ਵੈਲਿੰਗਟਨ (ਆਈ.ਏ.ਐੱਨ.ਐੱਸ.)- ਨਿਊਜ਼ੀਲੈਂਡ ਵਿਚ ਸੋਮਵਾਰ ਨੂੰ ਇਕ ਭਾਰਤੀ ਨਾਗਰਿਕ ਨੂੰ ਸਜ਼ਾ ਸੁਣਾਈ ਗਈ। ਸਜ਼ਾ ਵਿਚ ਨਿਊਜ਼ੀਲੈਂਡ ਦੇ ਬੀਚ ‘ਤੇ ਤਿੰਨ ਔਰਤਾਂ ਨਾਲ ਫੋਟੋ ਖਿਚਵਾਉਣ ਦੇ ਬਹਾਨੇ ਉਨ੍ਹਾਂ 'ਤੇ ਹਮਲਾ ਕਰਨ ਵਾਲੇ 67 ਸਾਲਾ ਭਾਰਤੀ ਨਾਗਰਿਕ ਨੂੰ ਪੀੜਤਾਂ ਨੂੰ 3000 ਨਿਊਜੀਲੈਂਡ ਡਾਲਰ ਅਦਾ ਕਰਨ ਦਾ ਹੁਕਮ ਦਿੱਤਾ ਗਿਆ।
ਨਿਊਜ਼ ਵੈੱਬਸਾਈਟ Stuff.co.nz ਦੀ ਰਿਪੋਰਟ ਮੁਤਾਬਕ ਜਵਾਹਰ ਸਿੰਘ ਨੇ ਪਹਿਲਾਂ ਨੈਲਸਨ ਦੇ ਤਾਹੁਨਾਨੁਈ ਬੀਚ 'ਤੇ ਤਿੰਨ ਘਟਨਾਵਾਂ ਨਾਲ ਸਬੰਧਤ ਅਸ਼ਲੀਲ ਹਮਲੇ ਦੇ ਤਿੰਨ ਦੋਸ਼ਾਂ ਅਤੇ ਅਸ਼ਲੀਲ ਹਰਕਤ ਦੇ ਇੱਕ ਦੋਸ਼ ਲਈ ਦੋਸ਼ ਸਵੀਕਾਰ ਕੀਤਾ ਸੀ। ਸੋਮਵਾਰ ਨੂੰ ਨੈਲਸਨ ਜ਼ਿਲ੍ਹਾ ਅਦਾਲਤ ਵਿੱਚ ਜੱਜ ਜੋ ਰਿਲੀ ਨੇ ਕਿਹਾ ਕਿ ਸਿੰਘ ਨੇ ਖ਼ੁਦ ਨੂੰ ਅਤੇ ਆਪਣੇ ਪੁੱਤਰ ਨੂੰ ਸ਼ਰਮਸਾਰ ਕੀਤਾ ਹੈ, ਜਿਸਨੂੰ ਉਹ ਨਿਊਜ਼ੀਲੈਂਡ ਵਿੱਚ ਮਿਲਣ ਆਇਆ ਸੀ। ਵੈੱਬਸਾਈਟ ਮੁਤਾਬਕ,"ਸਿੰਘ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਉਸ ਦੀਆਂ ਤਿੰਨ ਪੀੜਤਾਂ ਵਿੱਚੋਂ ਹਰੇਕ ਨੂੰ ਭਾਵਨਾਤਮਕ ਨੁਕਸਾਨ ਦੇ ਹਰਜਾਨੇ ਵਜੋਂ 1,000 ਨਿਊਜ਼ੀਲੈਂਡ ਡਾਲਰ ਅਦਾ ਕਰਨ ਦੀ ਸਜ਼ਾ ਸੁਣਾਈ"।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ 'ਚ ਹੜ੍ਹ ਨੇ ਮਚਾਈ ਤਬਾਹੀ, ਬਚਾਏ ਗਏ 300 ਤੋਂ ਵੱਧ ਲੋਕ (ਤਸਵੀਰਾਂ)
ਪੁੱਛਗਿੱਛ ਦੌਰਾਨ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ "ਬੀਚ 'ਤੇ ਔਰਤਾਂ ਨੂੰ ਮਿਲਿਆ ਸੀ ਪਰ ਉਨ੍ਹਾਂ ਨਾਲ ਗੱਲ ਨਹੀਂ ਕੀਤੀ"। ਸਜ਼ਾ ਸੁਣਾਉਣ ਦੌਰਾਨ ਜੱਜ ਰਿਲੀ ਨੇ ਕਿਹਾ ਕਿ ਔਰਤਾਂ ਕਾਫੀ ਹੱਦ ਤੱਕ ਘਬਰਾਈਆਂ ਤੇ ਡਰੀਆਂ ਹੋੋਈਆਂ ਸਨ। ਸਿੰਘ ਦੇ ਵਕੀਲ ਟੋਨੀ ਬੈਮਫੋਰਡ ਨੇ ਅਦਾਲਤ ਵਿੱਚ ਇੱਕ ਪੱਤਰ ਪੇਸ਼ ਕੀਤਾ, ਜਿਸ ਵਿੱਚ ਉਸਨੇ ਨਿਊਜ਼ੀਲੈਂਡ ਵਿੱਚ ਇੱਕ ਪਸ਼ੂ ਭਲਾਈ ਸੰਸਥਾ ਵਿੱਚ 190 ਘੰਟੇ ਦੇ ਕਮਿਊਨਿਟੀ ਕੰਮ ਦੀ ਪੁਸ਼ਟੀ ਕੀਤੀ। ਰਿਲੀ ਨੇ ਕਿਹਾ ਕਿ ਸਿੰਘ ਦੇ ਬੇਟੇ ਨੇ ਭਾਰਤ ਪਰਤਣ 'ਤੇ ਉਸ ਲਈ ਕਾਉਂਸਲਿੰਗ ਦਾ ਆਯੋਜਨ ਕੀਤਾ ਅਤੇ ਉਸਨੇ ਸਵੀਕਾਰ ਕੀਤਾ ਕਿ ਉਸਦੇ ਪਿਤਾ ਲਈ ਹੁਣ ਨਿਊਜ਼ੀਲੈਂਡ ਵਿੱਚ ਰਹਿਣਾ ਉਚਿਤ ਨਹੀਂ ਹੈ। ਸਿੰਘ, ਜੋ ਮੰਗਲਵਾਰ ਨੂੰ ਭਾਰਤ ਲਈ ਰਵਾਨਾ ਹੋਣ ਵਾਲਾ ਹੈ, ਨੂੰ ਆਪਣੀ ਗ਼ਲਤੀ ਦਾ ਪਛਤਾਵਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਸਟ੍ਰੇਲੀਆ 'ਚ ਹੜ੍ਹ ਨੇ ਮਚਾਈ ਤਬਾਹੀ, ਬਚਾਏ ਗਏ 300 ਤੋਂ ਵੱਧ ਲੋਕ (ਤਸਵੀਰਾਂ)
NEXT STORY