ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਵਿੱਚ ਰਹਿ ਰਹੇ ਤਿੰਨ ਭਾਰਤੀ ਮੂਲ ਦੇ ਵਿਅਕਤੀਆਂ ਸਮੇਤ ਨੌਂ ਵਿਅਕਤੀਆਂ ਨੂੰ ਸੰਸਦ ਦੇ ਨਾਮਜ਼ਦ ਮੈਂਬਰ ਵਜੋਂ ਨਿਯੁਕਤ ਕੀਤਾ ਜਾਵੇਗਾ ਅਤੇ ਅਗਲੇ ਮਹੀਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਜਾਵੇਗੀ। ਸਿੰਗਾਪੁਰ ਇੰਡੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪ੍ਰਧਾਨ ਅਤੇ ਸਿੰਗਾਪੁਰ ਬਿਜ਼ਨਸ ਫੈਡਰੇਸ਼ਨ ਦੇ ਕੌਂਸਲ ਮੈਂਬਰ ਨੀਲ ਪਾਰੇਖ ਨਿਮਿਲ ਰਜਨੀਕਾਂਤ, 'ਪਲੁਰਲ ਆਰਟ' ਮੈਗਜ਼ੀਨ ਦੇ ਸਹਿ-ਸੰਸਥਾਪਕ ਚੰਦਰਦਾਸ ਊਸ਼ਾ ਰਾਣੀ ਅਤੇ ਨਾਨਯਾਂਗ ਬਿਜ਼ਨਸ ਸਕੂਲ ਦੇ ਕੋਰਸ ਕੋਆਰਡੀਨੇਟਰ ਅਤੇ ਵਕੀਲ ਰਾਜ ਜੋਸ਼ੂਆ ਥਾਮਸ ਉਹਨਾਂ ਲੋਕਾਂ ਵਿਚ ਸ਼ਾਮਲ ਹਨ, ਜਿਨ੍ਹਾਂ ਦੀ ਸੰਸਦ ਦੇ ਨਾਮਜ਼ਦ ਮੈਂਬਰ ਵਜੋਂ ਨਿਯੁਕਤੀ ਦਾ ਐਲਾਨ ਸੋਮਵਾਰ ਨੂੰ ਕੀਤਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਮਾਣ ਦੀ ਗੱਲ, ਭਾਰਤੀ ਮੂਲ ਦੀ ਗਰਲ ਸਕਾਊਟ ਨੂੰ ਮਿਲਿਆ ਹਾਰਡ-ਟੂ-ਅਚੀਵਮੈਂਟ ਰਾਸ਼ਟਰੀ ਪੁਰਸਕਾਰ
'ਦਿ ਸਟਰੇਟਸ ਟਾਈਮਜ਼' ਅਖ਼ਬਾਰ ਦੀ ਖ਼ਬਰ ਮੁਤਾਬਕ ਨਾਮਜ਼ਦ ਮੈਂਬਰਾਂ ਦੀ ਨਿਯੁਕਤੀ ਲਈ ਸਿੰਗਾਪੁਰ ਦੀ ਸੰਸਦ ਦੇ ਸਪੀਕਰ ਤਾਨ ਚੁਆਨ-ਜਿਨ ਦੀ ਅਗਵਾਈ ਵਾਲੀ ਵਿਸ਼ੇਸ਼ ਚੋਣ ਕਮੇਟੀ ਦੇ ਸਾਹਮਣੇ 30 ਨਾਂ ਪੇਸ਼ ਕੀਤੇ ਗਏ ਸਨ, ਜਿਨ੍ਹਾਂ 'ਚੋਂ 9 ਨਾਵਾਂ ਦੀ ਚੋਣ ਕੀਤੀ ਗਈ ਸੀ। ਰਾਸ਼ਟਰਪਤੀ ਹਲੀਮਾ ਯਾਕੂਬ ਇਨ੍ਹਾਂ ਨੌਂ ਵਿਅਕਤੀਆਂ ਨੂੰ 24 ਜੁਲਾਈ ਨੂੰ ਢਾਈ ਸਾਲਾਂ ਲਈ ਨਾਮਜ਼ਦ ਮੈਂਬਰ ਨਿਯੁਕਤ ਕਰਨਗੇ ਅਤੇ ਅਗਸਤ ਵਿੱਚ ਸੰਸਦ ਦੇ ਸੈਸ਼ਨ ਦੌਰਾਨ ਇਨ੍ਹਾਂ ਨੂੰ ਸਹੁੰ ਚੁਕਾਈ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕਾਹਿਰਾ 'ਚ ਢਹਿ-ਢੇਰੀ ਹੋਈ ਪੰਜ ਮੰਜ਼ਿਲਾ ਰਿਹਾਇਸ਼ੀ ਇਮਾਰਤ, ਘੱਟੋ-ਘੱਟ 9 ਲੋਕਾਂ ਦੀ ਮੌਤ
NEXT STORY