗਾ ਨਿਰਭਰ
ਪੁਲਸ ਮੁਤਾਬਕ ਪਾਰਿਕ ਦੀ ਲਾਸ਼ ਘਟਨਾ ਦੇ ਕਰੀਬ 36 ਘੰਟੇ ਬਾਅਦ ਐਤਵਾਰ ਨੂੰ ਬਰਾਮਦ ਹੋਈ। ਸੀਨੀਅਰ ਪੁਲਸ ਸੁਪਰਡੈਂਟ ਕਿਰਨ ਬਜਰਾਚਾਰਿਆ ਨੇ ਦੱਸਿਆ, ‘ਸਬੂਤ ਦੱਸਦੇ ਹਨ ਕਿ ਸ਼ੁੱਕਰਵਾਰ ਸ਼ਾਮ ਨੂੰ ਘਰੇਲੂ ਸਹਾਇਕਾ ਦੇ ਘਰ ਤੋਂ ਜਾਣ ਦੇ ਬਾਅਦ ਪਾਰਿਕ ਦਾ ਕਤਲ ਕੀਤਾ ਗਿਆ।’ ਉਨ੍ਹਾਂ ਦੱਸਿਆ, ‘ਦੋਸ਼ੀਆਂ ਨੇ ਘਰ ਵਿਚ ਦਾਖ਼ਲ ਹੋਣ ਲਈ ਖਿੜਕੀ ਦਾ ਸ਼ੀਸ਼ਾ ਤੋੜਿਆ ਅਤੇ ਕਤਲ ਅਤੇ ਲੁੱਟਖੋਹ ਕਰਕੇ ਉਸੇ ਰਸਤੇ ਫ਼ਰਾਰ ਹੋ ਗਏ।’ ਮੈਟ੍ਰੋਪੋਲੀਟਨ ਪੁਲਸ ਰੇਂਜ, ਲਲਿਤਪੁਰ ਦੇ ਪ੍ਰਮੁੱਖ ਬਜਰਾਚਾਰਿਆ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਇਹ ਪਤਾ ਲੱਗਾ ਹੈ ਕਿ ਕਾਤਲ ਲੁੱਟਖੋਹ ਦੇ ਇਰਾਦੇ ਨਾਲ ਘਰ ਵਿਚ ਦਾਖ਼ਲ ਹੋਏ ਸਨ। ਪਾਰਿਕ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਦਾ ਕਤਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ: ਪਾਕਿਸਤਾਨ ਦਾ ਦੋਸ਼: ਹਾਫਿਜ਼ ਸਈਦ ਦੇ ਘਰ ਦੇ ਬਾਹਰ ਹੋਏ ਧਮਾਕੇ ਪਿੱਛੇ ਭਾਰਤ ਦੇ ਰਾਅ ਏਜੰਟ ਦਾ ਹੱਥ
ਪੁਲਸ ਨੂੰ ਸ਼ੱਕ ਹੈ ਕਿ ਕਾਤਲਾਂ ਨੇ ਕਤਲ ਵਿਚ ਉਸੇ ਹਥੌੜੇ ਦਾ ਇਸਤੇਮਾਲ ਕੀਤਾ, ਜਿਸ ਨਾਲ ਉਨ੍ਹਾਂ ਨੇ ਖਿੜਕੀ ਦਾ ਸ਼ੀਸ਼ਾ ਤੋੜਿਆ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਪਾਰਿਕ ਦੀ ਘਰੇਲੂ ਸਹਾਇਕਾ ਨੇ ਦੇਖਿਆ ਕਿ ਪਾਰਿਕ ਉਸ ਦਾ ਫੋਨ ਨਹੀਂ ਚੁੱਕੇ ਰਹੇ ਸਨ। ਇਸ ਦੇ ਬਾਅਦ ਉਹ ਪਾਰਿਕ ਦੇ ਘਰ ਗਈ ਤਾਂ ਦਰਵਾਜ਼ਾ ਅੰਦਰੋਂ ਬੰਦ ਸੀ। ਉਸ ਨੇ ਰੋਲਾ ਪਾ ਕੇ ਆਲੇ-ਦੁਆਲੇ ਦੇ ਲੋਕਾਂ ਨੂੰ ਸੱਦਿਆ, ਜਿਨ੍ਹਾਂ ਨੇ ਪੁਲਸ ਨੂੰ ਇਸ ਬਾਰੇ ਸੂਚਨਾ ਦਿੱਤੀ।
ਇਹ ਵੀ ਪੜ੍ਹੋ: ਅਮਰੀਕਾ-ਕੈਨੇਡਾ ਝੱਲ ਰਹੇ ਹਨ ਗਰਮੀ ਦੀ ਮਾਰ, ਓਰੇਗਨ ’ਚ ਲੂ ਨਾਲ 95 ਲੋਕਾਂ ਦੀ ਮੌਤ
ਅਮਰੀਕਾ : ਸਿਨਸਨਾਟੀ 'ਚ ਗੋਲੀਬਾਰੀ, 2 ਦੀ ਮੌਤ ਤੇ 3 ਲੋਕ ਜ਼ਖ਼ਮੀ
NEXT STORY