ਲੰਡਨ - ਖੁਦ ਨੂੰ ਇਕ ਡਾਕਟਰ ਦੇ ਰੂਪ ਵਿਚ ਪੇਸ਼ ਕਰਨ ਵਾਲੇ ਅਤੇ ਫਿਰ ਆਪਣਾ ਰਾਜ ਖੁਲ੍ਹ ਜਾਣ ਦੇ ਡਰ ਨਾਲ ਆਪਣੀ ਪਤਨੀ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਦੀ ਹੱਤਿਆ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀ ਮੂਲ ਦੇ ਵਿਅਕਤੀ ਨੂੰ ਬਿ੍ਰਟੇਨ ਦੀ ਇਕ ਅਦਾਲਤ ਨੇ 28 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਰੀਡਿੰਗ ਕ੍ਰਾਊਨ ਕੋਰਟ ਨੂੰ ਦੱਸਿਆ ਗਿਆ ਕਿ ਮੈਡੀਕਲ ਦੀ ਪਡ਼ਾਈ ਵਿਚ ਨਾਕਾਮ ਰਹੇ ਵਿਦਿਆਰਥੀ ਸੱਤਿਆ ਠਾਕੁਰ (35) ਨੇ ਆਪਣੀ ਮੈਡੀਕਲ ਵਿਦਿਅਕ ਯੋਗਤਾ ਵਿਚ ਜਾਲਸਾਜ਼ੀ ਕੀਤੀ ਸੀ। ਉਹ ਖੁਦ ਨੂੰ ਦੇਰ ਰਾਤ ਦੀ ਸ਼ਿਫਟ ਵਿਚ 7 ਸਾਲ ਤੱਕ ਰੁਝਿਆ ਦੱਸਦਾ ਰਿਹਾ। ਇਸ ਵਿਅਕਤੀ ਨੂੰ ਸੋਮਵਾਰ ਨੂੰ ਸਜ਼ਾ ਸੁਣਾਈ ਗਈ। ਲਿਸੇਸਟਰ ਮਰਕਰੀ ਦੀ ਖਬਰ ਮੁਤਾਬਕ ਪ੍ਰੋਸੀਕਿਊਸ਼ਨ ਨੇ ਅਦਾਲਤ ਨੂੰ ਦੱਸਿਆ ਕਿ ਪਿਛਲੇ ਸਾਲ ਮਈ ਵਿਚ ਇਸ ਵਿਅਕਤੀ ਨੇ ਆਪਣੀ ਪਤਨੀ ਨੀਸ਼ਾ ਅਤੇ ਸਾਲੇ ਪਰੀਮਲ ਅਤੇ ਸਾਲੀ ਰਿਸ਼ੀਕਾ 'ਤੇ ਹਮਲੇ ਲਈ ਚਾਕੂ ਨਾਲ ਲੈੱਸ ਹੋਣ ਤੋਂ ਪਹਿਲਾਂ ਆਪਣੀ ਸੱਸ ਗੀਤਾ ਲੱਕਸ਼ਮਣ ਦਾ ਗਲਾ ਘੋਟਣ ਦੀ ਕੋਸ਼ਿਸ਼ ਕੀਤੀ ਸੀ।
ਦੁਨੀਆ ਦੇ ਸਭ ਤੋਂ ਅਮੀਰ ਸ਼ਖਸ ਨੂੰ ਪਾਰਕਿੰਗ ਲਈ ਚੁਕਾਉਣਾ ਪਿਆ 12 ਲੱਖ ਦਾ ਜ਼ੁਰਮਾਨਾ
NEXT STORY