ਲੰਡਨ (ਭਾਸ਼ਾ)- ਬ੍ਰਿਟੇਨ ਵਿਚ ਲੰਡਨ ਦੀ ਅੰਡਰਗਰਾਊਂਡ ਟਰੇਨ ਵਿਚ ਇਕੱਲੀ ਔਰਤ ਦੇ ਸਾਹਮਣੇ ਅਸ਼ਲੀਲ ਹਰਕਤ ਕਰਨ ਦੇ ਦੋਸ਼ੀ ਪਾਏ ਗਏ ਭਾਰਤੀ ਮੂਲ ਦੇ 43 ਸਾਲਾ ਵਿਅਕਤੀ ਨੂੰ 9 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਉੱਤਰੀ ਲੰਡਨ ਦੇ ਵੈਂਬਲੇ ਦੇ ਰਹਿਣ ਵਾਲੇ ਮੁਕੇਸ਼ ਸ਼ਾਹ ਨੂੰ ਲੰਡਨ ਦੀ ਇਨਰ ਕਰਾਊਨ ਕੋਰਟ ਨੇ ਪਿਛਲੇ ਮਹੀਨੇ ਅਸ਼ਲੀਲ ਹਰਕਤ ਕਰਨ ਦਾ ਦੋਸ਼ੀ ਪਾਇਆ ਸੀ ਅਤੇ ਉਸ ਨੂੰ 10 ਸਾਲਾਂ ਲਈ ਜਿਨਸੀ ਅਪਰਾਧਾਂ ਦੇ ਰਜਿਸਟਰ 'ਤੇ ਦਸਤਖ਼ਤ ਕਰਨ ਦਾ ਹੁਕਮ ਦਿੱਤਾ ਸੀ। ਬ੍ਰਿਟਿਸ਼ ਟਰਾਂਸਪੋਰਟ ਪੁਲਸ (ਬੀਟੀਪੀ) ਨੇ ਕਿਹਾ ਕਿ ਇਹ ਘਟਨਾ 4 ਨਵੰਬਰ 2022 ਨੂੰ ਵਾਪਰੀ ਸੀ ਅਤੇ ਉਹ 10 ਸਾਲਾਂ ਲਈ ਜਿਨਸੀ ਨੁਕਸਾਨ ਦੀ ਰੋਕਥਾਮ ਦੇ ਆਦੇਸ਼ ਦੇ ਅਧੀਨ ਰਹੇਗਾ।
ਇਹ ਵੀ ਪੜ੍ਹੋ: ਸੁਣਵਾਈ ਦੌਰਾਨ ਦੋਸ਼ੀ ਨੇ ਮਹਿਲਾ ਜੱਜ 'ਤੇ ਕੀਤਾ ਹਮਲਾ, ਮਚੀ ਹਫੜਾ-ਦਫੜੀ (ਵੀਡੀਓ)
ਬੀ.ਟੀ.ਪੀ. ਦੇ ਜਾਂਚ ਅਧਿਕਾਰੀ ਇੰਟੈਲੀਜੈਂਸ ਕਾਂਸਟੇਬਲ ਮਾਰਕ ਲੂਕਰ ਨੇ ਕਿਹਾ, “ਸ਼ਾਹ ਦੀਆਂ ਘਿਣਾਉਣੀ ਹਰਕਤ ਨੇ ਉਸ ਨੂੰ ਸਲਾਖਾਂ ਪਿੱਛੇ ਪਹੁੰਚਾਇਆ ਹੈ। ਇਸ ਤੋਂ ਇਲਾਵਾ ਰਿਹਾਈ ਤੋਂ ਬਾਅਦ ਭਵਿੱਖ ਵਿੱਚ ਮੁੜ ਅਜਿਹੀਆਂ ਹਰਕਤਾਂ ਕਰਨ ਤੋਂ ਰੋਕਣ ਲਈ ਉਸ 'ਤੇ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ। ਅਸੀਂ ਜਿਨਸੀ ਅਪਰਾਧਾਂ ਦੀਆਂ ਰਿਪੋਰਟਾਂ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਆਪਣੀ ਸਮਰਥਾ ਮੁਤਾਬਕ ਸਭ ਕੁਝ ਕਰਾਂਗੇ।" ਅਦਾਲਤ ਨੂੰ ਦੱਸਿਆ ਗਿਆ ਕਿ ਰਾਤ ਕਰੀਬ 11.40 ਵਜੇ ਜਦੋਂ ਪੀੜਤਾ ਸੁਡਬਰੀ ਟਾਊਨ ਅਤੇ ਐਕਟਨ ਟਾਊਨ ਵਿਚਕਾਰ ਇਕੱਲੀ ਯਾਤਰਾ ਕਰ ਰਹੀ ਸੀ, ਉਦੋਂ ਸ਼ਾਹ ਟਰੇਨ 'ਤੇ ਚੜ੍ਹਿਆ।
ਇਹ ਵੀ ਪੜ੍ਹੋ: ਕੈਨੇਡਾ ’ਚ ਫਿਰੌਤੀ ਦੇ ਦੋਸ਼ ’ਚ 6 ਗ੍ਰਿਫ਼ਤਾਰ, ਪੈਸੇ ਨਾ ਮਿਲਣ ’ਤੇ ਘਰ ਸਾੜਨ ਵਾਲਿਆਂ ’ਚ ਪੰਜਾਬੀ ਵੀ ਸ਼ਾਮਲ
ਬੀ.ਟੀ.ਪੀ. ਨੇ ਬਿਆਨ ਵਿੱਚ ਕਿਹਾ, "ਟਰੇਨ ਖਾਲ੍ਹੀ ਹੋਣ ਦੇ ਬਾਵਜੂਦ, ਸ਼ਾਹ ਜਾਣਬੁੱਝ ਕੇ ਪੀੜਤਾ ਦੇ ਸਾਹਮਣੇ ਬੈਠ ਗਿਆ ਅਤੇ ਜਦੋਂ ਪੀੜਤ ਨੇ ਦੇਖਿਆ ਕਿ ਉਹ ਉਸ ਵੱਲ ਦੇਖ ਰਿਹਾ ਸੀ, ਤਾਂ ਉਹ ਬੇਚੈਨ ਹੋ ਗਈ। ਇਸ ਤੋਂ ਬਾਅਦ ਉਸਨੇ ਦੇਖਿਆ ਕਿ ਉਸਨੇ ਆਪਣੇ ਕੱਪੜੇ ਉਤਾਰ ਕੇ ਅਸ਼ਲੀਲ ਹਰਕਤ ਕਰਨ ਲੱਗਾ।" ਬਿਆਨ ਅਨੁਸਾਰ ਪੀੜਤ ਨੇ ਉਸ ਦੀ ਹਰਕਤ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਪਰ ਫਿਰ ਵੀ ਜਦੋਂ ਉਹ ਨਹੀਂ ਰੁਕਿਆ ਤਾਂ ਔਰਤ ਨੇ ਉਸਨੂੰ ਜਾਣ ਲਈ ਕਿਹਾ। ਪੀੜਤਾ ਨੇ ਬੀ.ਟੀ.ਪੀ. ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ ਅਤੇ ਵੀਡੀਓ ਵੀ ਦਿੱਤੀ ਜਿਸ ਦੇ ਆਧਾਰ 'ਤੇ ਸ਼ਾਹ ਦੀ ਪਛਾਣ ਹੋਈ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਘਰ 'ਚ ਅੱਗ ਲੱਗਣ ਕਾਰਨ 4 ਬੱਚਿਆਂ ਦੀ ਦਰਦਨਾਕ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਯੂ.ਕੇ 'ਚ ਵੱਧ ਰਹੀਆਂ ਵਾਰਦਾਤਾਂ, ਇਕ ਪੰਜਾਬੀ ਦੀ ਦੁਕਾਨ ਸਮੇਤ ਤਿੰਨ ਥਾਵਾਂ 'ਤੇ ਗੋਲੀਬਾਰੀ
NEXT STORY